*ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੁਰਾਲਾ ਸਕੂਲ ਚ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ
*ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੁਰਾਲਾ ਸਕੂਲ ਚ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ
* ਭੋਗਪੁਰ( ਪਰਮਜੀਤ ਪਚਰੰਗਾ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੁਰਾਲਾ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਪਹੁੰਚੇ ਸਤਿਕਾਰਯੋਗ ਡਾਕਟਰ ਸੁਖਦੇਵ ਸਿੰਘ ਹੁੰਦਲ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜਿੱਥੇ ਸਰਕਾਰਾਂ ਆਪਣਾ ਯੋਗਦਾਨ ਪਾ ਰਹੀਆਂ ਹਨ ਉੱਥੇ ਸਾਨੂੰ ਆਪ ਵੀ ਕੁੱਝ ਉਪਰਾਲੇ ਕਰਨ ਦੀ ਲੋੜ ਆ ਕਿ ਅਸੀਂ ਆਪਣੇ ਪਿੰਡਾਂ ਦੇ ਸਕੂਲਾਂ ਦੀ ਨੁਹਾਰ ਬਦਲ ਸਕੀਏ I ਉਹਨਾਂ ਵਿਦੇਸ਼ੀ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਕੰਮ ਵੱਲ ਵਿਸ਼ੇਸ਼ ਧਿਆਨ ਦੇਣ I ਉਹਨਾਂ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਲਿਆ ਕੇ ਦਿੱਤੀ I ਸਾਰੇ ਬੱਚਿਆਂ ਨੂੰ ਉਹਨਾਂ ਦੇ ਵਿਸ਼ਿਆ ਅਨੁਸਾਰ ਕਾਪੀਆਂ ਦੇ ਸੈੱਟ, pen(ਲਾਲ ਤੇ ਨੀਲਾ ),ਸ਼ਾਰਪਨਰ, eraser, ਪੈਨਸਿਲਾਂ ਦਿੱਤੀਆਂ ਗਈਆਂ I ਇਸ ਮੌਕੇ ਸਕੂਲ ਮੈਨੇਜਮੇੰਟ ਕਮੇਟੀ ਦੇ ਮੇਂਬਰ ਸਹਿਬਾਨ, ਅਤੇ ਸ. ਬਲਵੰਤ ਸਿੰਘ ਬੰਤ, ਸ. ਹਰਜੀਤ ਸਿੰਘ ਸਿੱਧੂ, ਸ਼੍ਰੀਮਤੀ ਸੀਮਾ, ਸ਼੍ਰੀਮਤੀ ਪੂਜਾ, ਸ਼੍ਰੀਮਤੀ ਅਨੀਤਾ, ਸ਼੍ਰੀਮਤੀ ਰਣਜੀਤ ਕੌਰ, ਸ਼੍ਰੀਮਤੀ ਪੂਜਾ (ਸਕੂਲ ਕੁੱਕ ), ਕੁਮਾਰੀ ਨਵਪ੍ਰੀਤ ਕੌਰ, ਕੁਮਾਰੀ ਖੁਸ਼ਪ੍ਰੀਤ ਕੌਰ ਸਕੂਲ ਅਧਿਆਪਕਾ ਮੈਡਮ ਨਿਮਰਤਾ ਕੁਮਾਰੀ ਹਾਜਰ ਸਨ I ਇਸ ਦੇ ਨਾਲ ਹੀ ਸ. ਸੁਖਦੇਵ ਸਿੰਘ ਹੁੰਦਲ ਹੁਰਾਂ ਵੱਲੋਂ 5000(ਪੰਜ ਹਜ਼ਾਰ ) ਰੁਪਏ ਦੀ ਰਾਸ਼ੀ ਵੀ ਬੱਚਿਆਂ ਲਈ ਕੋਟੀਆਂ ਲੈਣ ਲਈ ਸੇਵਾ ਵਜੋਂ ਦਿੱਤੀ ਗਈ I ਵਰਨਣ ਯੋਗ ਹੈ ਕਿ ਹੁੰਦਲ ਹੁਰਾਂ ਵੱਲੋਂ ਪਿਛਲੇ ਸਾਲ ਵੀ LKG ਤੇ UKG ਦੇ ਲੱਗਭਗ 17 ਬੱਚਿਆਂ ਨੂੰ ਵਰਦੀਆਂ ਅਤੇ ਬੂਟ ਲੈ ਕੇ ਦਿੱਤੇ ਸਨ I ਉਹਨਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਲਈ ਸਕੂਲ ਇੰਚਾਰਜ ਸ਼੍ਰੀ ਵਿਜੇ ਕੁਮਾਰ ਵੱਲੋਂ ਉਹਨਾਂ ਦਾ ਅਤੇ ਹਾਜਰ ਸਾਰੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ I

