ਆਪ ਆਗੂ ਤੇ ਵਰਕਰ ਫੋਕੀ ਸੋਹਰਤ ਲਈ ਸਰਕਾਰੀ ਅਦਾਰਿਆਂ ਵਿੱਚ ਦਖਲਅੰਦਾਜ਼ੀ ਕਰਨ ਵਿਚ ਰੁੱਝੇ — ਜਥੇਦਾਰ ਇੰਦਰਜੀਤ ਸਿੰਘ ਜੁਗਨੂੰ

ਆਪ ਆਗੂ ਤੇ ਵਰਕਰ ਫੋਕੀ ਸੋਹਰਤ ਲਈ ਸਰਕਾਰੀ ਅਦਾਰਿਆਂ ਵਿੱਚ ਦਖਲਅੰਦਾਜ਼ੀ ਕਰਨ ਵਿਚ ਰੁੱਝੇ — ਜਥੇਦਾਰ ਇੰਦਰਜੀਤ ਸਿੰਘ ਜੁਗਨੂੰ

ਕਾਲਾ ਸੰਘਿਆਂ 19 ਦਸੰਬਰ (ਮਨਜੀਤ ਮਾਨ)ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬਣੀ ਹੈ ਉਸ ਦਿਨ ਤੋਂ ਹੀ ਆਮ ਆਦਮੀ ਦੇ ਵਰਕਰ ਤੇ ਆਗੂ ਹਸਪਤਾਲ ਸਕੂਲਾਂ ਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਜਾ ਕਿ ਉਥੇ ਦੇ ਕੰਮਾਂ ਵਿਚ ਬੇਲੋੜੀ ਤੇ ਹੰਕਾਰ ਭਰੀ ਦਖਲਅੰਦਾਜ਼ੀ ਕਰਕੇ ਜਿਥੇ ਮੀਟਿੰਗਾਂ ਦੇ ਨਾਮ ਤੇ ਲੋਕਾਂ ਦਾ ਅਫਸਰਾਂ ਤੇ ਮੁਲਾਜ਼ਮਾਂ ਦਾ ਤੇ ਆਪਣਾ ਟਾਈਮ ਖਰਾਬ ਕਰ ਰਹੇ ਹਨ ਉਥੇ ਉਹ ਹਰ ਮਹਿਮਕਮੇ ਵਿਚ ਬਿਨਾਂ ਕਿਸੇ ਠੋਸ ਵਜ੍ਹਾ ਜਾ ਕੇ ਸਰਕਾਰੀ ਮੁਲਾਜ਼ਮਾਂ ਤੇ ਧੋਂਸ ਜਮਾਂ ਕੇ ਫੋਕੀ ਸ਼ੋਹਰਤ ਖੱਟਣ ਵਿਚ ਰੁੱਝੇ ਹੋਏ ਹਨ ਆਮ ਪਾਰਟੀ ਦੀਆ ਇੰਨਾਂ ਘਟੀਆ ਨੀਤੀਆਂ ਦੀ ਨਿਦਾ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ ਏ ਸੀ ਤੇ ਮੁਖ ਬੁਲਾਰੇ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਨੇ ਕਿਹਾ ਕੀ ਜਿਸ ਦਿਨ ਤੋਂ ਪੰਜਾਬ ਦੀ ਵਾਗਡੋਰ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਥ ਵਿਚ ਆਈ ਪੰਜਾਬ ਦਾ ਮਾਹੌਲ ਬੁਰੀ ਤਰ੍ਹਾਂ ਵਿਗੜ ਗਿਆ ਹੈ ਰੋਜਾਨਾ ਸ਼ਰੇਆਮ ਦਿਨ ਦਿਹਾੜੇ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਥਾ ਥਾ ਨੌਜਵਾਨ ਨਸਿਆ ਦੀ ਓਵਰਡੋਝ ਨਾਲ ਮਰ ਰਹੇ ਹਨ ਵਾਰਦਾਤਾਂ ਵੱਧ ਗਈਆਂ ਹਨ ਲੋਕ ਨਵੀ ਸਰਕਾਰ ਦੇ ਥੋੜੇ ਸਮੇਂ ਵਿੱਚ ਹੀ ਆਪਣੇ ਆਪ ਨੂੰ ਲੁਟਿਆ ਮਹਿਸੂਸ ਕਰ ਰਹੇ ਹਨ ਜਥੇਦਾਰ ਜੁਗਨੂੰ ਨੇ ਕਿਹਾ ਕੀ ਆਪ ਆਗੂ ਤੇ ਵਰਕਰ ਏ ਵਿਹਲੇ ਕੰਮ ਛੱਡ ਕੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਕੋਲ ਜਾਣ ਤੇ ਜੋ ਕਮੀਆਂ ਪੇਸ਼ੀਆ ਸਰਕਾਰੀ ਅਦਾਰਿਆਂ ਵਿੱਚ ਆ ਰਹੀਆਂ ਹਨ ਉਨ੍ਹਾਂ ਨੂੰ ਸਹੀ ਕਰਵਾਉਣ ਤੇ ਉਨ੍ਹਾਂ ਤੇ ਦਬਾਹ ਬਣਾਉਣ ਕੇ ਉਹ ਹਿਮਾਚਲ ਨੂੰ ਛੱਡ ਕਿ ਪੰਜਾਬ ਵੱਲ ਧਿਆਨ ਦੇਣ ਤੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ।

82 Views