ਆਮ ਆਦਮੀਂ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਵਿੱਚ ਤੇਜੀ – ਸੰਘਾ
ਆਮ ਆਦਮੀਂ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਵਿੱਚ ਤੇਜੀ – ਸੰਘਾ
ਕਾਲਾ ਸੰਘਿਆਂ 29 ਅਕਤੂਬਰ (ਮਨਜੀਤ ਮਾਨ)ਅੱਜ ਪਿੰਡ ਸੰਧੂਚੱਠਾ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਪਿੰਡ ਦੀ ਫਿਰਨੀ ਤੇ ਇੰਟਰਲਾਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਖ਼ਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਗੁਲੀਆਨੀ,ਸੰਜੀਵ ਕੌਂਡਲ,ਨਰਿੰਦਰ ਸਿੰਘ,ਗੁਰਦਾਵਰ ਸਿੰਘ,ਰਾਣਾ ਸੁਨੜ ਪਹੁੰਚੇ ਬਲਾਕ ਪ੍ਰਧਾਨ ਸਤਨਾਮ ਸੰਘਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਾਰੇ ਪੰਜਾਬ ਵਿੱਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ ਇਸ ਮੌਕੇ ਮੁਲਾਜ਼ਮ ਆਗੂ ਸੰਜੀਵ ਕੌਂਡਲ ਨੇ ਕਿਹਾ ਕਿ ਪੰਜਾਬ ਲਈ ਚਿੰਤਾ ਦਾ ਵਿਸ਼ਾ ਪੰਜਾਬ ਦੀ ਨੌਜਵਾਨੀ ਰੋਜ਼ਗਾਰ ਦੀ ਭਾਲ ਵਿੱਚ ਬਾਹਰ ਦੇਸ਼ ਜਾ ਕੇ ਕੰਮ ਕਰ ਰਹੇ ਹਨ ਇਸ ਨਾਲ ਪੰਜਾਬ ਦਾ 80% ਨੌਜਵਾਨ ਹਨ ਪੰਜਾਬ ਵਿੱਚ ਨਹੀਂ ਹੈ ਮਾਨ ਸਰਕਾਰ ਵਲੋਂ ਹੁਣ ਲੁਧਿਆਣਾ ਵਿੱਚ ਟਾਟਾ ਸਟੀਲ ਗਰੁੱਪ ਦਾ ਉਦਘਾਟਨ ਕਰਕੇ ਹੁਣ ਪੰਜਾਬ ਵਿੱਚ ਹੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦੇ ਕੇ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਪਾਰਟੀ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਖਾਲਸਾ ਨੇ ਉਦਘਾਟਨ ਮੌਕੇ ਪਹੁੰਚੇ ਸਾਰੇ ਵੀਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਹੀ ਸਰਕਾਰ ਦੇ ਸਹਿਜੋਗ ਨਾਲ ਪਿੰਡ ਦੀ ਚੜਦੀਕਲਾ ਅਤੇ ਵਿਕਾਸ ਦੇ ਕੰਮ ਕਰਵਾਉਂਦੇ ਰਹਾਂਗੇ ਇਸ ਮੌਕੇ ਸੰਤੋਖ ਸਿੰਘ, ਰਾਜੀਵ ਕੁਮਾਰ,ਮੋਹਿੰਦਰ ਸਿੰਘ,ਮਨਜੀਤ ਸਿੰਘ ਸੋਹਲ,ਡਾਕਟਰ ਨਿਰਮਲ ਸਿੰਘ,ਸੰਜੀਵ ਕੁਮਾਰ,ਜਗਜੀਤ ਸਿੰਘ, ਸਾਬੀ ਆਦਿ ਮੈਂਬਰ ਸ਼ਾਮਿਲ ਹੋਏl

