ਸਵ. ਮਲਕੀਤ ਸਿੰਘ ਪੁਰੇਵਾਲ ਦੀ ਯਾਦ ਨੂੰ ਸਮਰਪਿਤ ਹਕੀਮਪੁਰ ਦਾ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸੰਪਨ

ਸਵ. ਮਲਕੀਤ ਸਿੰਘ ਪੁਰੇਵਾਲ ਦੀ ਯਾਦ ਨੂੰ ਸਮਰਪਿਤ ਹਕੀਮਪੁਰ ਦਾ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸੰਪਨ

ਮਿਰਜਾ ਇਰਾਨੀ ਨੂੰ ਮਿਲਿਆ ਸ਼ੇਰ-ਏ-ਹਿੰਦ ਦਾ ਖਿਤਾਬ

ਹਰਿਆਣਾ ਦੀ ਧੀ ਕਾਜਲ ਬਣੀ ਮਹਾਭਾਰਤ ਕੇਸਰੀ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਵ. ਮਲਕੀਤ ਸਿੰਘ ਪੁਰੇਵਾਲ (ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪਹਿਲਵਾਨ) ਨੂੰ ਸਮਰਪਿਤ 27ਵਾਂ ਪੁਰੇਵਾਲ ਖੇਡ ਮੇਲਾ ਸਮੂਹ ਪੁਰੇਵਾਲ ਭਰਾਵਾਂ ਅਤੇ ਪੁਰੇਵਾਲ ਸਪੋਰਟਸ ਕਲੱਬ ਵਲੋਂ ਸਵ. ਹਰਬੰਸ ਸਿੰਘ ਪੁਰੇਵਾਲ ਦੀ ਯਾਦ ਵਿਚ ਨਿਰੰਜਣ ਸਿੰਘ ਮੈਮੋਰੀਅਲ ਖੇਡ ਸਟੇਡੀਅਮ ਪਿੰਡ ਜਗਤਪੁਰ ਵਿਖੇ ਕਰਵਾਇਆ ਗਿਆ। ਇਸ ਦੋ ਰੋਜਾ ਖੇਡ ਮੇਲੇ ਦੀ ਅਰੰਭਤਾ ਅਰਦਾਸ ਉਪਰੰਤ ਸਵ. ਮਲਕੀਤ ਸਿੰਘ ਪੁਰੇਵਾਲ ਅਤੇ ਸਵ. ਹਰਬੰਸ ਸਿੰਘ ਪੁਰੇਵਾਲ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਖੇਡ ਮੇਲੇ ਵਿਚ ਕਬੱਡੀ, ਕੁਸ਼ਤੀ, ਰੱਸਾਕਸ਼ੀ ਤੋਂ ਇਲਾਵਾ 100 ਮੀਟਰ ਤੇ 400 ਮੀਟਰ ਦੌੜਾਂ ਕਰਵਾਈਆਂ ਗਈਆਂ। ਬਜੁਰਗਾਂ ਦੀਆਂ ਦੌੜਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ। ਇਸ ਦੌਰਾਨ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਮਿਰਜਾ ਇਰਾਨੀ ਨੂੰ ਸ਼ੇਰ-ਏ-ਹਿੰਦ ਟਾਈਟਲ ਦੇ ਨਾਲ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਹਰਿਆਣਾ ਪਹਿਲਵਾਨ ਕਾਜਲ ਨੂੰ ਮਹਾਭਾਰਤ ਕੇਸਰੀ ਦੇ ਟਾਇਟਲ ਅਤੇ 51 ਹਜਾਰ ਰੁਪਏ ਨਗਦ ਇਨਾਮ ਨਾਲ ਨਵਾਜਿਆ ਗਿਆ। 90 ਕਿਲੋ ਭਾਰ ਵਰਗ ਸ਼ੇਰ-ਏ-ਹਿੰਦ ਸੰਦੀਪ ਮਾਨ ਨੂੰ 31 ਹਜਾਰ ਰੁਪਏ, 80 ਕਿਲੋ ਭਾਰ ਵਰਗ ਆਫਤਾਬ-ਏ-ਹਿੰਦ ਹਰਵਿੰਦਰ ਸਿੰਘ ਜਲੰਧਰ ਨੂੰ 31 ਹਜਾਰ ਰੁਪਏ ਨਗਦ, 70 ਕਿਲੋ ਭਾਰ ਵਰਗ ਸਿਤਾਰਾ-ਏ-ਹਿੰਦ ਸੰਗਰ ਦਿੱਲੀ ਨੂੰ 25 ਹਜਾਰ ਰੁਪਏ ਨਗਦ, 60 ਕਿਲੋ ਭਾਰ ਵਰਗ ਸ਼ਾਨ-ਏ-ਹਿੰਦ ਸਾਹਿਲ ਅੰਮ੍ਰਿਤਸਰ ਨੂੰ 25 ਹਜਾਰ ਰੁਪਏ ਨਗਦ ਤੋਂ ਇਲਾਵਾ 60 ਕਿਲੋ ਭਾਰ ਵਰਗ ਭਾਰਤ ਕੁਮਾਰੀ ਪੁਸ਼ਪਾ ਰੋਹਤਕ ਨੂੰ 25 ਹਜਾਰ ਰੁਪਏ ਨਗਦ ਇਨਾਮ ਨਾਲ ਨਵਾਜਿਆ ਗਿਆ। ਇਸ ਪੇਂਡੂ ਖੇਡ ਮੇਲੇ ਨੂੰ ਸਫਲ ਬਨਾਉਣ ਵਿ ਸਾਬਕਾ ਇੰਟਰਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੋਂਧੀ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸੇ ਦੌਰਾਨ ਗੁਰਜੀਤ ਸਿੰਘ ਪੁਰੇਵਾਲ ਕਨੇਡਾ ਨੇ ਕਿਹਾ ਕਿ ਪੰਜਾਬ ਦੀਆਂ ਪੇਂਡੂ ਖੇਡਾਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ। ਇਸ ਸਲਾਨਾ ਪੇਂਡੂ ਖੇਡ ਮੇਲੇ ਦਾ ਉਦੇਸ਼ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਤ ਕਰਨਾ ਹੈ। ਪ੍ਰਬੰਧਕਾਂ ਵਲੋਂ ਸਮੂਹ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ, ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ, ਜਗਬੀਰ ਸਿੰਘ ਦਿੱਲੀ, ਸੁਭਾਸ਼ ਮਲਿਕ, ਮਨਪ੍ਰੀਤ ਸਿੰਘ ਸੰਧੂ, ਸੁਖਵਿੰਦਰ ਸਿੰਘ ਕੋਚ, ਅਵਤਾਰ ਸਿੰਘ ਸ਼ੇਰਗਿਲ, ਸੁਦਰਸ਼ਨ ਸਿੰਘ ਚਾਹਲ ਪਟਿਆਲਾ, ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ, ਕਰਮਦੀਨ ਕਮੇਂਟੇਟਰ, ਅਮਨ ਟਿਵਾਣਾ ਕਨੇਡਾ, ਰਾਣੀ ਟਿਵਾਣਾ, ਬਲਵਿੰਦਰ ਕੌਰ ਪੁਰੇਵਾਲ, ਬੁੱਧ ਸਿੰਘ ਧਲੇਤਾ, ਪਰਗਟ ਸਿੰਘ ਰਾਏ ਖਾਨਖਾਨਾ, ਮਹਿੰਦਰ ਸਿੰਘ ਗੋਸਲ, ਬਲਦੇਵ ਸਿੰਘ ਰੈਪਾ, ਹਰਨੰਦਨ ਸਿੰਘ ਸਹੋਤਾ, ਰਾਜਕੁਮਾਰ (ਸਪੋਰਟਸ ਡਾਇਰੈਕਟਰ ਚੰਡੀਗੜ੍ਹ), ਜਸਬੀਰ ਗੁਣਾਚੋਰੀਆ, ਅਸ਼ੋਕ ਭੌਰਾ ਸੀਨੀਅਰ ਪੱਤਰਕਾਰ, ਪਿੰਦੂ ਖੰਗੂੜਾ, ਗੁਰਮੀਤ ਸਿੰਘ ਖਾਨਪੁਰ, ਬਹਾਦੁਰ ਸਿੰਘ ਖਾਨਪੁਰ, ਰਵਿੰਦਰ ਸਿੰਘ ਖਾਨਪੁਰ, ਦਿਲਪ੍ਰੀਤ ਸਿੰਘ ਖਾਨਪੁਰ, ਅਮਰੀਕ ਸਿੰਘ ਖਾਨਪੁਰ, ਰਵਿੰਦਰ ਨਾਥ ਕੋਚ, ਸ਼ਿਵ ਪੀ.ਏ.ਪੀ. ਕੋਚ, ਜਤਿਨ ਸ਼ੁਕਲਾ ਕੋਚ, ਮਨਪ੍ਰੀਤ ਸਿੰਘ ਕੋਚ, ਬੀਰਾ ਕੋਚ, ਰੀਤ ਪ੍ਰੀਤ ਪਾਲ ਸਿੰਘ, ਚਰਨ ਸਿੰਘ ਪੁਰੇਵਾਲ, ਪਰਮਜੀਤ ਸਿੰਘ ਬਸਰਾ, ਬਹਾਦਰ ਸਿੰਘ ਸ਼ੇਰਗਿਲ ਆਦਿ ਹਾਜਰ ਸਨ

47 Views