ਗਾਇਕ ਐੱਚ ਜੋਹਲ 12 ਨੂੰ ਡੀ ਡੀ ਪੰਜਾਬੀ ਤੇ ਰਾਜਿਆ ਵਰਗਾ ਬਾਪੂ ਗੀਤ ਨਾਲ ਲਗਵਾਏਗਾ ਹਾਜਰੀ- ਸੀਟੂ ਬਾਈ

ਗਾਇਕ ਐੱਚ ਜੋਹਲ 12 ਨੂੰ ਡੀ ਡੀ ਪੰਜਾਬੀ ਤੇ ਰਾਜਿਆ ਵਰਗਾ ਬਾਪੂ ਗੀਤ ਨਾਲ ਲਗਵਾਏਗਾ ਹਾਜਰੀ- ਸੀਟੂ ਬਾਈ

ਕਾਲਾ ਸੰਘਿਆਂ 10 ਦਸੰਬਰ (ਮਨਜੀਤ ਮਾਨ)ਸਮਾਜਿਕ ਅਤੇ ਪੰਜਾਬੀ ਸੱਭਿਆਚਾਰਕ ਗੀਤਾਂ ਨਾਲ ਨਾਮਣਾ ਖੱਟਣ ਵਾਲੇ ਪ੍ਰਵਾਸੀ ਭਾਰਤੀ ਗਾਇਕ ਐੱਚ ਜੋਹਲ ਆਪਣੇ ਗੀਤ ਰਾਜਿਆ ਵਰਗਾ ਬਾਪੂ ਦੇ ਨਾਲ ਚੈਨਲ ਡੀ ਡੀ ਪੰਜਾਬੀ ਤੇ ਭਾਗ ਫਿਲਮ ਪ੍ਰੋਡਕਸ਼ਨ ਅਤੇ ਨਿਰਮਾਤਾ ਸੀਟੂ ਬਾਈ ਦੀ ਪੇਸ਼ਕਸ਼ ਹੇਠ ਹਫਤਾਵਾਰੀ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਡਗਾ ਢੋਲ ਤੇ ਵਿੱਚ 12 ਦਸੰਬਰ ਦਿਨ ਮੰਗਲਵਾਰ ਨੂੰ ਰਾਤ 8.00 ਵਜੇ ਤੋਂ 8.30 ਵਜੇ ਤੱਕ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਦੀ ਅਗਲੀ ਕਿਸਤ ਵਿੱਚ ਆਪਣੀ ਹਾਜ਼ਰੀ ਲਗਵਾ ਰਿਹਾ ਹੈ। ਇਸ ਗੀਤ ਨੂੰ ਗੀਤਕਾਰ ਰਣਜੀਤ ਫੋਰਡ ਨੇ ਕਲਮਬੱਧ ਕੀਤਾ ਹੈ। ਸੰਗੀਤਕਾਰ ਵਿਕਰਮ ਸੰਘਾ ਨੇ ਇਸ ਗੀਤ ਦਾ ਸੰਗੀਤ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤਾ ਹੈ ਅਤੇ ਇਸ ਦੀ ਵੀਡੀਓ ਦਾ ਫਿਲਮਾਂਕਣ ਪ੍ਰਸਿੱਧ ਵੀਡੀਓ ਡਾਇਰੈਕਟਰ ਸਿਮਰ ਪਾਂਗਲੀ ਵਲੋਂ ਬਹੁਤ ਹੀ ਖੂਬਸੂਰਤ ਢੰਗ ਨਾਲ ਕੀਤਾ ਗਿਆ ਹੈ ਅਤੇ ਬੀਟ ਬ੍ਰਦਰ ਸਟੂਡੀਓ ਅਤੇ ਜੋਬਨ ਜੋਹਲ ਵਲੋਂ ਰਾਜਿਆ ਵਰਗਾ ਬਾਪੂ ਗੀਤ ਨੂੰ ਸੋਸ਼ਲ ਸਾਈਟਾਂ ਤੇ ਰਿਲੀਜ ਕੀਤਾ ਗਿਆ ਤੇ ਸਰੋਤਿਆਂ ਵਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਡਗਾ ਢੋਲ ਤੇ ਪ੍ਰੋਗਰਾਮ ਦੇ ਨਿਰਮਾਤਾ ਸੀਟੂ ਬਾਈ ਨੇ ਅੱਗੇ ਦੱਸਿਆ ਕਿ 12 ਦਸੰਬਰ ਨੂੰ ਪ੍ਰਸਾਰਿਤ ਹੋ ਰਹੇ ਇਸ ਪ੍ਰੋਗਰਾਮ ਵਿੱਚ ਗਾਇਕ ਐੱਚ ਜੋਹਲ ਤੋਂ ਇਲਾਵਾ ਹੋਰ ਵੀ ਪ੍ਰਸਿੱਧ ਗਾਇਕ, ਕਲਾਕਾਰ ਵੱਖ ਵੱਖ ਗੀਤਕਾਰਾਂ ਦੇ ਲਿਖੇ ਹੋਏ ਆਪਣੇ ਧਾਰਮਿਕ ਅਤੇ ਸਮਾਜਿਕ ਤੇ ਪੰਜਾਬੀ ਸੱਭਿਆਚਾਰਕ ਗੀਤਾਂ ਨਾਲ ਹਾਜਰੀ ਲਗਵਾ ਰਹੇ ਹਨ।

96 Views