ਅੱਜ ਡੀ ਡੀ ਪੰਜਾਬੀ ਤੇ ਪ੍ਰੋਗਰਾਮ ਡੱਗਾ ਢੋਲ ਤੇ ਰਾਤ 8.00 ਵਜੇ ਹੋਵੇਗਾ ਪ੍ਰਸਾਰਿਤ – ਨਿਰਮਾਤਾ ਸੀਟੂ ਬਾਈ
ਅੱਜ ਡੀ ਡੀ ਪੰਜਾਬੀ ਤੇ ਪ੍ਰੋਗਰਾਮ ਡੱਗਾ ਢੋਲ ਤੇ ਰਾਤ 8.00 ਵਜੇ ਹੋਵੇਗਾ ਪ੍ਰਸਾਰਿਤ – ਨਿਰਮਾਤਾ ਸੀਟੂ ਬਾਈ
ਪ੍ਰਸਿੱਧ ਕਲਾਕਾਰ ਗਾਇਕ ਮਕਬੂਲ, ਗਾਇਕ ਜੋੜੀ ਬਿੱਲਾ ਮਾਣੇਵਾਲੀਆ, ਸਿਮਰਨ ਪ੍ਰੀਤ,ਗਾਇਕ ਦਲਵੀਰ ਸਿੰਘ, ਗਾਇਕ ਦਵਿੰਦਰ ਰੂਹੀ, ਲੋਕ ਗਾਇਕ ਸਾਧੂ ਰੋਮਾਣਾ, ਗਾਇਕਾ ਪਰਮਜੀਤ ਧੰਜਲ ਅਤੇ ਗਾਇਕ ਗੋਪੀ ਪਿਆਲਾ ਆਪਣੇ ਗੀਤਾਂ ਨਾਲ ਹਾਜਰੀ ਲਗਵਾਉਣਗੇ
ਟ
ਕਾਲਾ ਸੰਘਿਆਂ 19 ਦਸੰਬਰ ( ਮਨਜੀਤ ਮਾਨ ) ਭਾਗ ਫਿਲਮ ਪ੍ਰੋਡਕਸ਼ਨ, ਫਗਵਾੜਾ ਅਤੇ ਨਿਰਮਾਤਾ ਸੀਟੂ ਬਾਈ ਦੀ ਪੇਸ਼ਕਸ਼ ਹੇਠ ਧਾਰਮਿਕ ਗੀਤ, ਸਮਾਜਿਕ ਅਤੇ ਪੰਜਾਬੀ ਸੱਭਿਆਚਾਰਕ ਗੀਤਾਂ ਨਾਲ ਸ਼ਿੰਗਾਰਿਆ ਹਫਤਾਵਾਰੀ ਪ੍ਰੋਗਰਾਮ ਡੱਗਾ ਢੋਲ ਤੇ ਅੱਜ ਦਿਨ ਮੰਗਲਵਾਰ ਰਾਤ 8.00 ਵਜੇ ਤੋਂ 8.30 ਵਜੇ ਤੱਕ ਚੈਨਲ ਡੀ ਡੀ ਪੰਜਾਬੀ ਤੇ ਪ੍ਰਸਾਰਿਤ ਹੋਵੇਗਾ। ਨਿਰਮਾਤਾ ਸੀਟੂ ਬਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 19 ਦਸੰਬਰ ਨੂੰ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਵਿੱਚ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ ” ਡਰੋ ਨਾ ਤੁਸੀਂ ” ਗਾਇਕ ਮਕਬੂਲ ਦੀ ਅਵਾਜ ਵਿੱਚ ਗੀਤਕਾਰ ਅਜੈ ਸੂਰਾਪੁਰੀ ਦੀ ਕਲਮ ਤੋਂ ਲਿਖੇ ਇਸ ਧਾਰਮਿਕ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ। ਪ੍ਰਸਿੱਧ ਗਾਇਕ ਦਵਿੰਦਰ ਰੂਹੀ ਪੁਰਾਣੇ ਪੰਜਾਬ ਦੀਆਂ ਯਾਦਾਂ ਦੀ ਗੱਲ ਕਰਦਾ ਆਪਣਾ ਸੱਭਿਆਚਾਰਕ ਗੀਤ ਪੰਜਾਬ ਪੁਰਾਣਾਂ ਨਾਲ ਆਪਣੀ ਹਾਜ਼ਰੀ ਲਗਵਾ ਰਿਹਾ ਹੈ ਇਸ ਗੀਤ ਨੂੰ ਗੀਤਕਾਰ ਕਮਲ ਮੇਹਟਾਂ ਯੂ ਕੇ. ਨੇ ਬਹੁਤ ਹੀ ਵਧੀਆ ਲਿਖਿਆ ਹੈ। ਸਿੱਖਿਆ ਦੇ ਖੇਤਰ ਵਿੱਚੋਂ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਲੋਕ ਗਾਇਕ ਸਾਧੂ ਰੋਮਾਣਾ ਆਪਣੇ ਨਵੇਂ ਰਿਲੀਜ ਹੋਏ ਸਮਾਜਿਕ ਗੀਤ ਮਾਂ ਨਾਲ ਆਪਣੀ ਹਾਜ਼ਰੀ ਲਗਵਾਉਣਗੇ ਜੱਗ ਤੇ ਰਿਸ਼ਤੇ ਲੱਖਾਂ, ਨਾ ਕੋਈ ਰਿਸ਼ਤਾ ਲੋਕੋ ਮਾਂ ਵਰਗਾ ਇਸ ਗੀਤ ਨੂੰ ਜੱਗਾ ਬਰਾੜ ਛੱਤੇਆਣਾ ਨੇ ਬਹੁਤ ਹੀ ਵਧੀਆ ਢੰਗ ਨਾਲ ਕਲਮਬੱਧ ਕੀਤਾ ਹੈ। ਅੱਗੇ ਸੀਟੂ ਬਾਈ ਨੇ ਦੱਸਿਆ ਕਿ ਪ੍ਰਸਿੱਧ ਗਾਇਕ ਜੋੜੀ ਬਿੱਲਾ ਮਾਣੇਵਾਲੀਆ ਅਤੇ ਗਾਇਕਾ ਸਿਮਰਨ ਪ੍ਰੀਤ ਆਪਣੇ ਨਵੇਂ ਰਿਲੀਜ ਹੋਏ ਤੇ ਪੂਰੀ ਚਰਚਾ ਵਿੱਚ ਚੱਲ ਰਹੇ ਪੰਜਾਬੀ ਗੀਤ ਗੱਲ ਤਾਂ ਬਣਦੀ ਨਾਲ ਅੱਜ ਫੇਰ ਸਰੋਤਿਆਂ ਦੇ ਰੂਬਰੂ ਹੋਣਗੇ। ਪ੍ਰਵਾਸੀ ਭਾਰਤੀ ਗਾਇਕ ਤੇ ਗੀਤਕਾਰ ਦਲਵੀਰ ਸਿੰਘ ਪਿਆਰ ਦਾ ਇਜ਼ਹਾਰ ਕਰੇ ਰਹੇ ਆਪਣੇ ਪਿਆਰੇ ਜਹੇ ਗੀਤ ਇਮੇਜੀਨੇਸ਼ਨ ਨਾਲ ਆਪਣੀ ਖੂਬਸੂਰਤ ਪੇਸ਼ਕਾਰੀ ਕਰ ਰਿਹਾ ਹੈ। ਇਹ ਗੀਤ ਸਨੀ ਮਹਿੰਦੀ ਦੀ ਦੇਖ ਰੇਖ ਵਿੱਚ ਤਿਆਰ ਕੀਤਾ ਗਿਆ ਹੈ ।ਪੰਜਾਬੀ ਸੱਭਿਆਚਾਰਕ ਗੀਤ ਢੋਲ ਦੇ ਡੱਗੇ ਦੇ ਉੱਤੇ ਕੋਣ ਨੱਚਦੀ ਦੇ ਨਾਮਵਾਰ ਗੀਤਕਾਰ ਗੁਰਦੇਵ ਘਾਰੂ ਦੀ ਕਲਮ ਤੋਂ ਲਿਖਿਆ ਇਹ ਗੀਤ ਕੋਣ ਨੱਚਦੀ ਨਾਲ ਅੱਜ ਪ੍ਰਸਿੱਧ ਗਾਇਕਾ ਪਰਮਜੀਤ ਧੰਜਲ ਵੀ ਪ੍ਰੋਗਰਾਮ ਡੱਗਾ ਢੋਲ ਤੇ ਵਿੱਚ ਆਪਣੀ ਹਾਜ਼ਰੀ ਲਗਵਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਆਪਣੀ ਗਾਇਕੀ ਦੀ ਸ਼ੁਰੂਆਤ ਆਈਲੈਟਸ ਗੀਤ ਤੋਂ ਕਰਨ ਵਾਲੇ ਗਾਇਕ ਤੇ ਗੀਤਕਾਰ ਗੋਪੀ ਪਿਆਲਾ ਵੀ ਇਸ ਗੀਤ ਨਾਲ ਆਪਣੀ ਹਾਜਰੀ ਲਗਵਾ ਰਿਹਾ ਹੈ। ਨਿਰਮਾਤਾ ਸੀਟੂ ਬਾਈ ਨੇ ਅਖੀਰ ਵਿੱਚ ਕਿਹਾ ਕਿ ਅੱਜ ਦੇ ਇਸ ਪ੍ਰੋਗਰਾਮ ਡੱਗਾ ਢੋਲ ਤੇ ਵਿੱਚ ਪ੍ਰਸਾਰਿਤ ਹੋ ਰਹੇ ਗੀਤ ਵੱਖ ਵੱਖ ਮਿਊਜ਼ਿਕ ਕੰਪਨੀਆਂ ਦੇ ਬੈਨਰ ਹੇਠ ਸੋਸ਼ਲ ਸਾਈਟਾਂ ਤੇ ਰਿਲੀਜ ਹੋਏ ਹਨ ਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ
ਫੋਟੋ : ਨਿਰਮਾਤਾ ਨਿਰਦੇਸ਼ਕ ਸੀਟੂ ਬਾਈ

