ਜ਼ਿਲ੍ਹਾ ਕੁਸ਼ਤੀ ਸੰਘ ਨੇ ਵੱਖ-ਵੱਖ ਉਮਰ ਵਰਗ ਦੇ ਖੇਡ ਮੁਕਾਬਲੇ ਕਰਵਾਉਣ ਸਬੰਧੀ ਕੀਤਾ ਵਿਚਾਰ ਵਟਾਂਦਰਾ।
ਜ਼ਿਲ੍ਹਾ ਕੁਸ਼ਤੀ ਸੰਘ ਨੇ ਵੱਖ-ਵੱਖ ਉਮਰ ਵਰਗ ਦੇ ਖੇਡ ਮੁਕਾਬਲੇ ਕਰਵਾਉਣ ਸਬੰਧੀ ਕੀਤਾ ਵਿਚਾਰ ਵਟਾਂਦਰਾ।
ਫੋਟੋ ਕੈਪਸ਼ਨ :- ਜ਼ਿਲ੍ਹਾ ਕੁਸ਼ਤੀ ਸੰਘ ਦੀ ਮੀਟਿੰਗ ਦੌਰਾਨ ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ ਅਤੇ ਹੋਰ ਮੈਂਬਰ।
ਸੁਖਵਿੰਦਰ ਸਿੱਧੂ, ਕਪੂਰਥਲਾ ਕਾਲਾ ਸੰਘਿਆਂ
ਜ਼ਿਲ੍ਹਾ ਕੁਸ਼ਤੀ ਸੰਘ ਦੀ ਮੀਟਿੰਗ ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ ਜੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸੰਘ ਦੇ ਸਾਰੇ ਅਧਿਕਾਰੀਆਂ ਅਤੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਵੱਖ-ਵੱਖ ਉਮਰ ਵਰਗ ਦੇ ਜ਼ਿਲ੍ਹਾ ਖੇਡ ਮੁਕਾਬਲੇ ਕਰਵਾਉਣ ਸਬੰਧੀ ਅਤੇ ਪਹਿਲਵਾਨੀ ਦੇ ਸੁਨਹਿਰੇ ਭਵਿੱਖ ਲਈ ਮਾਲੀ ਸਾਧਨਾਂ ਦੇ ਪ੍ਰਬੰਧਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿੱਚ ਸਾਰੇ ਮੌਜੂਦ ਅਹੁਦੇਦਾਰਾਂ ਨੇ ਇਸ ਮਕਸਦ ਨੂੰ ਸਫਲ ਕਰਨ ਲਈ ਅਤੇ ਵੱਖ-ਵੱਖ ਅਦਾਰਿਆਂ ਨੂੰ ਇਸ ਨਾਲ ਜੋੜਨ ਲਈ ਆਪਣੇ ਵੱਖ -ਵੱਖ ਸੁਝਾਅ ਦਿੱਤੇ। ਇਸ ਵਿੱਚ ਸੱਤ ਮੈਂਬਰਾਂ ਵਾਲੀ ਇੱਕ ਵਿੱਤ ਕਮੇਟੀ ਦਾ ਵੀ ਗਠਨ ਕੀਤਾ ਗਿਆ। ਮੀਟਿੰਗ ਵਿੱਚ ਗੁਰਮੀਤ ਸਿੰਘ, ਡਾਕਟਰ ਦਰਸ਼ਨ ਦਿਆਲ ਮਾਲੀ, ਓਮ ਪ੍ਰਕਾਸ਼, ਬਲਜੀਤ ਸਿੰਘ, ਯੁਵਰਾਜ ਸੰਧੂ, ਚੰਦਰ ਮੋਹਨ ਪਤਾਰਾ, ਮਹਿੰਦਰ ਸਿੰਘ, ਸੁਖਬੀਰ ਸਿੰਘ ਪਤਾਰਾ, ਮਹਿੰਦਰ ਸਿੰਘ, ਸੁਖਬੀਰ ਸਿੰਘ ਪਤਾਰਾ, ਕਮਰ ਸਹਾਇ, ਰਜਿੰਦਰ ਸਿੰਘ, ਪੱਤਰਕਾਰ ਰਮਨ ਕੁਮਾਰ, ਕੰਵਰ ਸਹਾਇ, ਰਾਜੀਵ ਰਤਨ ਆਦਿ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਇਸ ਵਾਰ ਪੰਜਾਬ ਵਰਕਿੰਗ ਚੈਂਪੀਅਨਸ਼ਿਪ ਯੂ-20 ਫਰੀ ਸਟਾਇਲ ਜਲੰਧਰ ਨੂੰ ਦਿੱਤੀ ਗਈ।

