ਬਠਿੰਡਾ ਦੀ ਬੀੜ ਤਲਾਬ ਕਲੋਨੀ ‘ਚ ਪੁਲਿਸ ਦੀ ਰੇਡ, 150 ਮੁਲਾਜ਼ਮਾਂ ਨੇ ਕੀਤੀ ਚੈਕਿੰਗ, 40 ਲੋਕਾਂ ਨੂੰ ਲਿਆ ਹਿਰਾਸਤ ‘ਚ
*ਬਠਿੰਡਾ ਦੀ ਬੀੜ ਤਲਾਬ ਕਲੋਨੀ ‘ਚ ਪੁਲਿਸ ਦੀ ਰੇਡ, 150 ਮੁਲਾਜ਼ਮਾਂ ਨੇ ਕੀਤੀ ਚੈਕਿੰਗ, 40 ਲੋਕਾਂ ਨੂੰ ਲਿਆ ਹਿਰਾਸਤ ‘ਚ
*
( *ਜਸਵੀਰ ਸਿੱਧੂ* )
ਬਠਿੰਡਾ ਦੀ ਬੀੜ ਤਾਲਾਬ ਬਸਤੀ ਵਿੱਚ ਪੁਲਿਸ ਨੇ ਵਿਸ਼ੇਸ਼ ਛਾਪੇਮਾਰੀ ਕੀਤੀ। ਇਸ ਦੌਰਾਨ 150 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਕਲੋਨੀ ਨੂੰ ਘੇਰ ਕੇ ਚੈਕਿੰਗ ਕੀਤੀ। ਇਸ ਦੌਰਾਨ 40 ਦੇ ਕਰੀਬ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੀ ਅਗਵਾਈ ਐਸਪੀ ਸਿਟੀ ਨਰਿੰਦਰ ਸਿੰਘ ਨੇ ਕੀਤੀ।
ਜਾਣਕਾਰੀ ਅਨੁਸਾਰ ਇਹ ਆਪ੍ਰੇਸ਼ਨ ਸਵੇਰੇ 6 ਵਜੇ ਸ਼ੁਰੂ ਹੋਇਆ ਸੀ।
ਪੁਲਿਸ ਨੇ ਸਵੇਰੇ ਸਾਢੇ 9 ਵਜੇ ਤੱਕ ਆਪ੍ਰੇਸ਼ਨ ਨੂੰ ਖ਼ਤਮ ਕਰ ਦਿੱਤਾ। ਚੈਕਿੰਗ ਦੌਰਾਨ ਸੀ ਆਈ ਏ ਤੋਂ ਇਲਾਵਾ ਬਠਿੰਡਾ ਸ਼ਹਿਰ ਅਤੇ ਦੇਹਟੀ ਦੀਆਂ ਟੀਮਾਂ ਵੀ ਮੌਜੂਦ ਸਨ।
ਮੋਗਾ ਪੁਲਿਸ ਨੇ ਫੜਿਆ ਨ.ਸ਼ਾ ਤਸਕਰ, ਮੁਲਜ਼ਮ ਕੋਲੋਂ 25 ਗ੍ਰਾਮ ਹੈ.ਰੋਇਨ ਬਰਾਮਦ
ਨਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦਾ ਫੀਡਬੈਕ ਹੈ ਕਿ ਇਸ ਤਰ੍ਹਾਂ ਦੀ ਪੁਲਿਸ ਚੈਕਿੰਗ ਨਾਲ ਨਸ਼ਾ ਤਸਕਰੀ ਵਿੱਚ ਫਰਕ ਪੈਂਦਾ ਹੈ। ਰਿਕਵਰੀ ਦੇ ਨਾਲ-ਨਾਲ ਨਸ਼ੇ ਨੂੰ ਰੋਕਣਾ ਪੁਲਿਸ ਦੀ ਪਹਿਲ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਤੋਂ ਇਲਾਵਾ ਸ਼ਹਿਰ ਵਿੱਚ ਪੱਕੀ ਨਾਕਾਬੰਦੀ ਵੀ ਕੀਤੀ ਗਈ ਹੈ।

