ਥਾਣਾ ਰਾਮਾ ਮੰਡੀ ਪੁਲਿਸ ਪਾਰਟੀ ਨੇ 105 ਗ੍ਰਾਮ ਹੈਰੋਇਨ ਤੇ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਨੂੰ ਕੀਤਾ ਕਾਬੂ

ਥਾਣਾ ਰਾਮਾ ਮੰਡੀ ਪੁਲਿਸ ਪਾਰਟੀ ਨੇ 105 ਗ੍ਰਾਮ ਹੈਰੋਇਨ ਤੇ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਨੂੰ ਕੀਤਾ ਕਾਬੂ
ਜਲੰਧਰ – (ਰਵੀ ਦ‌ੱਤ‌ ) ਥਾਣਾ ਰਾਮਾਮੰਡੀ ਮੁੱਖ ਅਫਸਰ ਰਾਜੇਸ਼ ਕੁਮਾਰ ਦੀ ਨਿਗਰਾਨੀ ਹੇਠ ਏ.ਐਸ.ਆਈ.ਮਨਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਚੈਕਿੰਗ ਦੇ ਸਬੰਧ ਵਿੱਚ ਨੇੜੇ ਨੰਗਲ ਸ਼ਾਮਾਂ ਚੋਂਕ ਮਜੂਦ ਸੀ ਕਿ ਇਕ ਮੋਨਾ ਨੌਜਵਾਨ ਹੁਸ਼ਿਆਰਪੁਰ ਰੋਡ ਵਾਲੀ ਸਾਇਡ ਤੋਂ ਨੰਗਲ ਸ਼ਾਮਾਂ ਚੋਂਕ ਵਾਲੀ ਸਾਇਡ ਨੂੰ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਅਚਾਨਕ ਪਿੱਛੇ ਵੱਲ ਨੂੰ ਮੁੜਨ ਲੱਗਾ ਤਾਂ ਜਿਸ ਨੂੰ ਏ.ਐਸ.ਆਈ.ਮਨਜਿੰਦਰ ਸਿੰਘ ਨੇ ਸ਼ੱਕ ਦੇ ਆਧਾਰ ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਨੋਜਵਾਨ ਨੂੰ ਕਾਬੂ ਕੀਤਾ ਅਤੇ ਉਸਦੀ ਤਲਾਸ਼ੀ ਲੈਣ ਤੇ ਉਸ ਕੋਲੋਂ 105ਗ੍ਰਾਮ ਹੋਰ‌ਇਨ ਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਜਿਸ ਕੋਲੋਂ ਪੁੱਛ ਗਿੱਛ ਕਰਨ ਤੋਂ ਬਾਅਦ ਜਿਸ ਨੇ ਆਪਣਾ ਨਾਮ ਸੰਜੀਵ ਕੁਮਾਰ ਉਰਫ ਗੱਗੀ‌ ਪੁੱਤਰ ਜਗਦੀਸ਼ ਸਿੰਘ ਵਾਸੀ ਚੁਗਿੱਟੀ ਜਲੰਧਰ ਦੱਸਿਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸੰਜੀਵ ਕੁਮਾਰ ਖ਼ਿਲਾਫ਼ NDPS-Act ਦੇ ਆਧਾਰ ਤੇ ਥਾਣਾ ਰਾਮਾਮੰਡੀ ਜਲੰਧਰ ਵਿੱਚ ਮੁਕੱਦਮਾ ਰਜਿਸਟਰ ਕਰ ਦਰਜ਼ ਕੀਤਾ ਗਿਆ

53 Views