ਜਾਣਕਾਰੀ ਭਰਪੂਰ ਰਿਹਾ ਸਰਕਾਰੀ ਹਾਈ ਸਕੂਲ ਗੀਗਨਵਾਲ ਦਾ ਵਿੱਦਿਅਕ ਟੂਰ
*ਜਾਣਕਾਰੀ ਭਰਪੂਰ ਰਿਹਾ ਸਰਕਾਰੀ ਹਾਈ ਸਕੂਲ ਗੀਗਨਵਾਲ ਦਾ ਵਿੱਦਿਅਕ ਟੂਰ
*
ਭੋਗਪੁਰ (ਪਰਮਜੀਤ ਪਚਰੰਗਾ ) ਸਕੂਲੀ ਪੜ੍ਹਾਈ ਦੇ ਨਾਲ-ਨਾਲ ਸਹਿ -ਵਿੱਦਿਅਕ ਗਤੀਵਿਧੀਆਂ ਨੂੰ ਸ਼ਾਮਲ ਕਰਦੇ ਹੋਏ ਸਰਕਾਰੀ ਹਾਈ ਸਕੂਲ ਗੀਗਨਵਾਲ ਜ਼ਿਲ੍ਹਾ ਜਲੰਧਰ ਵੱਲੋਂ ਸਕੂਲ ਇੰਚਾਰਜ ਸ਼੍ਰੀ ਰਾਜ ਕੁਮਾਰ ਜੀ ਦੀ ਅਗਵਾਈ ‘ਚ ਮੈਡਮ ਸੁਨੀਤਾ ਰਾਣੀ, ਮੈਡਮ ਜਸਵੀਰ ਕੌਰ ਅਤੇ ਸ਼੍ਰੀਮਤੀ ਸਰਬਜੀਤ ਕੌਰ ਦੀ ਦੇਖ-ਰੇਖ ਹੇਠ ਸਾਇੰਸ ਸਿਟੀ ਕਪੂਰਥਲਾ ਵਿਖੇ ਵਿੱਦਿਅਕ ਟੂਰ ਲਿਜਾਇਆ ਗਿਆ । ਇਸ ਟੂਰ ਵਿੱਚ ਛੇਵੀਂ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਾਇੰਸ ਸਿਟੀ ਵਿੱਚ ਵਿਦਿਆਰਥੀਆਂ ਨੇ ਹਰ ਇੱਕ ਵਿਸ਼ੇ ਦੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ | ਡੋਮ ਸ਼ੋਅ ਵਿਚ ਬ੍ਰਹਿਮੰਡ ਬਾਰੇ, ਲੇਜ਼ਰ ਸ਼ੋ ਵਿਚ ਲੇਜ਼ਰ ਨਾਲ ਬਣਨ ਵਾਲੀਆਂ ਵੱਖ-ਵੱਖ ਆਕ੍ਰਿਤੀਆਂ, 3-ਡੀ ਸ਼ੋਅ ਅਤੇ ਸਿਮੂਲੇਟਰ ਸ਼ੋਅ ਨੂੰ ਦੇਖਣ ਤੋਂ ਬਾਅਦ ਸਕੂਲ ਦੀ ਸਾਇੰਸ ਅਧਿਆਪਕਾ ਸ਼੍ਰੀਮਤੀ ਗੁਰਜੀਤ ਕੌਰ ਅਤੇ ਮੈਡਮ ਬਲਜਿੰਦਰ ਕੌਰ ਨੇ ਵਿਗਿਆਨ ਦੇ ਨਿਯਮਾਂ ਸੰਬੰਧੀ ਵਿਸਥਾਰ ਨਾਲ ਦੱਸਿਆ । ਸਾਇੰਸ ਸਿਟੀ ਵਿੱਚ ਡਾਇਨਾਸੌਰ ਪਾਰਕ ਵਿੱਚ ਘੁੰਮਦੇ ਹੋਏ ਇਸ ਧਰਤੀ ਤੋਂ ਅਲੋਪ ਹੋ ਚੁੱਕੇ ਡਾਇਨਾਸੋਰ ਅਤੇ ਇਹਨਾਂ ਦੇ ਪ੍ਰਭਾਵਾਂ ਬਾਰੇ ਮੈਡਮ ਰਣਜੀਤ ਕੌਰ, ਮੈਡਮ ਕਿਰਨਪਾਲ ਅਤੇ ਮਾਸਟਰ ਗੁਰਦੇਵ ਸਿੰਘ ਵੱਲੋਂ ਬੱਚਿਆਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਵਿਦਿਆਰਥੀਆਂ ਨੇ ਪਾਰਕਾਂ ਵਿੱਚ ਲੱਗੇ ਝੂਲਿਆਂ ਦਾ ਅਤੇ ਬੋਟਿੰਗ ਦਾ ਵੀ ਭਰਪੂਰ ਅਨੰਦ ਮਾਣਿਆ। ਇਸ ਮੌਕੇ ਸਕੂਲ ਸਟਾਫ਼ ਵੱਲੋਂ ਬੱਚਿਆਂ ਨੂੰ ਵਿਦਿਅਕ ਟੂਰ ਦੀ ਮਹੱਤਤਾ ਬਾਰੇ ਦੱਸਿਆ ਗਿਆ ਕਿ ਇਸ ਤਰ੍ਹਾਂ ਬੱਚਿਆਂ ਦੀ ਜਾਣਕਾਰੀ ਵਿੱਚ ਭਰਪੂਰ ਵਾਧਾ ਹੁੰਦਾ ਹੈ | ਇਸ ਤਰ੍ਹਾਂ ਸਕੂਲ ਸਟਾਫ਼ ਦੇ ਯਤਨਾਂ ਸਦਕਾ ਇਸ ਵਿੱਦਿਅਕ ਟੂਰ ਤੋਂ ਬੱਚਿਆਂ ਨੇ ਬਹੁਤ ਕੁੱਝ ਸਿੱਖਿਆ ਤੇ ਉਹਨਾਂ ਲਈ ਇਹ ਇੱਕ ਅਭੁੱਲ ਯਾਦ ਬਣ ਗਿਆ ।

