ਵਾਲਮੀਕਿ ਆਸ਼ਰਮ ਅਮ੍ਰਿਤਸਰ ਦੇ ਦਰਸ਼ਨਾ ਨੂੰ ਸੰਗਤਾਂ ਰਵਾਨਾ .. ਨੋਜਵਾਨ ਪੀੜੀ ਨੂੰ ਨਸ਼ਿਆ ਤੋ ਦੂਰ ਰਹਿਣਾ ਚਾਹੀਦਾ ਹੈ,.. ਕੁਲਦੀਪ ਰਾਏ

ਵਾਲਮੀਕਿ ਆਸ਼ਰਮ ਅਮ੍ਰਿਤਸਰ ਦੇ ਦਰਸ਼ਨਾ ਨੂੰ ਸੰਗਤਾਂ ਰਵਾਨਾ
.. ਨੋਜਵਾਨ ਪੀੜੀ ਨੂੰ ਨਸ਼ਿਆ ਤੋ ਦੂਰ ਰਹਿਣਾ ਚਾਹੀਦਾ ਹੈ,.. ਕੁਲਦੀਪ ਰਾਏ
ਕਪੂਰਥਲਾ, 19 ਨਵੰਬਰ ( ਪ੍ਰੀਤ ਸੰਗੋਜਲਾ ) ਕਪੂਰਥਲਾ ਦੇ ਮੁਹੱਲਾ ਅਜੀਤ ਨਗਰ ਤੇ ਚੂਹੜ ਵਾਲ ਦੇ ਵਾਲਮੀਕਿ ਮੰਦਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਮਾਤਮਾ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੋ ਬਾਅਦ ਸਮੂਹ ਸੰਗਤਾਂ ਭਗਵਾਨ ਵਾਲਮੀਕਿ ਜੀ ਦੇ ਆਸ਼ਰਮ ਅਮ੍ਰਿਤਸਰ ਦੇ ਦਰਸ਼ਨਾ ਨੂੰ ਸੰਗਤਾਂ ਦਾ ਭਾਰੀ ਇਕੱਠ, ਵਾਲਮੀਕਿ ਮੰਦਰ ਅਜੀਤ ਨਗਰ, ਚੂਹੜ ਵਾਲ ਦੀਆਂ ਸੰਗਤਾਂ ਵੱਲੋਂ ਬੱਸਾਂ ਹੋਈਆਂ ਰਵਾਨਾ। ਬੱਸਾਂ ਨੂੰ ਵਾਲਮੀਕਿ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਰਾਏ ਜੀ, ਅਮਰਜੀਤ ਸਿੰਘ ਬਿੱਟੂ,ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ , ਹਰਬੰਸ ਸਿੰਘ ,ਸਾਹਿਲ , ਵੱਲੋਂ ਸਾਂਝੇ ਤੌਰ ਤੇ ਬੱਸਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤੀਆਂ । ਵਾਲਮੀਕਿ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਰਾਏ ਜੀ ਪੱਤਰਕਾਰਾ ਨੂੰ ਦੱਸਦੇ ਹੋਏ ਕਿਹਾ ਸਾਨੂੰ ਸਾਰਿਆਂ ਨੂੰ ਹੀ ਜਾਤਪਾਤ ਤੋਂ ਉੱਪਰ ਉੱਠ ਕੇ ਹਰ ਇਕ ਗੁਰੂ ਮਹਾਰਾਜ ਜੀ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਵਾਲਮੀਕਿ ਆਸ਼ਰਮ ਅਮ੍ਰਿਤਸਰ ਵਿਖੇ ਲਵ ਕੁਸ਼ ਦਾ ਜਨਮ ਹੋਇਆ ਸੀ ਪ੍ਰਮਾਤਮਾ ਵਾਲਮੀਕਿ ਜੀ ਮਹਾਰਾਜ ਸਾਨੂੰ ਇਹ ਸੰਦੇਸ਼ ਦਿੰਦੇ ਹਨ।ਹਰ ਇਨਸਾਨ ਨੂੰ ਪੜ੍ਹਣਾ ਲਿਖਣਾ ਚਾਹੀਦਾ। ਅਸੀਂ ਤਾਂ ਹੀ ਤਰੱਕੀ ਕਰ ਸਕਦਾ ਹਾਂ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਨਸ਼ੇ ਇਨਸਾਨ ਹੀ ਨਹੀਂ ਇਨਸਾਨੀਅਤ ਨੂੰ ਹੀ ਖ਼ਤਮ ਕਰ ਕਰ ਦਿੱਤਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨ ਲੋਟੀਆ,, ਜੀਤੀ,ਕਰਨਵੀਰ ਸਿੰਘ ਕੰਨੂ,,ਜੱਸ, ਰੁਪਿੰਦਰ ,ਤੀਰਥ ਗਿੱਲ,ਰਾਮ ਚੰਦ,ਸੋਨੂ ਘਾਰੂ, ਸ਼ਿਗਾਰਾ ਰਾਮ,ਦੀਪਾ ਆਦਿ ਹਾਜ਼ਰ ਸਨ।

103 Views