ਫਗਵਾੜਾ ਦੇ ਖੋਥੜਾਂ ਰੋਡ ਵਿਖੇ ਹੋਇਆ ਗੋ ਹੈਲਦੀ ਪੈਟ ਵੈਟ ਕਲੀਨਿਕ ਦਾ ਸ਼ੁੱਭ ਆਰੰਭ
ਫਗਵਾੜਾ ਦੇ ਖੋਥੜਾਂ ਰੋਡ ਵਿਖੇ ਹੋਇਆ ਗੋ ਹੈਲਦੀ ਪੈਟ ਵੈਟ ਕਲੀਨਿਕ ਦਾ ਸ਼ੁੱਭ ਆਰੰਭ
ਪਹਿਲੇ ਦਿਨ ਫਰੀ ਲਗਾਈ ਐਂਟੀ ਰੈਬਿਸ਼ ਵੈਕਸੀਨ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਫਗਵਾੜਾ ਦੇ ਖੋਥੜਾਂ ਰੋਡ ਨਜਦੀਕ ਜੋਗਿੰਦਰ ਨਗਰ ਵਿਖੇ ਗੋ ਹੈਲਦੀ ਪੈੱਟ ਵੈੱਟ ਕਲੀਨਿਕ ਦਾ ਉਦਘਾਟਨ ਗੋ ਹੈਲਦੀ ਦੇ ਫਾਉਂਡਰ ਅਨੂਪ ਆਹਲੂਵਾਲੀਆ ਵਲੋਂ ਕੀਤਾ ਗਿਆ। ਉਦਘਾਟਨ ਦੀ ਰਸਮ ਉਪਰੰਤ ਫਰੀ ਕੈਂਪ ਵੀ ਲਗਾਇਆ ਗਿਆ। ਜਿਸ ਵਿਚ ਡਾਗ ਸਪੈਸ਼ਲਿਸਟ ਡਾ. ਦੀਪੇਸ਼ ਦੀ ਦੇਖਰੇਖ ਹੇਠ ਪਾਲਤੂ ਕੁੱਤਿਆਂ ਨੂੰ ਐਂਟੀ ਰੈਬਿਸ਼ ਵੈਕਸੀਨ, ਐਂਟੀ ਟਿਕਸ ਇੰਜੈਕਸ਼ਨ ਲਗਾਏ ਗਏ। ਇਸ ਤੋਂ ਇਲਾਵਾ ਨਾਖੁਨ ਕੱਟਣ ਤੇ ਕੰਨਾਂ ਦੀ ਸਫਾਈ ਵੀ ਕੈਂਪ ਦੌਰਾਨ ਬਿਲਕੁਲ ਫਰੀ ਕੀਤੀ ਗਈ। ਡਾ. ਦੀਪੇਸ਼ ਨੇ ਦੱਸਿਆ ਕਿ ਇਸ ਕਲੀਨਿਕ ਵਿਚ ਵਧੀਆ ਤੇ ਸਸਤੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਸਮੇਂ-ਸਮੇਂ ‘ਤੇ ਪਾਲਤੂ ਜਾਨਵਰਾਂ ਦਾ ਚੈਕਅੱਪ ਕਰਵਾਇਆ ਜਾਣਾ ਚਾਹੀਦਾ ਹੈ। ਉਹਨਾਂ ਹਾਜਰੀਨ ਨੂੰ ਪਾਲਤੂ ਜਾਨਵਰਾਂ ਦੀ ਸੰਭਾਲ ਅਤੇ ਸਿਹਤ ਸੁਰੱਖਿਆ ਬਾਰੇ ਮਹੱਤਵਪੂਰਣ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡਾ ਸ਼ੋਂਕ ਕਿਸੇ ਦੂਸਰੇ ਲਈ ਮੁਸੀਬਤ ਨਾ ਬਣੇ ਇਸ ਲਈ ਆਪਣੇ ਪਾਲਤੂ ਕੁੱਤਿਆਂ ਨੂੰ ਐਂਟੀ ਰੈਬਿਸ਼ ਵੈਕਸੀਨ ਜਰੂਰ ਲਗਵਾਈ ਜਾਵੇ। ਇਸ ਮੌਕੇ ਹਿਤੇਸ਼ ਆਹਲੂਵਾਲੀਆ, ਦਨਵੀਰ ਆਹਲੂਵਾਲੀਆ ਤੋਂ ਇਲਾਵਾ ਡਾ. ਐਸ.ਪੀ.ਐਸ. ਸੂਚ, ਸਿਟੀ ਕੇਬਲ ਦੇ ਡਾਇਰੈਕਟਰ ਐਚ.ਐਸ. ਬਸਰਾ, ਸਪਰਸ਼ ਬਖਸ਼ੀ, ਡਾ. ਦੁਰਗਾ ਪ੍ਰਤਾਪ, ਸ੍ਰੀਮਤੀ ਅਨੀਤਾ, ਮੁਦਿਤ ਦੀਵਾਨ ਫਿਲੌਰ, ਡਾ. ਹਰਜੀਤ ਤੇ ਕੋਚ ਰਵਿੰਦਰ ਨਾਥ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ

