ਥਾਣਾ ਰਾਮਾਮੰਡੀ ਪੁਲਿਸ ਪਾਰਟੀ ਨੇ ਲੁੱਟ ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਕੀਤਾ ਕਾਬੂ

ਥਾਣਾ ਰਾਮਾਮੰਡੀ ਪੁਲਿਸ ਪਾਰਟੀ ਨੇ ਲੁੱਟ ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਕੀਤਾ ਕਾਬੂ
ਜਲੰਧਰ -(ਰਵੀ ਦ‌ੱਤ‌ ) ਥਾਣਾ ਰਾਮਾਮੰਡੀ ਮੁੱਖ ਅਫਸਰ ਰਾਜੇਸ਼ ਕੁਮਾਰ ਦੀ ਨਿਗਰਾਨੀ ਹੇਠ ਏ.ਐਸ.ਆਈ.
ਸੁੱਚਾ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਚੈਕਿੰਗ ਦੌਰਾਨ ਸੂਰੀਆ ਇਨਕਲੈਵ ਪੁੱਲ ਥੱਲੇ ਮੂਜੱਦ
ਸੀ ਤਾਂ ਉਨ੍ਹਾਂ ਨੂੰ ਫੋਨ ਤੇ ਇਤਲਾਹ ਮਿਲਦੀ ਹੈ ਕਿ ਲੰਮਾ ਪਿੰਡ ਚੋਕ ਕੋਲ ਲੁੱਟ ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਲੋਕਾਂ ਵਲੋਂ ਕਾਬੂ ਕੀਤੇ ਗਏ ਨੇ ਤੇ ਮੋਕੇ ਤੇ ਏ.ਐਸ.ਆਈ.ਸੁੱਚਾ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਦੇ ਨੇ ਤੇ ਬਿਆਨ ਦਰਜ ਕਰ ਤੇ ਦੋਨਾਂ ਨੋਜਵਾਨਾ ਦੀ ਤਲਾਸ਼ੀ ਲੈਣ ਤੋਂ ਬਾਅਦ ਜਿਨ੍ਹਾਂ ਕੋਲੋਂ ਇੱਕ ਕਾਲਾ ਪਰਸ‌ ,1700 ਰੁਪਿਆ ਕੈਸ਼ ਅਤੇ ਇਕ ਬਿਨਾਂ ਨੰਬਰ ਵਾਲੀ ਕਾਲੀ ਐਕਟਿਵਾ ਬਰਾਮਦ ਕੀਤੀ ਗਈ ਪੁੱਛ ਗਿੱਛ ਕਰਨ ਤੋਂ ਬਾਅਦ ਜਿਨ੍ਹਾਂ ਨੇ ਆਪਣਾ ਨਾਮ ਪਿ੍ਸ ਵਰਮਾ ਪੁੱਤਰ ਵਿਪਨ ਕੁਮਾਰ ਵਾਸੀ ਆਦਮਪੁਰ ਤੇ ਕਮਲਜੀਤ ਪੁਤੱਰ ਰੇਸ਼ਮ ਲਾਲ ਵਾਸੀ ਆਦਮਪੁਰ ਦੱਸਿਆ ਗਿਆ ਜਿਨ੍ਹਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਏ.ਐਸ.ਆਈ.ਸੁੱਚਾ ਸਿੰਘ ਵਲੋਂ ਮੁਕੱਦਮਾ 379B ਆਧਰ ਤੇ 34 IPC ਤਹਿਤ ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ

59 Views