ਪਿੰਡ ਅਠੋਲਾ ਦਾ 32 ਵਾਂ ਮਰਹੂਮ ਜਗਤਾਰ ਪ੍ਰਵਾਨਾ ਯਾਦਗਾਰੀ ਮੇਲਾ ਦੇਰ ਰਾਤ ਤੱਕ ਤਾਰਿਆਂ ਦੀ ਲੋਏ ਸਮਾਪਤ ਹੋਣ ਵਿੱਚ ਸਫਲ ਰਿਹਾ

ਪਿੰਡ ਅਠੋਲਾ ਦਾ 32 ਵਾਂ ਮਰਹੂਮ ਜਗਤਾਰ ਪ੍ਰਵਾਨਾ ਯਾਦਗਾਰੀ ਮੇਲਾ ਦੇਰ ਰਾਤ ਤੱਕ ਤਾਰਿਆਂ ਦੀ ਲੋਏ ਸਮਾਪਤ ਹੋਣ ਵਿੱਚ ਸਫਲ ਰਿਹਾ

ਪ੍ਰਸਿੱਧ ਗਾਇਕਾਂ ਨੇ ਮੇਲੇ ਚ ਖੂਬ ਰੰਗ ਬੰਨ੍ਹਿਆ

ਮੇਲੇ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ — ਬਲਕਾਰ ਸਿੰਘ ਕੈਬਨਿਟ ਮੰਤਰੀ

ਕਾਲਾ ਸੰਘਿਆਂ, 5 ਨਵੰਬਰ (ਮਨਜੀਤ ਮਾਨ)- ਮਰਹੂਮ ਸੂਫ਼ੀ ਗਾਇਕ ਅਤੇ ਸ਼ਾਇਰ ਜਗਤਾਰ ਪ੍ਰਵਾਨਾ ਦੀ ਯਾਦ ‘ਚ ਪ੍ਰਵਾਨਾ ਯਾਦਗਾਰੀ ਸੱਭਿਆਚਾਰਕ ਮੰਚ ਅਠੌਲਾ ਵੱਲੋਂ 32ਵਾਂ ਸਲਾਨਾ ਮੇਲਾ ਬੀਤੀ ਦੇਰ ਰਾਤ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਰਾਜ ਗਾਇਕ ਪਦਮ ਸ੍ਰੀ ਹੰਸ ਰਾਜ ਹੰਸ ਮੈਂਬਰ ਪਾਰਲੀਮੈਂਟ ਦੀ ਸਰਪ੍ਰਸਤੀ ਤੇ ਫ਼ਤਹਿ ਸਿੰਘ ਸੋਹਲ ਦੀ ਪ੍ਰਧਾਨਗੀ “ਚ ਲੱਗੇ ਇਸ ਮੇਲੇ ਦੌਰਾਨ ਮਰਹੂਮ ਗਾਇਕ ਜਗਤਾਰ ਪ੍ਰਵਾਨਾ ਦੀ ਤਸਵੀਰ ਤੋਂ ਪਰਦਾ ਚੁੱਕਣ ਤੇ ਸ਼ਮਾਂ ਰੌਸ਼ਨ ਦੀ ਰਸਮ ਕੈਬਨਿਟ ਮੰਤਰੀ ਬਲਕਾਰ ਸਿੰਘ, ਸਾਈਂ ਬਲਵੀਰ ਕਾਲੇ ਸ਼ਾਹ ਕਾਦਰੀ ਖ਼ਾਨਦਾਨ, ਸਮੂਹ ਮੇਲਾ ਪ੍ਰਬੰਧਕਾਂ, ਇੰਟਰਨੈਸ਼ਨਲ ਕਬੱਡੀ ਕਮੈਂਟੇਟਰ ਜੀ ਐਸ ਕਲੇਰ, ਇੰਟਰਨੈਸ਼ਨਲ ਪ੍ਰਮੋਟਰ ਤਰਲੋਚਨ ਸਿੰਘ ਢਿਲੋਂ ਯੂ ਕੇ, ਉੱਘੇ ਕਾਰੋਬਾਰੀ ਅਤੇ ਖੇਡ ਪ੍ਰਮੋਟਰ ਹਰਬੰਸ ਸਿੰਘ ਚੰਦੀ, ਹਰਜਿੰਦਰ ਕੌਰ ਇਸਪਕੈਟਰ, ਅਮਰਜੀਤ ਸਿੰਘ ਸਬ ਇੰਸਪੈਕਟਰ, ਰਕੇਸ਼ ਕੁਮਾਰ ਕਲੇਰ ਐਸ ਸੀ ਬਿਜਲੀ ਬੋਰਡ, ਰਜੇਸ਼ ਕੁਮਾਰ ਐਕਸੀਅਨ ਬਿਜਲੀ ਬੋਰਡ, ਸੀਨੀਅਰਾਂ ਅਕਾਲੀ ਆਗੂ ਹਰਬੰਸ ਸਿੰਘ ਮੰਡ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ। ਮੇਲਿਆਂ ਦੇ ਬਾਦਸ਼ਾਹ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਆਪਣਾ ਪ੍ਰਸਿੱਧ ਗੀਤ “ਵੇਖਣ ਨੂੰ ਉਂਝ ਤਾਂ ਯਾਰ ਬੜੇ ਪਰ ਖੜ੍ਹਦਾ ਨਾਲ ਤਾਂ ਕੋਈ ਕੋਈ ਅਤੇ ਹਨੇਰੀਆਂ ਆਦਿ ਗੀਤਾਂ ਨਾਲ ਵੱਖਰਾ ਮਹੌਲ ਬਣਿਆ। ਚਰਚਿਤ ਗਾਇਕ ਹਸਨ ਮਾਣਕ ਨੇ ਆਪਣੀ ਅਵਾਜ਼ ਨਾਲ ਮਰਹੂਮ ਗਾਇਕ ਕੁਲਦੀਪ ਮਾਣਕ ਦੀ ਯਾਦ ਤਾਜ਼ਾ ਕਰਵਾਈ ਤੇ ਗਾਇਕਾ ਨੂਰਾਂ ਸਿਸਟਰ ਦੀ ਛੋਟੀ ਭੈਣ ਰਿਤੂ ਮੀਰ, ਡਿਊਟੀ ਜੋੜੀ ਬਲਜਿੰਦਰ ਸਿੱਧੂ ਤੇ ਜਸ਼ਨਦੀਪ ਸਵੀਟੀ, ਸਾਇਦਾ ਬੇਗਮ ਜੀ, ਗਾਇਕ ਤੇਜੀ ਬਾਜਵਾ, ਰਾਜਨ ਗਿੱਲ, ਦੀਪਕ ਹੰਸ, ਲਵਿਸ਼ ਚੌਹਾਨ, ਰਾਣਾ ਲਹਿਰੀ, ਨਵਜੀਤ ਗਿੱਲ, ਸਨੀ ਮਿੱਤਲ, ਮਮਤਾ, ਮੁਕੇਸ਼ ਇਨਾਇਤ ਸਮੇਤ ਹੋਰ ਪ੍ਰਸਿੱਧ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ। ਕਾਮੇਡੀਅਨ ਭੋਟੂ ਸ਼ਾਹ ਤੇ ਕਵਿਤਾ ਭੱਲਾ, ਪ੍ਰਸਿੱਧ ਹਾਸਰਸ ਕਲਾਕਾਰ ਚਾਚਾ ਬਿਸ਼ਨਾ ਤੇ ਸਾਥੀਆਂ ਨੇ ਕਾਮੇਡੀ ਰਾਹੀਂ ਲੋਕਾਂ ਦੇ ਢਿੱਡੀ ਪੀੜਾਂ ਪਾਈਆਂ। ਮੰਚ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਬਲਦੇਵ ਰਾਹੀ ਅਤੇ ਰਾਹੁਲ ਲਹਿਰੀ ਵੱਲੋਂ ਬਾਖੂਬੀ ਨਿਭਾਈ ਗਈ। ਮੇਲੇ ਦੌਰਾਨ ਪਿੰਡ ਦੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਨਗਦ ਰਾਸ਼ੀ ਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸਖਸ਼ੀਅਤਾਂ, ਵੱਖ ਵੱਖ ਦਰਬਾਰਾਂ ਤੋਂ ਆਏ ਸੰਤਾਂ ਮਹਾਪੁਰਸ਼ਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

202 Views