ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਚੰਡੀਗੜ੍ਹ ਵਿਖੇ ਤਾਜਪੋਸ਼ੀ ਕਾਰਅਕਰਮ ਸੰਪਨ* *
*ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਚੰਡੀਗੜ੍ਹ ਵਿਖੇ ਤਾਜਪੋਸ਼ੀ ਕਾਰਅਕਰਮ ਸੰਪਨ* *

ਪੰਜਾਬ ਭਵਨ ਚੰਡੀਗੜ੍ਹ ਵਿੱਚ ਮਾਨਯੋਗ ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਜੀ ਦੀ ਰਹਿਨੁਮਾਈ ਹੇਠ ਤਾਜਪੋਸ਼ੀ ਅਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਸਟੇਟ ਮੈਂਬਰ ਵਜੋਂ ਜ਼ਿਲ੍ਹਾ ਪਠਾਨਕੋਟ ਤੋਂ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਅਤੇ ਪਾਰਟੀ ਦੇ ਜੁਝਾਰੂ ਨੇਤਾ, ਇਕ ਨਿਹਾਇਤ ਇਮਾਨਦਾਰ ਸ਼ਖਸ਼ੀਅਤ ਦੇ ਮਾਲਕ, ਮਿਹਨਤੀ ਯੋਧੇ ਤੇ ਦਿਨ ਰਾਤ ਪਾਰਟੀ ਦੀ ਚੜਦੀ ਕਲਾ ਲਈ ਕੰਮ ਕਰਨ ਵਾਲੇ ਡਾ0 ਅਨਿਲ ਭਾਰਦਵਾਜ ਪਠਾਨਕੋਟ ਹੋਰਾਂ ਨੂੰ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਵਿੱਚ ਅਹਿਮ ਜ਼ਿੰਮੇਵਾਰੀ ਸੌਂਪੀ ਗਈ। ਜਿਕਰਯੋਗ ਹੈ ਕਿ ਪਹਿਲਾਂ ਤੋਂ ਹੀ ਡਾ0 ਅਨਿਲ ਭਾਰਦਵਾਜ ਪੰਜਾਬ ਰਾਜ ਦੇ ਇੰਡਸਟ੍ਰੀ ਅਤੇ ਟ੍ਰੇਡ ਦੇ ਸੂਬਾ ਸਕੱਤਰ ਵਜੋਂ ਪਾਰਟੀ ਲਈ ਸੇਵਾ ਨਿਭਾਅ ਰਹੇ ਹਨ। ਪਿਛਲੇ 10-11 ਵਰਿਆਂ ਤੋਂ ਸੰਗਠਨ ਅਤੇ ਪਾਰਟੀ ਦੇ ਵਖੱ ਵਖੱ ਅਹੁਦਿਆਂ ਤੇ ਸੇਵਾ ਨਿਭਾਅ ਚੁੱਕੇ ਹਨ। ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਮਾਨਯੋਗ ਸਪੀਕਰ ਸਾਹਿਬਾਨ ਸ0 ਕੁਲਤਾਰ ਸਿੰਘ ਸੰਧਵਾਂ ਅਤੇ ਟਰੇਡ ਐਂਡ ਇੰਡਸਟਰੀਜ਼ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਨਿਲ ਠਾਕੁਰ ਹੋਰਾਂ ਦੀ ਅਗਵਾਈ ਹੇਠ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਡਾ0 ਅਨਿਲ ਭਾਰਦਵਾਜ ਹੋਰਾਂ ਨੇ ਆਪਣੇ ਆਹੁਦੇ ਦਾ ਚਾਰਜ ਸੰਭਾਲਦੇ ਹੋਏ ਪਾਰਟੀ ਦੀ ਸਮੁੱਚੀ ਹਾਈਕਮਾਂਡ ਮਾਨਯੋਗ ਮੁੱਖ ਮੰਤਰੀ ਦਿੱਲੀ ਸ੍ਰੀ ਅਰਵਿੰਦ ਕੇਜਰੀਵਾਲ,ਪਾਰਟੀ ਮਹਾਂਸਚਿਵ ਸ਼੍ਰੀ ਸੰਦੀਪ ਪਾਠਕ ਜੀ ਪਾਰਟੀ ਦੀ ਰੀੜ ਦੀ ਹੱਡੀ ਮਾਨਯੋਗ ਦੀਪਕ ਚੌਹਾਨ ਜੀ,ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਜੀ, ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਜਿੰਮੇਵਾਰੀ ਤੁਸੀਂ ਮੈਨੂੰ ਸੋਂਪੀ ਹੈ ਮੈਂ ਪਹਿਲਾਂ ਦੀ ਤਰ੍ਹਾਂ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਵਾਂਗਾ। ਪੰਜਾਬ ਸੂਬੇ ਭਰ ਤੋਂ ਆਏ ਹੋਰ ਸੀਨੀਅਰ ਆਮ ਆਦਮੀ ਪਾਰਟੀ ਦੇ ਓਹਦੇਦਾਰਾਂ ਨੇ ਡਾ0 ਅਨਿਲ ਭਾਰਦਵਾਜ ਹੋਰਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲੀ ਜ਼ਿਮੇਵਾਰੀ ਤੇ ਸ਼ੁਭ ਕਾਮਨਾਵਾਂ ਤੇ ਮੁਬਾਰਕਾਂ ਦਿੱਤੀਆਂ । ਇਸ ਮੌਕੇ ਤੇ ਸੂਬੇ ਭਰ ਤੋਂ ਆਏ ਹੋਏ ਆਹੁਦੇਦਾਰਾਂ ਤੋਂ ਇਲਾਵਾ ਬਖੱ ਬਖੱ ਜਿਲੇ ਪ੍ਰਧਾਨਾ ਨੇ ਸੀ ਏ ਸੁਰੇਸ਼ ਗੋਇਲ, ਪ੍ਰਧਾਨ ਰਮਨ ਮਿੱਤਲ, ਚਰਨਜੀਤ ਚੰਨੀ, ਰਵਿੰਦਰ ਪਾਲ ਸਿੰਘ ਪਾਲੀ, ਸੁਖਦੇਵ ਜੋਸਨ, ੳਕਾਂਰ ਚੋਹਾਨ, ਅਸ਼ੀਸ਼ ਅੱਤਰੀ,ਸੰਜੀਵ ਗੁਪਤਾ, ਜਸਪਾਲ ਸਿੰਘ ਜਿਲਾ ਪ੍ਰਧਾਨ ਮੋਹਾਲੀ , ਰਿੱਕੀ ਮਨੋਚਾ, ਪਰਮਪਾਲ ਸਿੰਘ ਬਾਵਾ ਨੇ ਆਪਣੇ ਸਾਥੀਆਂ ਸਮੇਤ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

