ਬਠਿੰਡਾ ਵਿਖੇ ਐੱਮ ਐੱਸ ਐੱਮ ਈ ਪੀ ਸੀ ਆਈ ਦੀ ਟ੍ਰੇਨਿੰਗ ਮੀਟਿੰਗ*

*ਬਠਿੰਡਾ ਵਿਖੇ ਐੱਮ ਐੱਸ ਐੱਮ ਈ ਪੀ ਸੀ ਆਈ ਦੀ ਟ੍ਰੇਨਿੰਗ ਮੀਟਿੰਗ*
( *ਜਸਵੀਰ ਸਿੱਧੂ* )
ਅੱਜ ਟੀਚਰਜ ਹੋਮ ਬਠਿੰਡਾ ਵਿਖੇ ਐੱਮ ਐੱਸ ਐੱਮ ਈ ਪੀ ਸੀ ਆਈ ਦੀ ਇੱਕ ਟ੍ਰੇਨਿੰਗ ਮੀਟਿੰਗ ਹੋਈ ਜਿਸ ਵਿੱਚ ਪੀ ਸੀ ਆਈ ਦੇ ਰਾਸ਼ਟਰੀ ਚੇਅਰਮੈਨ ਸ਼੍ਰੀ ਵਿਜੇ ਕੁਮਾਰ ਚੌਰਸੀਆ ਨੇ ਦਿੱਲੀ ਤੋਂ ਆ ਕੇ ਵਿਸ਼ੇਸ਼ ਤੌਰ ਤੇ ਭਾਗ ਲਿਆ । ਇਸ ਮੌਕੇ ਸੰਗਠਨ ਦੇ ਹਰਿਆਣਾ ਰਾਜ ਚੇਅਰਮੈਨ, ਰਾਜਸਥਾਨ ਰਾਜ ਦੇ ਚੇਅਰਮੈਨ , ਛੱਤੀਸਗੜ੍ਹ ਦੇ ਚੇਅਰਮੈਨ, ਐੱਮ ਐੱਲ ਏ ਜਗਰੂਪ ਸਿੰਘ ਗਿੱਲ ਵੱਲੋਂ ਸ ਜਗਦੀਸ਼ ਸਿੰਘ, ਪੰਜਾਬ ਚੇਅਰਮੈਨ ਸ਼੍ਰੀ ਸੰਜੀਵ ਥਾਪਰ , ਵਾਈਸ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ, ਆਦਿ ਨੇ ਵਿਸ਼ੇਸ਼ ਰੋਲ ਅਦਾ ਕੀਤਾ । ਇਸ ਮੀਟਿੰਗ ਵਿੱਚ ਪੰਜਾਬ ਦੇ ਲੱਗਭਗ ਸਾਰੇ ਜਿਲਿਆਂ ਤੋਂ ਸੰਗਠਨ ਦੇ ਡਾਇਰੈਕਟਰ ਅਤੇ ਫੀਲਡ ਅਫਸਰ ਹਾਜਰ ਹੋਏ । ਜਿਲਾ ਉਦਯੋਗ ਕੇਂਦਰ ਬਠਿੰਡਾ ਵੱਲੋਂ ਆਏ ਪਤਵੰਤੇ ਸੱਜਣਾਂ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਸਾਰਿਆਂ ਨੂੰ ਉਦਯੋਗਾਂ ਸੰਬੰਧੀ ਟ੍ਰੇਨਿੰਗ ਦਿੱਤੀ ਗਈ। ਵੱਖ ਵੱਖ ਬੈਂਕਾਂ ਦੇ ਨੁਮਾਇੰਦਿਆ ਨੇ ਵੀ ਇਸ ਮੌਕੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਸਾਰੇ ਆਏ ਹੋਏ ਸਾਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਮੀਟਿੰਗ ਦਾ ਸੰਚਾਲਨ ਦੀਪ ਸਿੰਘ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਸ਼੍ਰੀ ਅਸ਼ਵਨੀ ਸ਼ਾਰਦਾ ਜੀ , ਸ ਸੁਰਿੰਦਰ ਸਿੰਘ ਜੀ, ਸਰਪੰਚ ਦੇਸ ਰਾਜ ਜੀ , ਹਰਭੁਪਿੰਦਰ ਸਿੰਘ ਜੀ, ਸੁਮਨ ਮੈਡਮ , ਗੀਤ ਕਸ਼ਯਪ, ਖੁਸ਼ੀ , ਪ੍ਰਮਿੰਦਰ ਸਿੰਘ, ਸ਼ਾਮ ਸੁੰਦਰ, ਵਿਨੋਦ ਕੁਮਾਰ , ਗੁਰਪ੍ਰੀਤ ਸਿੰਘ, ਸੁਰੇਸ਼ ਕੁਮਾਰ ਅਤੇ ਅਨੇਕਾਂ ਹੀ ਹੋਰ ਸਾਥੀ ਹਾਜਰ ਹੋਏ।

61 Views