ਅਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੇ ਵਿਹੜੇ ਵਿੱਚ 28 ਸਤੰਬਰ ਨੂੰ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ )ਅਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੇ ਵਿਹੜੇ ਵਿੱਚ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਨ ਅਤੇ ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਿਤ ਸਾਹਿਬ ਸਿੰਘ ਦੁਆਰਾ ਰਚਿਤ ਨਾਟਕ “ਜ਼ਖਮੀ ਖੰਭਾਂ ਦੀ ਪਰਵਾਜ਼’ ਰਣਜੀਤ ਬਾਂਸਲ ਦੀ ਨਿਰਦੇਸ਼ਨਾ ਅਤੇ ਸ. ਸੰਤੋਖ ਸਿੰਘ ਢੇਸੀ ਦੀ ਯੋਗ ਅਗਵਾਈ ਹੇਠ ਖੇਡਿਆ ਗਿਆ। ਜਿਸ ਦਾ ਰਸਮੀ ਆਗਾਜ਼ ਪ੍ਰਿੰਸੀਪਲ ਸੁਰਿੰਦਰ ਪਾਲ ਜੀ ਨੇ ਫੀਤਾ ਕੱਟ ਕੇ ਕੀਤਾ। ਇਸ ਮੌਕੇ ਇਪਟਾ ਪ੍ਰਧਾਨ ਅਤੇ ਪ੍ਰਸਿੱਧ ਨਾਟਕਕਾਰ ਸ੍ਰੀ ਜਗਦੀਸ਼ ਖੰਨਾ ਜੀ ਨੂੰ ਗੁਰਸ਼ਰਨ ਸਿੰਘ ਯਾਦਗਾਰੀ ਐਵਾਰਡ ਦਿੱਤਾ ਗਿਆ। ਪ੍ਰਸਿੱਧ ਆਲੋਚਕ ਡਾ. ਵੀਨਾ ਅਰੋੜਾ ਜੀ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ ਉਹਨਾਂ ਦੀ ਕਿਤਾਬ “ਰੰਗ ਮੰਚ ਦੇ ਸਿਰਨਾਵੇਂ-1” ਵੀ ਰਿਲੀਜ਼ ਕੀਤੀ ਗਈ।ਸਮਾਗਮ ਵਿੱਚ ਹਾਜ਼ਰ ਸ਼ਖਸੀਅਤਾਂ ਵਿੱਚ ਸਰਪ੍ਰਸਤ ਡਾ. ਦਵਿੰਦਰ ਕੁਮਾਰ, ਸ. ਇੰਦਰਜੀਤ ਸਿੰਘ ਰੂਪੋਵਾਲੀ, ਮੈਡਮ ਸਰਬਜੀਤ ਰੂਪੋਵਾਲੀ, ਡਾਕਟਰ ਬਲਦੇਵ ਰਾਜ,ਸ੍ਰੀ ਗਿਆਨ ਚੰਦ, ਸ. ਮਲਕੀਤ ਸਿੰਘ, ਮੈਡਮ ਪਰਮਜੀਤ ਕੌਰ, ਬਾਬਾ ਕਮਲ, ਜਸਵੀਰ ਦੁੱਗਲ, ਅਵਤਾਰ ਅਨੀਹਰ,ਨਰੇਸ਼ ਰਾਣਾ, ਸੁਖਦੇਵ ਗੰਡਮ, ਕੁਲਵੰਤ ਸਿੰਘ, ਮਨੋਜ ਫਗਵਾੜਵੀ, ਮਾਸਟਰ ਸੁਰਿੰਦਰਪਾਲ, ਅਨੀਤਾ ਪਾਲ,ਸੁਨੀਤਾ ਸੰਧੂ ਅਤੇ ਸੁਨੀਤਾ ਸੂਦ ਆਦਿ ਹਾਜ਼ਰ ਸਨ। ਹਾਜ਼ਰ ਦਰਸ਼ਕਾਂ ਵੱਲੋਂ ਸਮਾਜਿਕ ਬੁਰਾਈਆਂ ਦੇ ਖਿਲਾਫ ਜੂਝਣ ਦਾ ਸੁਨੇਹਾ ਦਿੰਦਾ ਨਾਟਕ ਬਹੁਤ ਪਸੰਦ ਕੀਤਾ ਗਿਆ। ਨਾਟਕ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਵਿੱਚ ਰਣਜੀਤ ਕੁਮਾਰ, ਬੀਬਾ ਕੁਲਵੰਤ, ਬਬੀਤ ਧੁਲੇਤਾ, ਕੁਲਵਿੰਦਰ ਕੌਰ, ਗੁਰਜੀਤ ਸਿੰਘ, ਦੇਵ ਵਿਰਕ, ਇੰਦਰਜੀਤ ਪਾਲ, ਚਾਹਤਪ੍ਰੀਤ ਕੌਰ,n ਅਗੰਮਦੀਪ ਸਿੰਘ, ਸਰਬਪ੍ਰੀਤ ਸਿੰਘ, ਰਾਜ ਕੁਮਾਰ, ਤਨਵੀਰ ਸਿੰਘ ਅਤੇ ਰਾਜ ਕਿਸ਼ੋਰ ਸ਼ਾਮਿਲ ਸਨ

52 Views