ਖੂਨਦਾਨ ਮਾਨਵਤਾ ਦੀ ਸੇਵਾ ਦਾ ਵੱਡਾ ਉਪਰਾਲਾ- ਡਾ . ਜੈ ਇੰਦਰ ਸਿੰਘ

ਖੂਨਦਾਨ ਮਾਨਵਤਾ ਦੀ ਸੇਵਾ ਦਾ ਵੱਡਾ ਉਪਰਾਲਾ- ਡਾ . ਜੈ ਇੰਦਰ ਸਿੰਘ

ਜਾਗਰੂਕਤਾ ਰੈਲੀ ਨੂੰ ਐਸ ਡੀ ਐਮ ਡਾ ਜੈ ਇੰਦਰ ਵਲੋਂ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਫਗਵਾੜਾ( ਡਾ ਰਮਨ / ਕਸਤੂਰੀ ਲਾਲ ) ਖੂਨਦਾਨ ਪ੍ਰਤੀ ਜਾਗਰੂਕਤਾ ਤਹਿਤ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ . ) ਫਗਵਾੜਾ ਵਲੋਂ ਰੈਲੀ ਕੱਢੀ ਗਈ ਰੈਲੀ ਨੂੰ ਐਸ ਡੀ ਐਮ ਡਾ . ਜੈ ਇੰਦਰ ਸਿੰਘ ਅਤੇ ਪ੍ਰਿੰਸੀਪਲ ਰਣਜੀਤ ਗੋਗਨਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਪ੍ਰਧਾਨ ਵਿਕਰਮ ਗੁਪਤਾ ਦੀ ਅਗਵਾਈ ਵਿੱਚ ਰਾਸ਼ਟਰੀ ਸਵੈ ਇੱਛਤ ਖੂਨਦਾਨ ਦਿਵਸ਼ ਨੂੰ ਸਮਰਪਿਤ ਇਸ ਰੈਲੀ ਵਿੱਚ ਸਕੂਲਾਂ ਅਤੇ ਕਾਲਜਾਂ ਨਾਲ ਸਬੰਧਿਤ 714 ਵਿਦਿਆਰਥੀਆਂ ਨੇ ਗਰਮਜੋਸ਼ੀ ਨਾਲ ਹਿੱਸਾ ਲਿਆ ।ਹਰੀ ਝੰਡੀ ਪ੍ਰਦਾਨ ਕਰਦਿਆਂ ਆਪਣੇ ਸੰਬੋਧਨ ਵਿੱਚ ਡਾ . ਜੈ ਇੰਦਰ ਸਿੰਘ ਵਲੋਂ ਖੂਨਦਾਨ ਸੇਵਾਵਾਂ ਲਈ ਕਲੱਬ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਮਾਨਵਤਾ ਨੂੰ ਸਮਰਪਿਤ ਇਸ ਸੇਵਾ ਲਈ ਸਭ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਖੂਨਦਾਨ ਦਾ ਸੰਦੇਸ਼ ਦਿੱਤਾ । ਨਗਰ ਸੁਧਾਰ ਟਰਸਟ ਚੇਅਰਮੈਨ ਕਸ਼ਮੀਰ ਸਿੰਘ ਮੱਲੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਪਰਸਨ ਲਲਿਤ ਸਕਲਾਨੀ ਨੇ ਵਿਸ਼ੇਸ਼ ਰੂਪ ਵਿੱਚ ਪਹੁੰਚ ਕੇ ਖੂਨਦਾਨ ਸੇਵਾ ਦੀ ਸ਼ਲਾਘਾ ਕੀਤੀ । ਇਹ ਰੈਲੀ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਗਾਂਧੀ ਚੌਂਕ , ਗਊਸ਼ਾਲਾ ਰੋਡ , ਨਾਈਆਂ ਚੌਂਕ , ਬੰਗਾ ਰੋਡ , ਰੇਲਵੇ ਰੋਡ ਤੋਂ ਹੁੰਦੇ ਹੋਏ ਪੁਰਾਣੀ ਦਾਣਾ ਮੰਡੀ ਵਿਖੇ ਸੰਪੰਨ ਹੋਈ । ਖੂਨਦਾਨ ਨਾਲ ਸਬੰਧਿਤ ਸਲੋਗਨ ਭਰਪੂਰ ਤਖਤੀਆਂ ਅਤੇ ਉੱਚੀ ਆਵਾਜ਼ ਵਿੱਚ ਬੱਚਿਆਂ ਵਲੋਂ ਸ਼ਹਿਰ ਵਾਸੀਆਂ ਖੂਨ ਦਾਨ ਲਈ ਕੀਤੀ ਅਪੀਲ ਸਦਕਾ 28 ਲੋਕਾਂ ਨੇ ਮੌਕੇ ਤੇ ਹੀ ਆਪਣਾ ਨਾਮ ਖੂਨਦਾਨ ਲਈ ਆਪਣਾ ਨਾਮ ਪੇਸ਼ ਕੀਤਾ ।ਇੱਥੇ ਜ਼ਿਕਰਯੋਗ ਹੈ ਕਿ ਸੰਸਥਾ ਵਲੋਂ ਐਤਵਾਰ 1 ਅਕਤੂਬਰ 2023 ਨੂੰ ਮਹਾਰਾਜਾ ਪੈਲਸ ਬੰਗਾ ਰੋਡ ਫਗਵਾੜਾ ਵਿਖੇ 29 ਵਾਂ ਸਲਾਨਾ ਖੂਨਦਾਨੀਆਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦਾ ਵਿਸ਼ਾਲ ਖੂਨਦਾਨ ਕੈਂਪ ਵੀ ਇੱਕ ਹਿੱਸਾ ਹੈ । ਰੈਲੀ ਦੇ ਨਾਲ ਚੱਲਦਿਆਂ ਮੀਤ ਪ੍ਰਧਾਨ ਹਰਜਿੰਦਰ ਗੋਗਨਾ , ਪੰਡਿਤ ਰਾਹੁਲ ਸ਼ਰਮਾ ਅਤੇ ਉਪ ਚੇਅਰਮੈਨ ਗੋਪਾਲ ਲੂੰਬਾ ਵਲੋਂ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਖੂਨ ਦਾਨ ਕਰਨ ਲਈ ਬੇਨਤੀ ਕੀਤੀ । ਬਜ਼ਾਰ ਵਿੱਚ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਦੁਕਾਨਦਾਰਾਂ ਵਲੋਂ ਪਾਣੀ ਦਾ ਉਚਿਤ ਪ੍ਰਬੰਧ ਕੀਤਾ ਗਿਆ ਸੀ । ਰੈਲੀ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ , ਜੀ.ਐਨ.ਏ. ਯੂਨੀਵਰਸਿਟੀ , ਮੋਹਨ ਲਾਲ ਉੱਪਲ ਡੀ.ਏ.ਵੀ ਕਾਲਜ ਮੇਹਟਾਂ ਦੇ ਐਨ.ਐਸ.ਐਸ. ਯੂਨਿਟ , ਅਰੋਮਾ ਇੰਸਟੀਚਿਊਟ , ਰਾਮਗੜੀਆ ਇੰਸਟੀਚਿਊਟ ਆਫ ਹੈਲਥ ਸਾਇੰਸਜ਼ , ਸਕੂਲ ਆਫ ਐਮੀਨੈਂਸ ਫਗਵਾੜਾ , ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ , ਐਸ.ਡੀ ਮਾਡਲ ਸੀ ਸੈ ਸਕੂਲ ਅਤੇ ਡਿਵਾਇਨ ਪਬਲਿਕ ਸਕੂਲ ਦੇ ਬੱਚਿਆਂ ਵਲੋਂ ਪੂਰੇ ਜੋਸ਼ ਨਾਲ ਖੂਨਦਾਨ ਦੇ ਹੱਕ ਵਿੱਚ ਨਾਅਰੇ ਲਗਾਏ ।ਰੈਲੀ ਸਮਾਪਤੀ ਤੇ ਪ੍ਰਧਾਨ ਵਿਕਰਮ ਗੁਪਤਾ ਅਤੇ ਜਨਰਲ ਸਕੱਤਰ ਵਿਤਿਨ ਪੁਰੀ ਵਲੋਂ ਸਮੂਹ ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਦੇ ਸਹਿਯੋਗ ਦੀ ਵਿਸ਼ੇਸ਼ ਪ੍ਰਸ਼ੰਸ਼ਾ ਕੀਤੀ । ਇਸ ਮੌਕੇ ਸਾਬਕਾ ਕੌਂਸਲਰ ਮੁਨੀਸ਼ ਪ੍ਰਭਾਕਰ , ਵਿਨੋਦ ਗੁਪਤਾ , ਰਵੀ ਸਵਾਨੀ , ਬ੍ਰਾਂਚ ਹੈੱਡ ਸੁਮਿਤ ਬਾਂਸਲ , ਜਰਨੈਲ ਸਿੰਘ ਬਸਰਾ , ਵਿਤਿਨਪੁਰੀ , ਹਰਜਿੰਦਰ ਗੋਗਨਾ , ਗੋਪਾਲ ਲੂੰਬਾ , ਵਿਕਰਮ ਗੁਪਤਾ , ਨੀਰਜ ਬਖਸ਼ੀ , ਪੰਡਿਤ ਰਾਹੁਲ ਸ਼ਰਮਾ , ਜਗਜੀਵਨ ਕੁਮਾਰ , ਨਰੇਸ਼ ਕੋਹਲੀ , ਲੱਕੀ ਭਾਖੜੀ , ਦਲਜੀਤ ਸ਼ਰਮਾ , ਰਾਜੀਵ ਭਾਰਦਵਾਜ , ਨਿਤਿਨ ਮਦਾਨ , ਲੈਕ . ਰਣਵੀਰ ਪਰਮਾਰ , ਰਾਜੇਸ਼ ਸ਼ਰਮਾ , ਲੈਕ ਵਰਿੰਦਰ ਸ਼ਰਮਾ , ਸੰਨੀ ਬਾਂਸਲ , ਨੰਦ ਕਿਸ਼ੋਰ ਸ਼ਰਮਾ , ਸੁਮਿਤ ਕੌਸ਼ਲ , ਅਸ਼ਵਨੀ ਸ਼ਰਮਾ , ਇਸ਼ਾਨ ਗੋਗਨਾ , ਡਾ . ਅੰਜੂ ਸ਼ਰਮਾ , ਪ੍ਰਭਜੋਤ ਸਿੰਘ , ਪ੍ਰੇਮ ਗੁਪਤਾ , ਕਰਨ ਸੋਨੀ , ਰਾਕੇਸ਼ ਵਢੇਰਾ , ਦੇਸ ਰਾਜ , ਮਨੋਜ ਰਾਵਲ , ਹਾਜ਼ਰ ਸਨ

57 Views