ਸਿਆਸੀ ਆਗੂਆਂ ਨੇ ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ‘ਤੇ ‘ਆਪ’ ਸਰਕਾਰ ਨੂੰ ਲਾਏ ਰਗੜੇ*

*ਸਿਆਸੀ ਆਗੂਆਂ ਨੇ ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ‘ਤੇ ‘ਆਪ’ ਸਰਕਾਰ ਨੂੰ ਲਾਏ ਰਗੜੇ*

( *ਜਸਵੀਰ ਸਿੱਧੂ* )ਬਠਿੰਡਾ, 29 ਅਕਤੂਬਰ ਬਠਿੰਡਾ ਦੇ ਹਰਮਨ ਅੰਮਿ੍ਤਸਰੀ ਕੁਲਚਾ ਰੈਸਟੋਰੈਂਟ ਮਾਲਕ ਹਰਜਿੰਦਰ ਸਿੰਘ ਮੇਲਾ ਦੀ ਦਿਨ ਦਿਹਾੜੇ ਨਕਾਬਪੋਸ਼ਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਤੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ‘ਆਪ’ ਸਰਕਾਰ ਨੂੰ ਰਗੜੇ ਲਾਏ ਹਨ | ਬਠਿੰਡਾ ਵਿਚ ਲੱਗੇ ਧਰਨੇ ‘ਚ ਪੁੱਜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਵਿਵਸਥਾ ਤਹਿਸ-ਨਹਿਸ ਹੋ ਚੁੱਕੀ ਹੈ | ਉਨ•ਾਂ ਕਿਹਾ ਕਿ ਦੇਸ਼ ਦੇ ਸਭ ਤੋਂ ਖ਼ੁਸ਼ਹਾਲ ਸੂਬੇ ਅੰਦਰ ਅੱਜ ਅਮਨ ਕਾਨੂੰਨ ਦੀ ਸਥਿਤੀ ਜ਼ੀਰੋ ਫ਼ੀਸਦੀ ਹੈ | ਪਰ ਪੰਜਾਬ ਦਾ ਅਖ਼ਬਾਰੀ ਮੁੱਖ ਮੰਤਰੀ ਰੋਜ਼ਾਨਾ ਝੂਠ ਤੇ ਝੂਠ ਬੋਲੀ ਜਾ ਰਿਹਾ | ਅੱਜ ਅਜਿਹੇ ਦੁਖਦਾਇਕ ਮੌਕੇ ‘ਤੇ ਮੁੱਖ ਮੰਤਰੀ ਨੂੰ ਵਪਾਰੀਆਂ ਨਾਲ ਖੜ•ਨਾ ਚਾਹੀਦਾ ਸੀ, ਜਿਵੇਂ ਚੋਣਾਂ ਤੋਂ ਪਹਿਲਾਂ ਆ ਕੇ ਖੜਦਾ ਹੁੰਦਾ ਸੀ | ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਸ਼ਹਿਰੀ ਵਿਧਾਇਕ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਸ਼ਹਿਰ ਦਾ ਵਿਧਾਇਕ ਕਿਥੇ ਹੈ, ਜੋ ਸ਼ਹਿਰੀਆਂ ਤੋਂ ਵੋਟਾਂ ਲੈ ਕੇ ਗਿਆ | ਉਨ•ਾਂ ਕਿਹਾ ਕਿ ਅੱਜ ਪੰਜਾਬ ਅਰਾਜਕਤਾ ਵੱਲ ਵਧ ਰਿਹਾ | ਨੌਜਵਾਨ ਪੰਜਾਬ ਛੱਡ ਰਹੇ ਹਨ, ਗੈਂਗਸਟਰ ਹਰ ਰੋਜ਼ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗ ਰਹੇ ਹਨ, ਸੂਬੇ ਅੰਦਰ ਕਤਲ ਦੀਆਂ ਵਾਰਦਾਤਾਂ ਆਮ ਹਨ | ਵਪਾਰੀ ਆਪਣੇ ਜਾਨ ਮਾਲ ਦੀ ਸੁਰੱਖਿਆ ਚਾਹੁੰਦਾ ਹੈ | ਕਿਸੇ ਨੂੰ ਕਾਨੂੰਨ ਦਾ ਭੈਅ ਨਹੀਂ ਹੈ | ਉਨ•ਾਂ ਕਿਹਾ ਕਿ ਅਜੋਕੇ ਸਮੇਂ ਸੂਬੇ ਜਿਸ ਤਰੀਕੇ ਨਾਲ ਚੱਲ ਰਿਹਾ, ਆਉਂਦੇ ਸਮੇਂ ਵਿਚ ਇਹ ਰਹਿਣ ਦੇ ਯੋਗ ਨਹੀਂ ਰਹਿਣਾ | ਉਨ•ਾਂ ਆਪ’ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਹੁਣ ਸਰਕਾਰ ਅਖ਼ਬਾਰਾਂ ਵਿਚ ਰਹਿ ਗਈ ਹੈ | ਸੁਪਨੇ ਵੱਡੇ ਵਿਖਾਏ ਪਰ ਪੂਰੇ ਹੋ ਨਹੀਂ ਰਹੇ | ਉਨ•ਾਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਲੈ ਕੇ ਹੁਣ ਤੱਕ ਰੋਜ਼ਾਨਾ ਕਤਲ ਹੋ ਰਹੇ ਹਨ, ਨਾ ਕਿਸੇ ਨੂੰ ਇਨਸਾਫ਼ ਮਿਲ ਰਿਹਾ ਅਤੇ ਨਾ ਹੀ ਕਿਸੇ ਨੂੰ ਸਜ਼ਾ ਮਿਲ ਰਹੀ ਹੈ | ਜਿਹੜੀ ਸਰਕਾਰ ਲੋਕਾਂ ਦੇ ਜਾਨ ਮਾਲ ਦੀ ਰਾਖੀ ਨਹੀਂ ਕਰ ਸਕਦੀ, ਅਜਿਹੀ ਸਰਕਾਰ ਨੂੰ ਰਹਿਣ ਦਾ ਕੋਈ ਹੱਕ ਨਹੀਂ- ਮਲੂਕਾ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਬਠਿੰਡਾ ‘ਚ ਵਪਾਰੀ ਦੇ ਕੀਤੇ ਕਤਲ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸੂਬੇ ਵਿਚ ਕਿਹੋ ਜਿਹਾ ਸਮਾਂ ਆ ਗਿਆ ਕਿ ਗੁਰੂਆਂ-ਪੀਰਾਂ ਤੇ ਯੋਧਿਆਂ ਦੀ ਧਰਤੀ ਦ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ, ਅਜਿਹੇ ਵਿਚ ਲੋਕ ਕਿਵੇਂ ਆਪਣੇ ਕਾਰੋਬਾਰ ਚਲਾਉਣਗੇ ਅਤੇ ਕਿਵੇਂ ਤਰੱਕੀ ਕਰਨਗੇ | ਉਨ•ਾਂ ਕਿਹਾ ਕਿ ਅਜਿਹੀ ਸਰਕਾਰ ਨੂੰ ਸੱਤਾ ਵਿਚ ਰਹਿਣ ਦਾ ਕੋਈ ਹੱਕ ਨਹੀਂ, ਜੋ ਆਪਣੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਨਹੀਂ ਕਰ ਸਕਦੀ | ਮਲੂਕਾ ਨੇ ਸੂਬੇ ਦੇ ਮਾੜੇ ਹਾਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਸੜਕਾਂ ‘ਤੇ ਤੁਰਨ ਤੋਂ ਡਰਦੇ ਹਨ | ਕਿਉਂਕਿ ਹਰ ਰੋਜ਼ ਲੁੱਟਾਂ ਖੋਹਾਂ ਅਤੇ ਕਤਲੋਗਾਰਦ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ | ਇਸ ਮਾੜੇ ਦੌਰ ਤੋਂ ਖਹਿੜਾ ਕਿਵੇਂ ਛੁਡਾਉਣਾ ਹੈ, ਇਸ ਬਾਰੇ ਸਭਨਾਂ ਨੂੰ ਸਮਝਣਾ ਪਵੇਗਾ | ਉਨ•ਾਂ ਕਿਹਾ ਕਿ ਲੁਟੇਰਿਆਂ ਨੂੰ ਹੁਣ ਪੁਲਿਸ ਦਾ ਭੈਅ ਨਹੀਂ ਰਿਹਾ, ਇਸੇ ਕਰਕੇ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਵਿਚ ਵਾਧਾ ਹੋਇਆ, ਬਠਿੰਡਾ ਦੀ ਘਟਨਾ ਵਿਚ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਹੋਈ ਹੈ, ਇਸ ਲਈ ਪੁਲਿਸ ਨੂੰ ਸਵੀਕਾਰ ਕਰਕੇ ਜਲਦ ਤੋਂ ਜਲਦ ਕਾਤਲਾਂ ਨੂੰ ਗਿ੍ਫ਼ਤਾਰ ਕਰਨਾ ਚਾਹੀਦਾ ਹੈ | ਉਨ•ਾਂ ਕਿਹਾ ਕਿ ਅਜੋਕੀ ਦੁੱਖ ਦੀ ਖੜੀ ਵਿਚ ਸਮੁੱਚੀ ਜਥੇਬੰਦੀ ਜੌਹਲ ਪਰਿਵਾਰ ਤੇ ਵਪਾਰੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ | ‘ਆਪ ਸਰਕਾਰ ਨੇ ਅਜਿਹੇ ਹਾਲਾਤ ਪੈਦਾ ਕੀਤੇ, ਜਿਥੇ ਕੋਈ ਵੀ ਸੁਰੱਖਿਅਤ ਨਹੀਂ- ਬਲਕੌਰ ਸਿੰਘ ਸਿੱਧੂ ਮਰਹੂਮ ਲੋਕ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵਪਾਰੀਆਂ ਦੇ ਧਰਨੇ ਵਿਚ ਸ਼ਮੂਲੀਅਤ ਉਪਰੰਤ ਕਿਹਾ ਕਿ ‘ਆਪ’ ਸਰਕਾਰ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਜਿਨ•ਾਂ ਵਿਚ ਕੋਈ ਕਾਰੋਬਾਰੀ ਜਾਂ ਆਮ ਬੰਦ ਖ਼ੁਦ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਿਹਾ | ਅੱਜ ਵਪਾਰੀਆਂ ਅੰਦਰ ਸਹਿਮ ਹੈ, ਕਿਉਂਕਿ ਹਰ ਪਿੰਡ ਵਿਚ ਇਕ ਗੈਂਗਸਟਰ ਬੈਠਾ ਹੈ, ਜੋ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗ ਰਹੇ ਹਨ | ਪ੍ਰੰਤੂ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ | ਉਨ•ਾਂ ਸੂਬੇ ਅੰਦਰ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਜਿਥੇ ਸਰਕਾਰ ਨੂੰ ਇਕ ਵੱਟਸਅੱਪ ਨੰਬਰ ਜਾਰੀ ਕਰਨ ਲਈ ਕਿਹਾ ਤਾਂ ਜੋ ਸੰਬੰਧਿਤ ਵਿਅਕਤੀ ਉਸ ਨੰਬਰ ‘ਤੇ ਆਪਣੀ ਜਾਣਕਾਰੀ ਦੇ ਸਕਣ, ਉਥੇ ਸਰਕਾਰ ਨੂੰ ਕਤਲ ਦਾ ਬਦਲਾ ਕਤਲ ਨਾਲ ਹੀ ਲੈਣਾ ਪਵੇਗਾ | ਇਸ ਲਈ ਕਾਤਲਾਂ ਨੂੰ ਬਾਜ਼ਾਰ ਵਿਚ ਖੜੇ ਕਰਕੇ ਗੋਲੀ ਮਾਰਨੀ ਚਾਹੀਦੀ ਹੈ | ਪਰ ਸਰਕਾਰ ਤੋਂ ਸਖ਼ਤ ਕਾਨੂੰਨ ਬਣਵਾਉਣ ਲਈ ਲੋਕਾਂ ਨੂੰ ਸੜਕਾਂ ‘ਤੇ ਆਉਣਾ ਪਵੇਗਾ | ਸਿਆਸਤ ਮਨੋਰੰਜਨ ਬਣਗੀ ਪਰ ਮੁੱਦਿਆਂ ‘ਤੇ ਕੋਈ ਗੱਲ ਨਹੀਂ ਕਰ ਰਿਹਾ- ਲੱਖਾ ਸਿਧਾਣਾ ਸਮਾਜ ਸੇਵੀ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਕਿਹਾ ਕਿ ਸੂਬੇ ਵਿਚ ਰੋਜ਼ ਕਤਲ ਹੋ ਰਹੇ ਹਨ, ਵਪਾਰੀਆਂ/ਦੁਕਾਨਦਾਰਾਂ ਤੋਂ ਫਿਰੌਤੀ ਲਈਆਂ ਜਾ ਰਹੀਆਂ ਹਨ ਪਰ ਵਪਾਰੀ ਬੋਲਦੇ ਨਹੀਂ ਕਿਉਂਕਿ ਉਨ•ਾਂ ਦੇ ਮਨਾਂ ਅੰਦਰ ਡਰ ਤੇ ਸਹਿਮ ਹੈ | ਸਿਧਾਣਾ ਨੇ ਕਿਹਾ ਕਿ ਅੱਜ ਜੇਲ•ਾਂ ਵਿਚ ਬੈਠੇ ਗੈਂਗਸਟਰ ਇਕੱਲੇ ਬਠਿੰਡਾ ਸ਼ਹਿਰ ਤੋਂ 8-10 ਕਰੋੜ ਇਕੱਠਾ ਕਰ ਰਹੇ ਹਨ ਪਰ ‘ਆਪਾਂ ਕੀ ਲੈਣਾ’ ਆਖ ਕੇ ਸਾਰੇ ਹੀ ਚੁੱਪ ਕਰ ਰਹੇ ਹਨ | ਲੱਖੇ ਨੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜੇਕਰ ਆਪਣੇ ਬੱਚਿਆਂ ਅਤੇ ਖ਼ੁਦ ਨੂੰ ਸੁਰੱਖਿਅਤ ਰੱਖਣਾ ਤਾਂ ਇਕੱਠੇ ਹੋ ਕੇ ਲੜਨਾ ਪੈਣਾ ਹੈ, ਇਸ ਦੇ ਲਈ ਉਹ ਆਪਣੇ ਨਾਲ ਹੁੰਦੇ ਕਿਸੇ ਵੀ ਤਰ•ਾਂ ਦੀ ਧੱਕੇਸ਼ਾਹੀ ਜਾਂ ਫਿਰੌਤੀ ਬਾਰੇ ਗੱਲ ਨੂੰ ਬਾਹਰ ਕੱਢਣ | ਉਨ•ਾਂ ਲੋਕਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਸੜਕਾਂ ‘ਤੇ ਆਉਣ ਲਈ ਕਿਹਾ | ਲੱਖਾ ਸਿਧਾਣਾ ਨੇ ਕਿਹਾ ਕਿ ਅੱਜ ਸਾਡੇ ਲੋਕਾਂ ਲਈ ਸਿਆਸਤ ਮਨੋਰੰਜਨ ਬਣਗੀ ਹੈ, ਸਿਆਸੀ ਆਗੂਆਂ ਦੀ ਬਿਆਨਬਾਜ਼ੀ ‘ਤੇ ਚੁਟਕੀਆਂ ਲਈਆਂ ਜਾ ਰਹੀਆਂ ਪਰ ਮੁੱਦਿਆਂ ਦੀ ਗੱਲ ਕੋਈ ਨਹੀਂ ਕਰ ਰਿਹਾ | ਇਸ ਲਈ ਸਭਨਾਂ ਨੂੰ ਇਹੋ ਅਪੀਲ ਹੈ ਕਿ ਅੱਜ ਲੜਨਾ ਸਮਾਂ ਦੀ ਲੋੜ ਹੈ ਅਤੇ ਸਾਰੇ ਹੀ ਮੁੱਦਿਆਂ ‘ਤੇ ਪਾਰਟੀਆਂ ਨੂੰ ਸਵਾਲ ਕਰਨ |

51 Views