ਬੀਕੇਯੂ ( ਉਗਰਾਹਾਂ ) ਵੱਲੋਂ ਥਾਣੇ ਦਾ ਘਿਰਾਓ*

*ਬੀਕੇਯੂ ( ਉਗਰਾਹਾਂ ) ਵੱਲੋਂ ਥਾਣੇ ਦਾ ਘਿਰਾਓ*

ਬਠਿੰਡਾ( ਜਸਵੀਰ ਸਿੰਘ ਸਿੱਧੂ ) : ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ ) ਬਲਾਕ ਤਲਵੰਡੀ ਸਾਬੋ ਨੇ ਪਰਾਲੀ ਸਾੜਨ ‘ ਤੇ ਕੇਸ ਦਰਜ ਕਰਨ ਖ਼ਿਲਾਫ਼ ਅੱਜ ਸਥਾਨਕ ਥਾਣੇ ਅੱਗੇ ਧਰਨਾ ਲਾ ਕੇ ਘਿਰਾਓ ਕੀਤਾ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਪਰਾਲੀ ਦਾ ਮਸਲਾ ਹੱਲ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਹੁਣ ਸਰਕਾਰ ਬਣਨ ਬਾਅਦ ਪਰਾਲੀ ਦਾ ਹੱਲ ਹੁੰਦਾ ਤਾਂ ਕਿਧਰੇ ਦਿਖਾਈ ਨਹੀਂ ਦੇ ਰਿਹਾ ਪਰ ਮਜਬੂਰੀਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ‘ ਤੇ ਪਰਚੇ ਦਰਜ ਕਰਕੇ ਸਰਕਾਰ ਨੇ ਆਪਣਾ ਕਿਸਾਨ ਵਿਰੋਧੀ ਚਿਹਰਾ ਜ਼ਰੂਰ ਦਿਖਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਦਬਾਅ ਹੇਠ ਪੰਜਾਬ ਦੀ ਅਖੌਤੀ ਇਨਕਲਾਬੀ ਸਰਕਾਰ ਕਿਸਾਨਾਂ ‘ ਤੇ ਧੜਾਧੜ ਪਰਚੇ ਦਰਜ ਕਰ ਰਹੀ ਹੈ । ਜਦ ਕਿ ਚਾਹੀਦਾ ਇਹ ਸੀ ਕਿ ਸਰਕਾਰ ਪਰਾਲੀ ਦੇ ਹੱਲ ਲਈ ਕਿਸਾਨਾਂ ਨੂੰ ਲੋੜੀਂਦੇ ਸਾਧਨ ਮੁਹੱਈਆ ਕਰਵਾਉਂਦੀ।ਧਰਨੇ ਸਮੇਂ ਇਲਾਕੇ ਦੇ ਲੋਕ,ਕਾਰਜਕਾਰੀ ਪ੍ਰਧਾਨ ਬਿੰਦਰ ਸਿੰਘ,ਆਗੂ ਲਖਵੀਰ ਸਿੰਘ, ਕੁਲਤਾਰ ਸਿੰਘ ਕਲਾਲਵਾਲਾ ਅਤੇ ਅਨੇਕਾਂ ਮੈਬਰਾਨ ਹਾਜਰ ਸਨ।

52 Views