8 ਨਵੰਬਰ ਨੂੰ ਵਰਕਰ ਵੱਡੀ ਗਿਣਤੀ ‘ਚ ਹੋਣਗੇ ਸ਼ਾਮਲ:ਪ੍ਰਤਾਪ ਸਿੰਘ ਸੰਧੂ
8 ਨਵੰਬਰ ਨੂੰ ਵਰਕਰ ਵੱਡੀ ਗਿਣਤੀ ‘ਚ ਹੋਣਗੇ ਸ਼ਾਮਲ:ਪ੍ਰਤਾਪ ਸਿੰਘ ਸੰਧੂ
ਫਰੰਟ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਇਸ ਤੋਂ ਵੀ ਤਿੱਖੇ ਸੰਘਰਸ਼ ਉਲੀਕੇ ਜਾਣਗੇ।
ਕਾਲਾ ਸੰਘਿਆਂ 30 ਅਕਤੂਬਰ (ਮਨਜੀਤ ਮਾਨ)ਜਲ ਸਪਲਾਈ ਅਤੇ ਸੈਨੀਟੇਸ਼ਨ ਦਫ਼ਤਰੀ ਅਤੇ ਫ਼ੀਲਡ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਸੂਬਾ ਜਰਨਲ ਸਕੱਤਰ ਦਵਿੰਦਰ ਸਿੰਘ ਘਈ, ਭੁਪਿੰਦਰ ਸਿੰਘ ਬਾਜਵਾ, ਉਂਕਾਰ ਸਿੰਘ ਪਠਾਨਕੋਟ, ਰਵਿੰਦਰ ਸਿੰਘ, ਸੂਬਾ ਪ੍ਰਚਾਰਕ ਸਕੱਤਰ ਹਰਵਿੰਦਰ ਸਿੰਘ ,,ਹੁੰਦਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨਲਿਸਟਮੈਟ ਤੇ ਅਊਟਸੋਰਸਿੰਗ ਕਾਮਿਆਂ ਦੀਆਂ ਮੰਗਾਂ ਨੂੰ ਲੈਕੇ ਲੰਮੇ ਸਮੇਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਵਿਭਾਗ ਦੇ ਅਧਿਕਾਰੀਆਂ ਕੋਲੋਂ ਜਥੇਬੰਦੀਆਂ ਗੁਹਾਰ ਲਗਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵੀ ਬਦਲ ਗਿਆ ਅਧਿਕਾਰੀਆਂ ਵੀ ਲਾਰੇ ਲਾ ਕੇ ਰਿਟਾਇਰਡ ਹੋ ਗਏ ਪਰ ਅਫ਼ਸੋਸ ਕਿ ਇਨਲਿਸਟਮੈਟ ਤੇ ਅਊਟਸੋਰਸਿੰਗ ਕਾਮਿਆਂ ਨੂੰ ਲਾਰਿਆਂ ਤੋਂ ਇਲਾਵਾ ਕੁਝ ਵੀ ਪੱਲੇ ਨਹੀਂ ਪਿਆ। ਉਨ੍ਹਾਂ ਕਿਹਾ ਜਿਸ ਤੋਂ ਅੱਕੇ ਕਾਮਿਆਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ,ਜਿਸ ਦੇ ਵਿਰੋਧ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਸਾਂਝਾ ਫਰੰਟ ਪੰਜਾਬ ਦੇ ਬੈਨਰ ਹੇਠ 8 ਨਵੰਬਰ ਨੂੰ ਵਿਭਾਗ ਦੇ ਤਿੰਨੋਂ ਚੀਫ ਇੰਜੀਨੀਅਰਾਂ ਖ਼ਿਲਾਫ਼ ਰੋਸ਼ ਧਰਨਾ ਦਿੱਤਾ ਜਾਵੇਗਾ।ਜਿਸ ਦੀਆਂ ਤਿਆਰੀਆਂ ਪੰਜਾਬ ਪੱਧਰ ਤੇ ਚੱਲ ਰਹੀ ਹਨ ਜਿਸ ਵਿੱਚ ਵੱਡੀ ਗਿਣਤੀ ਸਮੇਤ ਸ਼ਮੂਲੀਅਤ ਹੋਵੇਗੀ, ਉਨ੍ਹਾਂ ਕਿਹਾ ਕਿ ਜੇਕਰ ਫੇਰ ਵੀ ਕਾਮਿਆਂ ਦੀਆਂ ਮੰਗਾਂ ਤੇ ਸੁਣਵਾਈ ਨਾਂ ਹੋਈ ਤਾਂ ਇਸ ਤੋਂ ਵੀ ਤਿੱਖੇ ਸੰਘਰਸ਼ ਉਲੀਕੇ ਜਾਣਗੇ।

