ਪੰਜਾਬ ‘ਚ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਜਾਮ
ਪੰਜਾਬ ‘ਚ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਜਾਮ
ਜਲੰਧਰ : ਸਦਾਨੰਦ ਸਾਬੀ
ਕਿਸਾਨਾਂ ਦੇ ਵਲੋਂ ਅੱਜ ਜਲੰਧਰ-ਲੁਧਿਆਣਾ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ। ਦੱਸ ਦਈਏ ਕਿ, ਸੂਬੇ ਅੰਦਰ ਕਿਸਾਨਾਂ ਦੇ ਵਲੋਂ ਇਕ ਵਾਰ ਫਿਰ ਤੋਂ ਸੜਕਾਂ ਤੇ ਉੱਤਰ ਕੇ ਆਪਣਾ ਅੰਦੋਨਲ ਸ਼ੁਰੂ ਕਰ ਦਿੱਤਾ ਹੈ।
ਕਿਸਾਨਾਂ ਦੇ ਵਲੋਂ ਹੁਣ ਜੋ ਮੰਗਾਂ ਸਰਕਾਰ ਦੇ ਅੱਗੇ ਰੱਖੀਆਂ ਜਾ ਰਹੀਆਂ ਹਨ, ਉਹ ਮੰਗਾਂ ਹਨ ਤਾਂ ਪੁਰਾਣੀਆਂ ਹੀ, ਪਰ ਇਨ੍ਹਾਂ ਦਾ ਹੱਲ ਤਤਕਾਲੀ ਤੇ ਹੁਣ ਦੀਆਂ ਸਰਕਾਰਾਂ ਨੇ ਨਹੀਂ ਕੀਤਾ।
ਮੀਡੀਆ ਨਾਲ ਗੱਲਬਾਤ ਦੌਰਾਨ ਬੀਕੇਯੂ ਦੋਆਬਾ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੰਗ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ।
58 Views

