ਪਿੰਡ ਉੱਗੀ ਵਿੱਚ ਦੁਸਿਹਰਾ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ

ਪਿੰਡ ਉੱਗੀ ਵਿੱਚ ਦੁਸਿਹਰਾ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ

ਮੁੱਖ ਮਹਿਮਾਨ ਵਜੋਂ ਸ੍ਰੀ ਸੋਮਨਾਥ ਅਗਰਵਾਲ ਦਿੱਲੀ,ਤੇ ਐਸ ਐਚ ਓ ਸ੍ਰ ਗੁਰਿੰਦਰਜੀਤ ਸਿੰਘ ਨਾਗਰਾ ਸ਼ਾਮਿਲ ਹੋਏ

ਕਾਲਾ ਸੰਘਿਆਂ 25 ਅਕਤੂਬਰ (ਮਨਜੀਤ ਮਾਨ) ਪਿੰਡ ਉੱਗੀ ਜ਼ਿਲ੍ਹਾ ਜਲੰਧਰ ਵਿਖੇ ਨੇਕੀ ਤੇ ਬਦੀ ਦੇ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਪਿੰਡ ਤੇ ਨਗਰ ਨਿਵਾਸੀਆਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਤੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਦੁਸਹਿਰੇ ਵਿੱਚ ਮੇਲੇ ਦਾ ਸ਼ੁਭ ਆਰੰਭ ਸਰਪੰਚ ਜੁਵਾਹਰ ਲਾਲ ਖੁੰਗਰ, ਰਜਨੀਸ਼ ਤਿਵਾੜੀ, ਕ੍ਰਿਸ਼ਨ ਲਾਲ ਬਠਲਾ, ਡਾਕਟਰ ਯਸ਼ਪਾਲ ਸਚਦੇਵਾ ਤੇ ਆਪ ਆਗੂ ਸੁਰਿੰਦਰ ਬਠਲਾ ਵੱਲੋਂ ਕੀਤਾ ਗਿਆ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ਤੇ ਉੱਘੇ ਸਮਾਜ ਸੇਵਕ ਸ੍ਰੀ ਸੋਮਨਾਥ ਅਗਰਵਾਲ ਦਿੱਲੀ ਤੋਂ ਤੇ ਐਸ ਐਚ ਓ ਸ੍ਰ ਗੁਰਿੰਦਰਜੀਤ ਸਿੰਘ ਸ਼ਾਮਿਲ ਹੋਏ ਇਸ ਮੌਕੇ ਰਾਵਨ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਨੂੰ ਖੂਬ ਢੰਗ ਨਾਲ ਸਜਾਇਆ ਗਿਆ ਰਾਮ ਲੱਛਮਣ, ਹਨੂੰਮਾਨ ਤੇ ਰਾਵਨ ਦੀ ਸੈਨਾ ਵਿੱਚ ਘਮਸਾਨ ਯੁੱਧ ਹੋਇਆ ਇਸ ਮੌਕੇ ਸ੍ਰੀ ਸੋਮਨਾਥ ਅਗਰਵਾਲ ਦਿੱਲੀ ਤੋਂ ਇਲਾਵਾ ਰਜਨੀਸ਼ ਤਿਵਾੜੀ, ਸਰਪੰਚ ਜੁਵਾਹਰ ਲਾਲ ਖੁੰਗਰ, ਕ੍ਰਿਸ਼ਨ ਲਾਲ ਬਠਲਾ, ਮਨੋਹਰ ਲਾਲ ਸ਼ਰਮਾ ਪੁਜਾਰੀ, ਕੇਸ਼ਵ ਮਹਿਰਾ, ਆਸ਼ੂ, ਬਿੱਟਾ, ਸੰਨੀ ਤਿਵਾੜੀ, ਸੰਨੀ ਮੱਲ੍ਹਮ, ਆਪ ਆਗੂ ਸੁਰਿੰਦਰ ਬਠਲਾ ,ਮੁੱਖਾ ਚਾਵਲਾ,ਅਭੀ ਅਰੌੜਾ,ਜਤਿਨ,ਸਾਹਿਲ, ਯੁਵਰਾਜ ਅਰੋੜਾ,ਗੈਰੀ ਤਿਵਾੜੀ ਸੁਖਵਿੰਦਰ ਸੰਧੂ, ਮਾਸਟਰ ਮਹਿੰਦਰ ਪਾਲ ਉੱਗੀ ਜਨਰਲ ਸਕੱਤਰ ਭਾਰਤੀਆਂ ਵਾਲਮੀਕਿ ਸਭਾ ਪੰਜਾਬ,,ਏ ਐਸ ਆਈ ਨਿਰਮਲ ਸਿੰਘ ਪੁਲਿਸ ਚੌਂਕੀ ਇੰਚਾਰਜ ਉੱਗੀ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸ਼ਾਮ ਨੂੰ ਇਹ ਦੁਸਹਿਰਾ ਧੂਮਧਾਮ ਨਾਲ ਸਮਾਪਤ ਹੋਣ ਵਿੱਚ ਸਫਲ ਰਿਹਾ।

71 Views