ਸਰਬ ਨੌਜਵਾਨ ਸਭਾ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਸਰਬ ਨੌਜਵਾਨ ਸਭਾ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਔਰਤਾਂ ਦੀ ਸਿੱਖਿਆ, ਕਾਰੋਬਾਰ, ਨੌਕਰੀਆਂ ਤੇ ਸਿਆਸਤ ਵਿੱਚ ਹੈ ਵੱਖਰੀ ਪਛਾਣ – ਗੁਰਦੀਪ ਸਿੰਘ ਸੀਹਰਾ
ਐਸ.ਪੀ., ਏ.ਡੀ.ਸੀ., ਜੱਜ, ਡਾ. ਅਤੇ ਵੈਲਡਰ ਗਰਲ ਨੂੰ ਕੀਤਾ ਸਨਮਾਨਿਤ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਸਨਮਾਨ ਸਮਾਗਮ ਦਾ ਆਯੋਜਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਟਲ ਹੇਅਰ ਪੈਲੇਸ ਵਿਖੇ ਕੀਤਾ ਗਿਆ। ਜਿਸ ਵਿਚ ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ, ਜੱਜ ਸੋਨਾਲੀ ਕੌਲ, ਜਯੋਤੀ ਬਾਲਾ ਮੱਟੂ ਏ.ਡੀ.ਸੀ. (ਜਨਰਲ) ਅੰਮ੍ਰਿਤਸਰ, ਡਾ.ਸੰਜੀਵ ਲੋਚਨ ਐਮ.ਡੀ. ਮਾਨਸਿਕ ਰੋਗਾਂ ਦੇ ਮਾਹਰ, ਬੀਬਾ ਹਰਪਾਲ ਕੌਰ ਧੰਜਲ ਵੈਲਡਰ ਗਰਲ, ਗਗਨਦੀਪ ਕੌਰ ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ, ਕਪੂਰਥਲਾ ਨੂੰ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਸ. ਗੁਰਦੀਪ ਸਿੰਘ ਸੀਹਰਾ ਚਾਂਸਲਰ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਨੇ ਕੀਤੀ। ਉਹਨਾ ਨੇ ਨਾਰੀ ਦਿਵਸ ਮੌਕੇ ਜਿੱਥੇ ਸਮੂਹ ਮਹਿਲਾਵਾਂ ਨੂੰ ਵਧਾਈ ਦਿੱਤੀ, ਉੱਥੇ ਹੀ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਦੇ ਸਮੇਂ ’ਚ ਔਰਤਾਂ ਹਰ ਖੇਤਰ ’ਚ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ। ਉੱਚ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ ਅਤੇ ਕਾਰੋਬਾਰ, ਨੌਕਰੀਆਂ, ਪ੍ਰਬੰਧਨ ਅਤੇ ਸਿਆਸਤ ਵਿੱਚ ਆਪਣੇ ਵਿਲੱਖਣ ਕੰਮਾਂ ਸਦਕਾ ਆਪਣੀ ਵੱਡੀ ਹਾਜ਼ਰੀ ਦਰਜ਼ ਕਰ ਰਹੀਆਂ ਹਨ। ਇਸ ਮੌਕੇ ਬੋਲਦਿਆਂ ਰੁਪਿੰਦਰ ਕੌਰ ਐਸ.ਪੀ. ਫਗਵਾੜਾ ਨੇ ਲੜਕੀਆਂ ਨੂੰ ਵਧੇਰੇ ਮਿਹਨਤ ਕਰਨ ਅਤੇ ਹਰ ਖੇਤਰ ’ਚ ਅੱਗੇ ਵੱਧਣ ਦਾ ਸੱਦਾ ਦਿੱਤਾ। ਉਹਨਾ ਕਿਹਾ ਕਿ ਅਜੋਕੇ ਸਮੇਂ ’ਚ ਨਾਰੀ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਉਹ ਇਸ ਭੂਮਿਕਾ ਨੂੰ ਚੈਲਿੰਜ ਵਜੋਂ ਪ੍ਰਵਾਨ ਕਰ ਰਹੀ ਹੈ। ਜੱਜ ਸੋਨਾਲੀ ਕੌਲ ਨੇ ਲੜਕੀਆਂ ਨੂੰ ਵਧੇਰੇ ਮਿਹਨਤ ਅਤੇ ਸਿਦਕ ਦਿਲੀ ਨਾਲ ਕੰਮ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਹੱਥੀਂ ਕੰਮ ਸਿੱਖਕੇ ਸਵੈ-ਨਿਰਭਰ ਹੋ ਕੇ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਥਾਂ ਬਨਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਰਾਮਪਾਲ ਰਾਣਾ ਬੀਡੀਪੀਓ ਫਗਵਾੜਾ ਨੇ ਸਰਬ ਨੌਜਵਾਨ ਸਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭਾ ਪਹਿਲਾਂ ਹੀ ਜ਼ਰੂਰਤਮੰਦ ਲੜਕੀਆਂ ਨੂੰ ਕਿੱਤਾ ਮੁੱਖੀ ਬਣਾ ਕੇ ਸਵੈ-ਰੁਜ਼ਗਾਰਤ ਕਰਨ ਵਿੱਚ ਮਦਦ ਕਰ ਰਹੀ ਹੈ। ਇਮਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਮਹੱਤਤਾ ਅਤੇ ਔਰਤਾਂ ਦੇ ਸਮਾਜ ’ਚ ਸਥਾਨ ਬਾਰੇ ਚਰਚਾ ਕੀਤੀ ਤੇ ਕਿਹਾ ਕਿ ਔਰਤਾਂ ਅੱਜ ਵੱਡੀਆਂ ਪੁਲਾਘਾਂ ਪੁੱਟ ਰਹੀਆਂ ਹਨ। ਆਮ ਆਦਮੀ ਪਾਰਟੀ ਐਸ.ਸੀ. ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਨਾਰੀ ਦੀ ਸਮਾਜ ਵਿਚ ਅਹਿਮ ਭੂਮਿਕਾ ਨੂੰ ਸਤਿਕਾਰ ਦੇਣ ਲਈ ਹੀ ਸਰਬ ਨੌਜਵਾਨ ਸਭਾ ਵਲੋਂ ਵੱਖੋ-ਵੱਖਰੇ ਖੇਤਰਾਂ ’ਚ ਅਹਿਮ ਜ਼ੁੰਮੇਵਰੀਆਂ ਨਿਭਾ ਰਹੀਆਂ ਅਤੇ ਵੱਡੀਆਂ ਪ੍ਰਾਪਤੀਆਂ ਕਰਨ ਵਾਲੀਆਂ 6 ਮਹਿਲਾਵਾਂ ਨੂੰ ਮੰਮੰਟੋ, ਮਾਣ ਪੱਤਰ ਅਤੇ ਸ਼ਾਲ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ ਹੈ। ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਜਤਿੰਦਰ ਸਿੰਘ ਕੁੰਦੀ ਪ੍ਰਧਾਨ ਟਰੇਡ ਵਿੰਗ ‘ਆਪ’ ਨੇ ਸਨਮਾਨਿਤ ਸਖ਼ਸ਼ੀਅਤਾਂ, ਮੁੱਖ ਮਹਿਮਾਨਾਂ ਅਤੇ ਆਏ ਹੋਏ ਸਭਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾ-ਖ਼ੂਬੀ ਨਿਭਾਈ। ਇਸ ਮੌਕੇ ਰਾਜ ਕੁਮਾਰ ਮੱਟੂ ਸਮਾਜ ਸੇਵਕ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ, ਅਸ਼ਵਨੀ ਕੋਹਲੀ, ਅਸ਼ੋਕ ਸੇਠੀ ਫਾਇਨ ਸਵਿੱਚਜ਼, ਡਾ: ਅਸ਼ੋਕ ਭਾਟੀਆ, ਰਵਿੰਦਰ ਸਿੰਘ ਰਾਏ, ਜੁਨੇਸ਼ ਜੈਨ, ਬੀ ਐੱਚ ਖ਼ਾਨ, ਵਿਕਰਮਜੀਤ ਵਿੱਕੀ, ਰਛਪਾਲ ਰਾਏ, ਸੁਭਾਸ਼ ਕਵਾਤਰਾ, ਡਾ. ਗੁਰਦੀਪ ਸਿੰਘ ਬਲਾਕ ਪ੍ਰਧਾਨ ਆਪ, ਡਾ. ਵਿਜੇ ਬੰਗਾ ਆਪ ਆਗੂ, ਰਮਨ ਨਹਿਰਾ ਪ੍ਰਧਾਨ ਖੱਤਰੀ ਵੈਲਫੇਅਰ ਸਭਾ, ਹਰਚਰਨ ਭਾਰਤੀ, ਪਰਮਜੀਤ ਰਾਏ, ਨਰੇਸ਼ ਕੋਹਲੀ, ਜਗਜੀਤ ਸਿੰਘ ਸੇਠ, ਸਾਹਿਬਜੀਤ ਸਿੰਘ, ਮਨਦੀਪ ਬਾਸੀ, ਜਸ਼ਨ ਮਹਿਰਾ, ਗੁਰਸ਼ਰਨ ਬਾਸੀ, ਪਰਦੀਪ ਸਿੰਘ ਬਸਰਾ, ਗੁਰਨਾਮ ਸਿੰਘ, ਓਮ ਪ੍ਰਕਾਸ਼ ਪਾਲ, ਗੁਰਦੀਪ ਸਿੰਘ ਕੰਗ ਐਂਟੀ ਕੁਰੱਪਸ਼ਨ, ਸ਼ਿਵੀ ਬੱਤਾ ਪ੍ਰਧਾਨ ਸ਼ਿਵ ਸੈਨਾ, ਰਾਜ ਬਸਰਾ, ਗੁਰਦੀਪ ਸਿੰਘ ਤੁਲੀ, ਆਰ ਪੀ ਸ਼ਰਮਾ, ਸੁਰਿੰਦਰ ਬੱਧਨ, ਅਨੂਪ ਦੁੱਗਲ, ਰਾਜ ਕੁਮਾਰ ਰਾਜਾ, ਸਰਬਰ ਗੁਲਾਮ ਸੱਬਾ, ਰਾਜ ਕੁਮਾਰ ਕਨੌਜੀਆ, ਰਾਕੇਸ਼ ਕੋਛੜ, ਰਵਿੰਦਰ ਸਿੰਘ ਰਾਏ, ਹਰਵਿੰਦਰ ਸਿੰਘ, ਨਰਿੰਦਰ ਸੈਣੀ, ਡਾ ਵਿਜੇ ਕੁਮਾਰ, ਡਾ. ਕੁਲਦੀਪ ਸਿੰਘ, ਹੁਸਨ ਲਾਲ ਸਾਬਕਾ ਕੌਂਸਲਰ, ਕੁਲਵਿੰਦਰ ਸਿੰਘ ਚੱਠਾ ਆਪ, ਜਤਿੰਦਰ ਨਾਹਰ, ਡਾ ਨਰੇਸ਼ ਬਿੱਟੂ, ਰਣਜੀਤ, ਘਣਸ਼ਾਮ, ਸਾਗਰ, ਵਿਕਾਸ, ਸੰਜੀਤ, ਡਾ. ਰਾਕੇਸ਼ ਕੁਮਾਰ ਬੱਤਾ ਨੈਸ਼ਨਲ ਚੇਅਰਮੈਨ ਹਿੰਦੂ ਸ਼ਿਵ ਸੈਨਾ, ਧੀਰਜ ਕਰਵਲ, ਮੈਡਮ ਪੂਜਾ ਸੈਣੀ, ਮੈਡਮ ਤਨੂੰ, ਮੈਡਮ ਸਪਨਾ ਸ਼ਾਰਦਾ, ਮੈਡਮ ਰਮਨਦੀਪ, ਖੁਸ਼ਪ੍ਰੀਤ ਕੌਰ ਰਾਏ, ਪ੍ਰਿਤਪਾਲ ਕੌਰ ਤੁਲੀ, ਸੁਧਾ ਬੇਦੀ, ਨੇਹਾ, ਪ੍ਰਭਜੋਤ, ਜੈਸਮੀਨ ਕੌਰ, ਆਕੰਸ਼ਾ, ਹਰਪ੍ਰੀਤ ਕੌਰ, ਰਾਣੀ, ਨੀਲਮ, ਸੰਦੀਪ, ਮਨੀਸ਼ਾ, ਪੂਜਾ, ਰਾਜਨ ਦੇਵੀ, ਗੁਰਪ੍ਰੀਤ ਕੌਰ, ਸੁਨੀਤਾ, ਅੰਜਲੀ, ਕੁਲਦੀਪ, ਕਾਜਲ, ਰੂਪਮ, ਮੁਸਕਾਨ, ਅਲੀਸ਼ਾ ਆਦਿ ਹਾਜ਼ਰ ਸਨ

