ਥਾਣਾ ਰਾਮਾਮੰਡੀ ਪੁਲਿਸ ਪਾਰਟੀ ਵਲੋਂ ਨੋਜਵਾਨ ਕੋਲੋਂ 132ਗ੍ਰਾਮ ਹੈਰੋਇਨ ਤੇ ਨਸ਼ੀਲਾ ਪਦਾਰਥ ਬਰਾਮਦ

ਥਾਣਾ ਰਾਮਾਮੰਡੀ ਪੁਲਿਸ ਪਾਰਟੀ ਵਲੋਂ ਨੋਜਵਾਨ ਕੋਲੋਂ 132ਗ੍ਰਾਮ ਹੈਰੋਇਨ ਤੇ ਨਸ਼ੀਲਾ ਪਦਾਰਥ ਬਰਾਮਦ
ਜਲਧੰਰ-(ਰਵੀ ਦ‌ੱਤ‌ ) ਥਾਣਾ ਰਾਮਾ ਮੰਡੀ ਮੁੱਖ ਅਫਸਰ ਰਾਜੇਸ਼ ਕੁਮਾਰ ਦੀ ਨਿਗਰਾਨੀ ਹੇਠ ਨਿਉ ਦਸਮੇਸ਼ ਨਗਰ ਰਾਮਾ ਮੰਡੀ ਵਿੱਚ ਮਜੂਦ ਸੀ ਕਿ ਇਕ ਮੋਨਾ ਨੌਜਵਾਨ ਨੰਗਲ ਸ਼ਾਮਾਂ ਚੋਂਕ ਵਾਲੀ ਸਾਈਡ ਤੋਂ ਰਾਮਾ ਮੰਡੀ ਜਲੰਧਰ ਵਾਲੀ ਸਾਇਡ ਨੂੰ ਆਊਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਚੈਕਿੰਗ ਕਰ ਦੇਖ ਘਬਰਾ ਗਿਆ ਤੇ ਜੀਨ ਦੀ ਪੈਂਟ ਦੇ ਸੱਜੇ ਪਾਸੇ ਵਾਲੀ ਜੇਬ ਵਿਚੋਂ ਕੁਝ ਕੱਢ ਕੇ ਸੁੱਟਣ ਲੱਗਾ ਤਾਂ ਐਸ.ਆਈ.ਜਸਬੀਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਉਸ ਨੂੰ ਕਾਬੂ ਕੀਤਾ ਤੇ ਉਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 132 ਗਾ੍ਮ ਹੋਰਾਇਨ ਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਜਿਸ ਤੋਂ ਬਾਅਦ ਪੁੱਛ ਗਿੱਛ ਦੌਰਾਨ ਉਸ ਨੇ ਆਪਣਾ ਨਾਮ ਵਿਜੈ ਕੁਮਾਰ ਉਰਫ ਮਾਨੀ ਪੁਤੱਰ ਤਰਸੇਮ ਲਾਲ ਵਾਸੀ ਅਜੀਤ ਨਗਰ ਦੱਸਿਆ ਗਿਆ ਤੇ ਜਿਸ ਤੁਰੰਤ ਕਾਰਵਾਈ ਕਰਦੇ ਹੋਏ ਐਸ.ਆਈ.ਜਸਬੀਰ ਸਿੰਘ ਵਲੋਂ NDPS-Act ਦੇ ਤਹਿਤ ਮੁਕੱਦਮਾ ਥਾਣਾ ਰਾਮਾਮੰਡੀ ਵਿਖੇ ਦਰਜ ਕੀਤਾ ਗਿਆ

61 Views