ਥਾਣਾ ਰਾਮਾ ਮੰਡੀ ਦੀ ਪੁਲਿਸ ਪਾਰਟੀ ਵਲੋਂ ਨੋਜਵਾਨ ਕੋਲੋਂ 80 ਗਾ੍ਮ ਹੋਰਾਇਨ ਤੇ ਨਸ਼ੀਲਾ ਪਦਾਰਥ ਬਰਾਮਦ

ਥਾਣਾ ਰਾਮਾ ਮੰਡੀ ਦੀ ਪੁਲਿਸ ਪਾਰਟੀ ਵਲੋਂ ਨੋਜਵਾਨ ਕੋਲੋਂ 80 ਗਾ੍ਮ ਹੋਰਾਇਨ ਤੇ ਨਸ਼ੀਲਾ ਪਦਾਰਥ ਬਰਾਮਦ
ਜਲੰਧਰ -(ਰਵੀ ਦ‌ੱਤ‌ ) ਜਲੰਧਰ ਥਾਣਾ
ਰਾਮਾ ਮੰਡੀ ਮੁੱਖ ਅਫਸਰ ਰਾਜੇਸ਼ ਕੁਮਾਰ ਦੀ ਨਿਗਰਾਨੀ ਹੇਠ ਨੰਗਲ ਸ਼ਾਮਾਂ ਮੋੜ ਤੋਂ ਢਿੱਲਵਾਂ ਪਿੰਡ ਪੁੱਜੇ ਤਾਂ ਇਕ
ਮੋਨਾ ਨੌਜਵਾਨ ਤੱਲਣ ਰੋਡ ਦੀ ਸਾਈਡ ਤੋਂ ਆਉਂਦਾ ਦਿਖਾਈ ਦਿੰਦਾ ਹੈ ਜਿਸ ਦੇ ਸੱਜੇ ਹੱਥ ਵਿਚ ਇਕ ਕਾਲੇ ਰੰਗ ਦਾ ਲਿਫਾਫਾ ਫੜਿਆ ਹੋਇਆ ਸੀ ਜੋ ਪੁਲਿਸ ਪਾਰਟੀ ਨੂੰ ਚੈਕਿੰਗ ਕਰ ਦੇਖ ਕੇ ਘਬਰਾ ਗਿਆ ਤੇ ਪਿੱਛੇ ਵੱਲ ਨੂੰ ਮੁੜਨ ਲੱਗਾ ਤੇ ਏ.ਐਸ.ਆਈ.ਰੋਸਨ ਲਾਲ ਨੇ ਸ਼ੱਕ ਦੇ ਆਧਾਰ ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਨੋਜਵਾਨ ਨੂੰ ਕਾਬੂ ਕੀਤਾ ਤੇ ਜਿਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 80 ਗਾ੍ਮ ਹੋਰਾਇਨ ਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਉਸ ਨੋਜਵਾਨ ਤੋਂ ਪੁੱਛ ਗਿੱਛ ਕਰਨ ਤੋਂ ਬਾਅਦ ਜਿਸ ਨੇ ਆਪਣਾ ਨਾਮ ਰਾਜੇਸ਼ ਕੁਮਾਰ ਉਰਫ ਬਲੀ ਪੁਤੱਰ ਪਰਸ਼ੋਤਮ ਲਾਲ ਵਾਸੀ ਹੁਸ਼ਿਆਰਪੁਰ ਦੱਸਿਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਏ.ਐਸ.ਆਈ.ਰੋਸਨ ਲਾਲ ਵਲੋਂ ਮੁਕਦਮਾ NDPS-Act ‌ਥਾਣਾ ਰਾਮਾ ਮੰਡੀ ਵਿਖੇ ਦਰਜ ਕੀਤਾ ਗਿਆ

51 Views