ਕਾਲਾ ਸੰਘਿਆਂ ਤੋਂ ਲੰਘਦੇ ਮਿੱਟੀ ਨਾਲ ਭਰੇ ਉਵਰਲੋਡ ਟਿੱਪਰਾਂ ਕਾਰਨ ਲੱਗਦੇ ਟ੍ਰੈਫਿਕ ਜਾਮ ਕਾਰਨ ਲੋਕ ਪ੍ਰੇਸ਼ਾਨ।

ਕਾਲਾ ਸੰਘਿਆਂ ਤੋਂ ਲੰਘਦੇ ਮਿੱਟੀ ਨਾਲ ਭਰੇ ਉਵਰਲੋਡ ਟਿੱਪਰਾਂ ਕਾਰਨ ਲੱਗਦੇ ਟ੍ਰੈਫਿਕ ਜਾਮ ਕਾਰਨ ਲੋਕ ਪ੍ਰੇਸ਼ਾਨ।

-ਬਹੁਤੇ ਟਿੱਪਰ ਬਿਨਾਂ ਨੰਬਰ ਪਲੇਟ ਦੇ ਚਲ ਰਹੇ,

ਫੋਟੋ ਕੈਪਸ਼ਨ:- ਹਾਸ਼ੀਏ ਵਿੱਚ ਉਵਰਲੋਡ ਟਿੱਪਰ ਨਾਲ ਲੱਗਾ ਲੰਮਾ ਟ੍ਰੈਫਿਕ ਜਾਮ ਅਤੇ ਬਿਨਾਂ ਨੰਬਰ ਪਲੇਟ ਜਲੰਧਰ ਰੋਡ ਤੋਂ ਲੰਘਦਾ ਮਿੱਟੀ ਨਾਲ ਉਵਰਲੋਡ ਟਿੱਪਰ।

ਸੁਖਵਿੰਦਰ ਸਿੱਧੂ, ਕਪੂਰਥਲਾ, ਕਾਲ਼ਾ ਸੰਘਿਆਂ

ਪਿਛਲੇ ਦਿਨਾਂ ਤੋਂ ਕਾਲਾ ਸੰਘਿਆਂ ਜਿਲ੍ਹਾ ਕਪੂਰਥਲਾ ਤੋਂ ਲੰਘ ਰਹੇ ਮਿੱਟੀ ਭਰੇ ਉਵਰਲੋਡ ਟਿੱਪਰ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਹ ਉਵਰਲੋਡ ਟਿੱਪਰ ਮਾਰਕੀਟ ਵਿੱਚੋਂ ਹੁੰਦੇ ਹੋਏ ਜਲੰਧਰ ਵੱਲ ਜਾਂਦੇ ਹਨ ਜਿਹਨਾਂ ਕਾਰਨ ਕਈ ਸੌ ਮੀਟਰ ਤੱਕ ਲੰਮਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਜਿਸ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਵਿਚੋਂ ਬਹੁਤੇ ਟਿੱਪਰਾਂ ਦੇ ਡਰਾਈਵਰਾਂ ਨਾਲ਼ ਕੋਈ ਹੈਲਪਰ ਵੀ ਨਹੀਂ ਹੁੰਦਾ ਜਿਹੜਾ ਸਾਈਡ ਵੇਖ ਕੇ ਦੱਸ ਸਕੇ ਅਤੇ ਕਈਆਂ ਟਿੱਪਰਾਂ ਦੇ ਨੰਬਰ ਪਲੇਟਾਂ ਵੀ ਨਹੀਂ ਲੱਗੀਆਂ ਹੋਈਆਂ। ਇਹਨਾਂ ਟਿੱਪਰਾਂ ਦੇ ਚਾਲਕਾਂ ਵੱਲੋਂ ਟਿੱਪਰਾਂ “ਚ ਨੱਕੋ ਨੱਕ ਮਿੱਟੀ ਭਰੀ ਜਾਂਦੀ ਹੈ ਤੇ ਮਿੱਟੀ ਨੂੰ ਢੱਕਿਆ ਵੀ ਨਹੀ ਜਾਂਦਾ ਅਤੇ ਜਦੋਂ ਇਹ ਮਿੱਟੀ ਨਾਲ ਉਵਰਲੋਡ ਭਰੇ ਟਿੱਪਰ ਸੜਕ ਤੇ ਚਲਦੀਆਂ ਹਨ ਤਾਂ ਹਵਾ ਨਾਲ ਇਹ ਮਿੱਟੀ ਪਿੱਛੇ ਆਉਂਦੇ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਪੈਂਦੀ ਹੈ ਜਿਸ ਨਾਲ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਨਾਲ ਕੋਈ ਭਿਆਨਕ ਸੜਕ ਹਾਦਸਾ ਵੀ ਵਾਪਰ ਸਕਦਾ ਹੈ ਕੁਲ ਮਿਲਾ ਕੇ ਇਹਨਾਂ ਵਾਹਨਾਂ ਦੇ ਚਾਲਕ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਪਰ ਪੁਲਿਸ ਪ੍ਰਸ਼ਾਸ਼ਨ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਜਿਸ ਕਾਰਨ ਇਹ ਟਿੱਪਰਾਂ ਵਾਲੇ ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗ ਕੇ ਬੇੇੇਝਿੱਜਕ ਇਥੋੋਂ ਲੰਘਦੇ ਹਨ ਇੱਥੇ ਦੱਸਣਯੋਗ ਹੈ ਕੇ ਪਿਛਲੇ ਸਮੇਂ ਵਿੱਚ ਉਵਰਲੋਡ ਟਰਾਲੇ ਅਤੇ ਟਰਾਲੀਆਂ ਨਾਲ ਸਥਾਨਕ ਕਸਬੇ ਵਿੱਚ ਕਈ ਭਿਆਨਕ ਹਾਦਸੇ ਵੀ ਵਾਪਰ ਚੁੱਕੇ ਹਨ ਜਿਹਨਾਂ ਵਿੱਚ ਕਈ ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ ਤੇ ਕਈ ਗੰਭੀਰ ਜਖਮੀ ਹੋ ਚੁੱਕੇ ਹਨ। ਪਰ ਸਵਾਲ ਇਹ ਹੈ ਕੇ ਪੁੁੁਲਿਸ ਪ੍ਰਸ਼ਾਸ਼ਨ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂਂ ਗਿਆ ਜਾਂ ਫਿਰ ਇਹ ਟਿੱਪਰ ਕਿਸੇ ਰਸੂੂੂਕਦਾਰ ਤੇ ਉੱੱਚੀ ਪਹੁੰਚ ਰੱਖਣ ਵਾਲੇ ਦੀ ਸਰਪ੍ਰਸਤੀ ਹੇਠ ਚਲ ਰਹੇ ਹਨ ਜਿਹੜੇ ਸ਼ਰੇਆਮ ਨਿਯਮਾਂ ਨੂੰ ਦੰਦੀਆਂ ਚਿੜਾ ਰਹੇ ਹਨ ਇਹ ਤਾਂ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀ ਹੀ ਜਾਣਦੇ ਹਨ ਪਰ ਆਮ ਲੋਕ ਇਹਨਾਂ ਉਵਰਲੋਡ ਟਿੱਪਰਾਂ ਕਾਰਨ ਡਾਹਢੇ ਪ੍ਰੇਸ਼ਾਨ ਹਨ।

ਇਸ ਮਸਲੇ ਤੇ ਕੀ ਕਹਿਣਾ ਹੈ ਕਾਲਾ ਸੰਘਿਆਂ ਚੌਂਕੀ ਇੰਚਾਰਜ ਦਾ :- ਇਸ ਸੰਬੰਧੀ ਜਦੋਂ ਪੁਲਿਸ ਚੌਂਕੀ ਕਾਲਾ ਸੰਘਿਆਂ ਦੇ ਇੰਚਾਰਜ ਪਾਲ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੇ ਕਾਨੂੰਨ ਤੋੜਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

152 Views