ਕਾਲਾ ਸੰਘਿਆਂ ਚ ਦੁਸਿਹਰੇ ਦਾ ਤਿਉਹਾਰ ਉਤਸ਼ਾਹ ਤੇ ਸ਼ਾਨੋਸ਼ੌਕਤ ਨਾਲ ਮਨਾਇਆ
ਕਾਲਾ ਸੰਘਿਆਂ ਚ ਦੁਸਿਹਰੇ ਦਾ ਤਿਉਹਾਰ ਉਤਸ਼ਾਹ ਤੇ ਸ਼ਾਨੋਸ਼ੌਕਤ ਨਾਲ ਮਨਾਇਆ
ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਸਾੜਿਆ
ਤਿਉਹਾਰ ਸਾਨੂੰ ਆਪਣੀ ਭਾਈਚਾਰਕ ਸਾਂਝ ਤੇ ਮਿਲਵਰਤਨ ਦੀ ਭਾਵਨਾ ਸਿਖਾਉਂਦੇ ਹਨ — ਮੰਜੂ ਰਾਣਾ ਆਪ ਹਲਕਾ ਇੰਚਾਰਜ
ਕਾਲਾ ਸੰਘਿਆਂ 25 ਅਕਤੂਬਰ (ਮਨਜੀਤ ਮਾਨ) ਬਦੀ ਅਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਓਹਾਰ ਦੁਸਿਹਰਾ ਕਾਲਾ ਸੰਘਿਆਂ ਜ਼ਿਲ੍ਹਾ ਕਪੂਰਥਲਾ ਦੇ ਖੇਡ ਸਟੇਡੀਅਮ ਵਿਖੇ ਦੁਸਹਿਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਬਲਰਾਮ ਸ਼ਰਮਾ ਉਰਫ਼ ਡਾਕਟਰ ਕਿੰਦੀ ਦੀ ਅਗਵਾਈ ਹੇਠ ਪਿੰਡ ਇਲਾਕਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਤੇ ਸ਼ਾਨੋਸ਼ੌਕਤ ਨਾਲ ਕਰਵਾਇਆ ਗਿਆ ਇਸ ਮੌਕੇ ਸਵੇਰੇ ਸ੍ਰੀ ਰਾਮ ਚੰਦਰ ਸ੍ਰੀ ਲਛਮਣ ਦੀ ਪੂਜਾ ਅਰਾਧਨਾ ਕੀਤੀ ਗਈ ਇਸ ਮੌਕੇ ਸ੍ਰੀ ਚੰਦਰ, ਲਛਮਣ ਹਨੂੰਮਾਨ ਦੀ ਸੈਨਾ ਵੱਲੋਂ ਰਾਵਣ ਮੇਘਨਾਥ ਤੇ ਕੁੰਭਕਰਨ ਦੀ ਸੈਨਾ ਨਾਲ ਘਮਸਾਨ ਯੁੱਧ ਹੋਇਆ ਤੇ ਸ਼ਾਮ ਨੂੰ ਰਾਵਣ ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਸਾੜਿਆ ਗਿਆ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾਕਟਰ ਵੇਦ ਪ੍ਰਕਾਸ਼ ਵਾਸੂਦੇਵ, ਸਤੀਸ਼ ਕੁਮਾਰ ਘੋਨਾ,ਤੇ ਪੱਤਰਕਾਰ ਬਲਜੀਤ ਸਿੰਘ ਸੰਘਾ ਵੱਲੋਂ ਬਾਖੂਬੀ ਨਿਭਾਈ ਗਈ ਇਸ ਮੌਕੇ ਦੁਸਹਿਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਬਲਰਾਮ ਸ਼ਰਮਾ ਉਰਫ਼ ਡਾਕਟਰ ਕਿੰਦੀ ਵੱਲੋਂ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਰਾਕੇਸ਼ ਖੰਨਾ ਸੂਬਾ ਚੇਅਰਮੈਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ,ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਤਰਲੋਚਨ ਸਿੰਘ ਚਾਹਲ ਸੂਬਾ ਮੁੱਖ ਸਲਾਹਕਾਰ ਪੰਜਾਬ, ਹਰਪਾਲ ਸਿੰਘ ਪਾਲਾ ਉਰਫ਼ ਪਾਲਾ ਟੇਲਰ,ਸਾਬੀ ਰਸੂਲਪੁਰੀ ਦੋਆਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਵਿਨੋਦ ਰਾਜਪੂਤ,ਰਾਜਨ ਮੜੀਆਂ, ਮਾਸਟਰ ਵੇਦ ਪ੍ਰਕਾਸ਼,ਰਿੰਕੀ ਸਰਨਾਂ, ਹੈਪੀ ਵਾਲੀਆਂ, ਬਲਰਾਜ ਪੁਰੇਵਾਲ,ਸਰਬਣ ਸਿੰਘ ਸੰਘਾ, ਗੱਤਕਾ ਕੋਚ ਰਣਯੋਧ ਸਿੰਘ, ਸੋਸ਼ਲ ਮੀਡੀਆ ਇੰਚਾਰਜ ਤੇ ਉੱਘੇ ਸਮਾਜ ਸੇਵਕ ਸ੍ਰ ਨਰਿੰਦਰ ਸਿੰਘ ਸੰਘਾ, ਮੁਖਤਿਆਰ ਸਿੰਘ ਸੰਘਾ, ਗੁਰਦਾਵਰ ਸਿੰਘ ਜੱਲੋਵਾਲ, ਸੇਵਾ ਸਿੰਘ ਰਾਏ, ਗੁਰਦਾਵਰ ਸਿੰਘ ਬਸਣ,ਆਪ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ, ਸੰਜੀਵ ਕੌਂਡਲ, ਥਾਣਾ ਸਦਰ ਕਪੂਰਥਲਾ ਦੇ ਐਸ ਐਚ ਓ ਮੈਡਮ ਸੋਨਮਦੀਪ ਕੌਰ, ਕਾਲਾ ਸੰਘਿਆਂ ਪੁਲਿਸ ਚੌਂਕੀ ਦੇ ਇੰਚਾਰਜ ਸ੍ਰ ਪਾਲ ਸਿੰਘ ਸਿੱਧੂ, ਰਾਣਾ ਸੁਨਰ, ਕੁਲਦੀਪ ਕੁਮਾਰ ਲੂੰਬਾ,ਗਿਆਨ ਚੰਦ ਭੱਟੀ, ਹਰਦੇਵ ਸਿੰਘ ਜੋਗਾ, ਉਸਤਾਦ ਅਵਤਾਰ ਸਿੰਘ ਮਾਣਾ, ਪਵਿੱਤਰ ਸਿੰਘ ਪਿੱਤਾ ਸੁਰਿੰਦਰ ਸਿੰਘ ਗ਼ਦਰੀ ਬਾਬਾ, ਅਰਜਨ ਸਿੰਘ ਆਈਤਾਨ, ਇੰਦਰਜੀਤ ਸਿੰਘ ਬੱਸਣ, ਹੈਪੀ ਵਾਲੀਆਂ ਫੋਟੋ ਗ੍ਰਾਫਰ ਤੋਂ ਇਲਾਵਾ ਪਿੰਡ ਤੇ ਇਲਾਕੇ ਦੇ ਲੋਕ ਇਸ ਮੌਕੇ ਹਾਜ਼ਿਰ ਸਨ

