ਬਲੱਡ ਬੈਂਕ ਵਿਖੇ ਮਨਾਇਆ ਅੰਤਰ-ਰਾਸ਼ਟਰੀ ਮਹਿਲਾ ਦਿਵਸ ਰਵਿੰਦਰ ਰਾਏ (ਪੀ.ਸੀ.ਐਸ.) ਨੂੰ ਭੇਂਟ ਕੀਤਾ ਪ੍ਰਾਈਡ ਆਫ ਫਗਵਾੜਾ ਅਵਾਰਡ
ਬਲੱਡ ਬੈਂਕ ਵਿਖੇ ਮਨਾਇਆ ਅੰਤਰ-ਰਾਸ਼ਟਰੀ ਮਹਿਲਾ ਦਿਵਸ
ਰਵਿੰਦਰ ਰਾਏ (ਪੀ.ਸੀ.ਐਸ.) ਨੂੰ ਭੇਂਟ ਕੀਤਾ ਪ੍ਰਾਈਡ ਆਫ ਫਗਵਾੜਾ ਅਵਾਰਡ
30 ਕਾਲਜ ਵਿਦਿਆਰਥਣਾਂ ਨੂੰ ਸਨਮਾਨ ਵਜੋਂ ਦਿੱਤੇ ਸੂਟ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਥਾਨਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਉਦਯੋਗਪਤੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਚਲ ਰਹੇ ਬਲੱਡ ਬੈਂਕ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਨਵੀਂ ਬਣੀ ਜੱਜ ਰਵਿੰਦਰ ਰਾਏ (ਪੀ.ਸੀ.ਐਸ.) ਨੂੰ ਸਨਮਾਨਤ ਕਰਨ ਲਈ ਇਕ ਸਮਾਗਮ ਦਾ ਆਯੋਜਨ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਕੀਤਾ ਗਿਆ। ਇਸ ਦੌਰਾਨ ਰਵਿੰਦਰ ਰਾਏ ਬਾਰੇ ਚਾਨਣਾ ਪਾਉਂਦੇ ਹੋਏ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਫਗਵਾੜਾ ਦੇ ਨਜਦੀਕੀ ਪਿੰਡ ਭੁੱਲਾਰਾਈ ਦੇ ਇੱਕ ਸਧਾਰਣ ਪਰਿਵਾਰ ਦੀ ਬੇਟੀ ਰਵਿੰਦਰ ਰਾਏ ਨੇ ਆਪਣੀ ਮੁਢਲੀ ਸਿੱਖਿਆ ਭੁੱਲਾਰਾਈ ਸਕੂਲ ਤੋਂ ਪ੍ਰਾਪਤ ਕੀਤੀ। ਫਿਰ ਗੁਰੂ ਰਵਿਦਾਸ ਸਕੂਲ ਫਗਵਾੜਾ ਤੋਂ ਸੈਕੇਂਡਰੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਖਾਲਸਾ ਕਾਲਜ ਜਲੰਧਰ ਤੋਂ ਐਲ.ਐਲ.ਬੀ. ਦੀ ਡਿਗਰੀ ਹਾਸਲ ਕੀਤੀ। ਉਪਰੰਤ ਇਸੇ ਸਾਲ ਪੀ.ਸੀ.ਐਸ. (ਜੁਡੀਸ਼ੀਅਲ) ਪ੍ਰੀਖਿਆ ਪਾਸ ਕਰਕੇ ਜੱਜ ਬਣੀ ਹੈ। ਪਿੰਡ ਵਿਚ ਉਹ ਪਹਿਲੀ ਲੜਕੀ ਹੈ ਜਿਸਨੇ ਵਕਾਲਤ ਦੀ ਪੜ੍ਹਾਈ ਅਤੇ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕੀਤੀ ਹੈ। ਸਮਾਗਮ ਦੌਰਾਨ ਸਮਾਜ ਸੇਵੀ ਜੇਸੀਜ, ਰੋਟਰੀ, ਲਾਇਨਜ ਕਲੱਬਾਂ ਤੋਂ ਇਲਾਵਾ ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ, ਸੀਨੀਅਰ ਸਿਟੀਜਨ ਕੌਂਸਲ, ਸਿਟੀਜਨ ਵੈਲਫੇਅਰ ਸੁਸਾਇਟੀ, ਉਡਿਆਨ ਸ਼ਾਲਨੀ ਫੈਡਰੇਸ਼ਨ, ਸਿਟੀਜਨ ਰਾਈਟਸ ਫੋਰਮ, ਡਿਵਾਈਨ ਏਂਜਲਸ ਵੈਲਫੇਅਰ ਸੁਸਾਇਟੀ, ਬ੍ਰਹਮ ਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਿਆ ਅਤੇ ਬਲੱਡ ਬੈਂਕ ਵਲੋਂ ਸਾਂਝੇ ਤੌਰ ਤੇ ਜੱਜ ਰਵਿੰਦਰ ਰਾਏ (ਪੀ.ਸੀ.ਐਸ.) ਨੂੰ ਪ੍ਰਾਈਡ ਆਫ ਫਗਵਾੜਾ ਅਵਾਰਡ ਨਾਲ ਨਵਾਜਿਆ ਗਿਆ। ਇਸ ਮੌਕੇ ਜੀ.ਆਰ.ਡੀ. ਕਾਲਜ ਦੇ ਡਾਇਰੈਕਟਰ (ਐਜੂਕੇਸ਼ਨ) ਮੈਡਮ ਨੀਲਮ ਸੇਠੀ, ਪਿ੍ਰੰਸੀਪਲ ਗੁਰਜੀਤ ਕੌਰ, ਬ੍ਰਹਮਕੁਮਾਰੀ ਭੈਣ ਸੋਨੀਆ ਸੋਨੀ, ਸੁਮਨ ਦੀਦੀ, ਵਿਜੈ ਦੀਦੀ ਨੇ ਜੱਜ ਰਵਿੰਦਰ ਰਾਏ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਸਮਾਗਮ ਦੌਰਾਨ ਕਾਲਜ ਵਿਦਿਆਰਥਣਾਂ ਮੁਸਕਾਨ ਵਿਜ ਅਤੇ ਮੀਨਾਕਸ਼ੀ ਨੇ ਖੂਬਸੂਰਤ ਕਵਿਤਾ ਰਾਹੀਂ ਸਮਾਜ ਵਿਚ ਨਾਰੀ ਨਾਲ ਹੋ ਰਹੀਆਂ ਵਧੀਕੀਆਂ ਦਾ ਜਿਕਰ ਕੀਤਾ। ਸਮਾਗਮ ਦੌਰਾਨ 30 ਵਿਦਿਆਰਥਣਾਂ ਨੂੰ ਕਪੜੇ ਸੂਟ ਭੇਂਟ ਕੀਤੇ ਗਏ ਅਤੇ ਪੜ੍ਹ ਲਿਖ ਕੇ ਜਿੰਦਗੀ ਵਿਚ ਚੰਗਾ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੌਰਾਨ ਕੋਨਿਕਾ ਰਿਜੋਰਟ ਦੇ ਮਾਲਕ ਰਾਕੇਸ਼ ਚਾਵਲਾ ਦੀ ਧਰਮ ਪਤਨੀ ਸੀਮਾ ਚਾਵਲਾ ਨੇ ਮਹਿਲਾ ਦਿਵਸ ਨੂੰ ਸਮਰਪਿਤ ਕਰਕੇ ਆਪਣਾ ਖੂਨ ਦਾਨ ਕੀਤਾ। ਇਸ ਮੌਕੇ ਰਵਿੰਦਰ ਚੋਟ, ਟੀ.ਡੀ. ਚਾਵਲਾ, ਨਵਿਤਾ ਛਾਬੜਾ, ਸੰਗੀਤਾ ਧੀਰ, ਨੀਰੂ ਗਰੋਵਰ, ਕ੍ਰਿਸ਼ਨ ਕੁਮਾਰ, ਤਾਰਾ ਚੰਦ ਚੁੰਬਰ, ਹਕੂਮਤ ਰਾਏ, ਏ.ਐਸ. ਕੋਛੜ, ਰਵਿੰਦਰ ਸਾਹਨੀ, ਵਿਸ਼ਵਾ ਮਿੱਤਰ ਸ਼ਰਮਾ, ਮੋਹਨ ਲਾਲ ਤਨੇਜਾ, ਪਿ੍ਰਥਵੀ ਰਾਜ ਮੈਨੇਜਰ, ਰੂਪ ਲਾਲ, ਦੇਵਰਾਜ, ਜਸਵੰਤ ਰਾਏ, ਜੁਗਲ ਭਨੋਟ, ਬੀ.ਐਮ.ਪੁਰੀ, ਸ਼ੀਤਲ ਕੋਹਲੀ, ਵੀਨੂੰ ਪੁਰੀ, ਲਖਵੀਰ ਸਿੰਘ, ਅਵਿਨਾਸ਼ ਛਾਬੜਾ, ਰਮਨ ਨਹਿਰਾ, ਸੁਧਾ ਬੇਦੀ, ਗੁਰਜੀਤ ਸਿੰਘ ਘਟੌੜਾ, ਸੁਧੀਰ ਸ਼ਰਮਾ, ਰਾਕੇਸ਼ ਵਡੇਰਾ, ਐਸ.ਸੀ. ਚਾਵਲਾ, ਗੁਲਾਬ ਸਿੰਘ ਠਾਕੁਰ, ਰਵੀ ਕਾਂਤ ਸਹਿਗਲ, ਰਾਮ ਚੱਢਾ ਆਦਿ ਹਾਜਰ

