ਤਰੱਕੀ ਕਰਨ ਦਾ ਕੋਈ ਮੌਕਾ ਗਵਾਉਣਾ ਨਹੀਂ ਚਾਹੀਦਾ” -ਪਰਮਵੀਰ ਬਾਠ*
*”ਤਰੱਕੀ ਕਰਨ ਦਾ ਕੋਈ ਮੌਕਾ ਗਵਾਉਣਾ ਨਹੀਂ ਚਾਹੀਦਾ” -ਪਰਮਵੀਰ ਬਾਠ*
ਭੋਗਪੁਰ (ਪਰਮਜੀਤ ਪਚਰੰਗਾ )ਜਿੰਦਗੀ ਚ ਸਾਨੂੰ ਬਹੁਤ ਸਾਰੇ ਮੌਕੇ ਮਿਲਦੇ ਹਨ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ | ਸਾਨੂੰ ਇਹਨਾਂ ਮੌਕਿਆ ਨੂੰ ਛੱਡਣਾ ਨਹੀਂ ਚਾਹੀਦਾ | ਆਪਸੀ ਨੋਕ ਝੋਕ ਤੇ ਲੜਾਈਆਂ ਉੱਤੇ ਸਮਾਂ ਤੇ ਪੈਸਾ ਬਰਬਾਦ ਕਰਨ ਨਾਲੋਂ ਚੰਗਾ ਆ ਕਿਸੇ ਚੰਗੇ ਕੰਮ ਲਗਾ ਲਿਆ ਜਾਵੇ | ਕਿਸੇ ਵੀ ਤਰ੍ਹਾਂ ਦੀ ਕਿੰਤੂ ਪਰੰਤੂ ਤੋਂ ਬਚਦੇ ਹੋਏ ਆਪਣੇ ਚੰਗੇ ਭਵਿੱਖ ਲਈ ਹਮੇਸ਼ਾ ਯਤਨ ਕਰਦੇ ਰਹਿਣਾ ਚਾਹੀਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਪ੍ਰਾਇਮਰੀ ਸਕੂਲ ਕੁਰਾਲਾ ਵਿਖੇ ਪ੍ਰਭਾਵਸ਼ਾਲੀ ਰੂਪ ਚ ਕਰਵਾਏ ਗਏ ਨੌਵੇਂ ਸੱਭਿਆਚਾਰਕ ਪ੍ਰੋਗਰਾਮ ਅਤੇ ਬਾਲ ਦਿਵਸ ਮੌਕੇ ਅੰਤਰਰਾਸ਼ਟਰੀ ਪੱਤਰਕਾਰ ਅਤੇ ਲੇਖਕ ਸ. ਪਰਮਵੀਰ ਸਿੰਘ ਬਾਠ ਨੇ ਕੀਤਾ | ਉਹਨਾਂ ਅੱਗੇ ਕਿਹਾ ਕਿ ਬਹੁਤ ਘੱਟ ਸਕੂਲਾਂ ਚ ਇਹੋ ਜਿਹੇ ਪ੍ਰੋਗਰਾਮ ਹੁੰਦੇ ਹਨ ਪਰ ਇਹ ਸਕੂਲ ਅਧਿਆਪਕਾਂ ਅਤੇ ਪਿੰਡ ਵਾਸੀਆਂ ਦੇ ਸਾਂਝੇ ਉੱਦਮ ਦਾ ਪ੍ਰਤੀਕ ਆ ਕਿ ਬੱਚੇ ਆਪਣੀ ਪ੍ਰਤਿਭਾ ਨਿਖਾਰ ਰਹੇ ਹਨ | ਪ੍ਰੋਗਰਾਮ ਦਾ ਰਸਮੀ ਉਦਘਾਟਨ ਸੀ ਐੱਚ ਟੀ ਸ਼੍ਰੀ ਮਥਰੇਸ਼ ਕੁਮਾਰ ਵੱਲੋਂ ਕਰਨ ਉਪਰੰਤ ਧਾਰਮਿਕ ਗੀਤ ਤੇ ਬੱਚਿਆਂ ਵੱਲੋਂ ਕੋਰੀਯੋਗਰਾਫੀ ਨਾਲ ਸ਼ੁਰੂਆਤ ਕੀਤੀ ਗਈ | ਇਸ ਮੌਕੇ ਜਿੱਥੇ ਬੱਚਿਆਂ ਵੱਲੋਂ ਵੱਖ ਵੱਖ ਵੰਨਗੀਆਂ ਜਿਵੇੰ ਭਾਸ਼ਣ, ਭੰਗੜਾ, ਗਿੱਧਾ, ਕੋਰੀਓਗ੍ਰਾਫੀ, ਸੋਲੋ ਡਾਂਸ ਪੇਸ਼ ਕੀਤੀਆਂ ਗਈਆਂ ਉੱਥੇ ਹੀ ਮਾਪਿਆਂ ਵੱਲੋਂ ਵੀ ਵੱਖ ਵੱਖ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ | ਇਸ ਮੌਕੇ ਐਸ ਐੱਮ ਸੀ ਚੇਅਰਮੈਨ ਬਲਕਾਰ ਸਿੰਘ,ਸਿੱਖਿਆ ਮਾਹਿਰ ਮੈਡਮ ਰਾਜਵੀਰ ਕੌਰ, ਅਤੇ ਸ਼੍ਰੀ ਮਥਰੇਸ਼ ਕੁਮਾਰ ਜੀ ਨੇ ਬਾਲ ਦਿਵਸ ਦੀ ਮਹੱਤਤਾ ਅਤੇ ਇਸ ਨੂੰ ਮਨਾਉਣ ਪਿੱਛੇ ਕੀ ਕਾਰਨ ਹਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਮੰਚ ਸੰਚਾਲਨ ਦੀ ਭੂਮਿਕਾ ਮੈਡਮ ਨਿਮਰਤਾ ਵੱਲੋਂ ਬਾਖੂਬੀ ਨਿਭਾਈ ਗਈ | ਬਾਦ ਚ ਸਾਰੇ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ | ਇਸ ਮੌਕੇ ਸਕੂਲ ਮੈਨੇਜਮੇੰਟ ਕਮੇਟੀ ਦੇ ਸਮਾਜ ਸੇਵੀ ਮੈਂਬਰ ਸ ਬਲਵੰਤ ਸਿੰਘ ਬੰਤ, ਹਰਜੀਤ ਸਿੰਘ ਸਿੱਧੂ, ਕਰਮਜੀਤ ਸਿੰਘ, ਹਰਵਿੰਦਰ ਸਿੰਘ, ਭਜਨ ਚੰਦ,ਬੱਚਿਆਂ ਦੇ ਮਾਪੇ ਅਤੇ ਹੋਰ ਮਾਣ ਮਤੀਆਂ ਸਖਸ਼ੀਅਤਾਂ ਹਾਜਰ ਸਨ | ਅੰਤ ਵਿੱਚ ਸਾਰੇ ਹਾਜਰ ਮੇਂਬਰਾਂ ਦਾ ਸਕੂਲ ਇੰਚਾਰਜ ਸ਼੍ਰੀ ਵਿਜੇ ਕੁਮਾਰ ਵੱਲੋਂ ਧੰਨਵਾਦ ਕੀਤਾ ਗਿਆ |

