ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬਠਿੰਡਾ ਜ਼ਿਲਾ ਭਰ ‘ਚ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ |
ਬਠਿੰਡਾ(ਜਸਵੀਰ ਸਿੱਧੂ ) ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬਠਿੰਡਾ ਜ਼ਿਲਾ ਭਰ ‘ਚ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ |
ਸਥਾਨਕ ਸ਼ਹਿਰ ਅੰਦਰ 5 ਥਾਵਾਂ ‘ਤੇ ਦੁਸ਼ਹਿਰੇ ਦੇ ਸਮਾਗਮ ਰੱਖੇ ਗਏ, ਜਿਸ ਵਿਚ ਪੁੱਜੇ ਵੱਡੀ ਗਿਣਤੀ ਲੋਕਾਂ ਨੇ ਸਮਾਗਮਾਂ ਦਾ ਅਨੰਦ ਮਾਣਿਆ | ਸ਼ਹਿਰ ਦੇ ਐਸ.ਐਸ.ਡੀ. ਗਰਲਜ਼ ਕਾਲਜ, ਪਰਸ ਰਾਮ ਨਗਰ, ਰੇਲਵੇ ਗਰਾਉਂਡ, ਐਨ.ਐਫ.ਐਨ. ਗਰਾਉਂਡ ਅਤੇ ਐਮ.ਐਸ.ਡੀ. ਸਕੂਲ ਵਿਚ ਰਾਵਣ, ਕੁੰਭਕਰਨ, ਮੇਘਨਾਦ ਦੇ ਪੁਤਲੇ ਵੀ ਆਕਰਸ਼ਨ ਦਾ ਕੇਂਦਰ ਰਹੇ | ਸ੍ਰੀ ਸਨਾਤਨ ਧਰਮ ਸਭਾ ਰਜਿ.
ਬਠਿੰਡਾ ਵਲੋਂ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਵਿਜੇ ਦਸ਼ਮੀ (ਦੁਸਹਿਰਾ) ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਹੋਏ ਸਮਾਗਮ ਦੀ ਪ੍ਰਧਾਨਗੀ ਅਭੈ ਸਿੰਗਲਾ ਪ੍ਰਧਾਨ ਐਸ.ਐਸ.ਡੀ. ਸਭਾ ਨੇ ਕੀਤੀ | ਇਸ ਮੌਕੇ ਅਮਰਜੀਤ ਮਹਿਤਾ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ, ਜਿਨਾਂ ਦਾ ਸਭਾ ਦੇ ਪ੍ਰਧਾਨ ਤੋਂ ਇਲਾਵਾ ਸਭਾ ਦੇ ਮੀਤ ਪ੍ਰਧਾਨ ਕੇ.ਕੇ. ਅਗਰਵਾਲ, ਸੈਕਟਰੀ ਅਨਿਲ ਗੁਪਤਾ, ਸੰਜੇ ਗੋਇਲ ਪ੍ਰਧਾਨ ਐਸਐਸਡੀ ਗਰਲਜ਼ ਕਾਲਜਿਜ ਸਮੇਤ ਹੋਰਨਾਂ ਨੇ ਭਰਵਾ ਸਵਾਗਤ ਕੀਤਾ | ਸਭਾ ਵਲੋਂ ਸਭਨਾਂ ਨੂੰ ਦੁਸਹਿਰੇ ਦੀ ਮੁਬਾਰਕਵਾਦ ਦਿੱਤੀ ਗਈ | ਇਸੇ ਤਰਾਂ ਲਾਰਡ ਰਾਮਾ ਸਕੂਲ ਵਿਚ ਸ੍ਰੀ ਸਨਾਤਮ ਮਹਾਂਵੀਰ ਦਲ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਵਿਚ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ, ਇਸ ਮੌਕੇ ਜਿਥੇ ਡਾ. ਜਤਿੰਦਰ ਜੈਨ ਡੀਜੀਪੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਉਥੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਨਵਦੀਪ ਸਿੰਘ ਜੀਦਾ ਚੇਅਰਮੈਨ ਪੰਜਾਬ ਸੂਗਰਫੈਡ, ਚਿਰੰਜੀ ਲਾਲ ਗਰਗ ਸਾਬਕਾ ਮੰਤਰੀ, ਟਹਿਲ ਸਿੰਘ ਸੰਧੂ ਡਾਇਰੈਕਟਰ ਮਾਰਕਫੈਡ, ਅਸ਼ੋਕ ਕੁਮਾਰ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ, ਬਲਵੰਤ ਰਾਏ ਨਾਥ ਸਾਬਕਾ ਮੇਅਰ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਨਾਟਕ ਰਾਹੀਂ ਆਪਣੇ ਮਨਾਂ ਦੇ ਅੰਦਰਲੇ ਰਾਵਨ ਨੂੰ ਖ਼ਤਮ ਕਰਨ ਅਤੇ ਸੱਚ ਦੇ ਰਾਹ ਚੱਲਣ ਦਾ ਸੁਨੇਹਾ ਦਿੱਤਾ ਗਿਆ | ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਰਿਮੋਟ ਕੰਟਰੋਲ ਰਾਹੀਂ ਰਾਵਨ, ਮੇਘਨਾਦ ਅਤੇ ਕੁੰਭਕਰਨ ਦੇ 55 ਫੁੱਟ ਉੱਚੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ

