ਜੋਗਿੰਦਰ ਸਿੰਘ ਮਾਨ ਨੇ 32 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਸੜਕ ਦਾ ਕੰਮ ਰਿਬਨ ਕੱਟ ਕੇ ਸ਼ੁਰੂ ਕਰਵਾਇਆ
ਜੋਗਿੰਦਰ ਸਿੰਘ ਮਾਨ ਨੇ 32 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਸੜਕ ਦਾ ਕੰਮ ਰਿਬਨ ਕੱਟ ਕੇ ਸ਼ੁਰੂ ਕਰਵਾਇਆ
ਰਸਤਾ ਕੱਚਾ ਹੋਣ ਕਰਕੇ ਲੋਕ ਹੋ ਰਹੇ ਸਨ ਪ੍ਰੇਸ਼ਾਨ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਹਲਕੇ ਦੇ ਪਿੰਡ ਭਾਖੜੀਆਣਾ ਤੋਂ ਸਰਨਾਣਾ ਤੱਕ ਪੀ.ਡਬਲਯੂ. ਡੀ ਵਿਭਾਗ ਵਲੋਂ ਉਸਾਰੀ ਜਾ ਰਹੀ ਸੜਕ ਦਾ ਕੰਮ ਰਿਬਨ ਕੱਟ ਕੇ ਸ਼ੁਰੂ ਕਰਵਾਇਆ। ਉਹਨਾਂ ਦੱਸਿਆ ਕਿ ਇਸ ਸੜਕ ਦੀ ਉਸਾਰੀ ‘ਤੇ ਕਰੀਬ 32 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਪਹਿਲਾਂ ਇਹ ਰਸਤਾ ਕੱਚਾ ਹੋਣ ਕਰਕੇ ਬਰਸਾਤ ਦੇ ਦਿਨਾਂ ਵਿੱਚ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸੜਕ ਦੇ ਬਣਨ ਨਾਲ ਪਿੰਡ ਵਾਸੀਆਂ ਨੂੰ ਮੁਸ਼ਕਿਲਾਂ ਤੋਂ ਨਿਜਾਤ ਮਿਲੇਗੀ। ਉਹਨਾਂ ਪਿੰਡ ਭਾਖੜੀਆਣਾ ਦੇ ਸਮੂਹ ਵਸਨੀਕਾਂ ਨੂੰ ਭਰੋਸਾ ਦਿੱਤਾ ਪਿੰਡ ਦਾ ਸਮੁੱਚਾ ਵਿਕਾਸ ਕਰਵਾਇਆ ਜਾਵੇਗਾ। ਗਲੀਆਂ, ਨਾਲੀਆਂ, ਸਟਰੀਟ ਲਾਈਟ ਤੋਂ ਲੈ ਕੇ ਸੀਵਰੇਜ, ਪਾਰਕ ਤੇ ਜਿਮ ਵਰਗੀਆਂ ਸਾਰੀਆਂ ਮੁਢਲੀਆਂ ਸਹੂਲਤਾਂ ਹਰੇਕ ਪਿੰਡ ਵਿਚ ਮੁਹੱਈਆ ਕਰਵਾਉਣ ਲਈ ਸੂਬੇ ਦੀ ਭਗਵੰਤ ਮਾਨ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਜਿਹਨਾਂ ਪਿੰਡਾਂ ‘ਚ ਵਿਕਾਸ ਦੇ ਕੰਮ ਅਧੂਰੇ ਹਨ ਜਾਂ ਕੋਈ ਨਵਾਂ ਪ੍ਰੋਜੈਕਟ ਲੋੜੀਂਦਾ ਹੈ, ਉਸ ਸਬੰਧੀ ਪ੍ਰਪੋਜਲ ਬੀ.ਡੀ.ਪੀ.ਓ. ਦਫਤਰ ਵਿਖੇ ਜਮਾ ਕਰਵਾਏ ਜਾ ਸਕਦੇ ਹਨ। ਜਿਹਨਾਂ ਨੂੰ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ ਨੂੰ ਮੰਨਜੂਰੀ ਲਈ ਭੇਜ ਕੇ ਗਰਾਂਟ ਦਾ ਪ੍ਰਬੰਧ ਕਰਵਾਇਆ ਜਾਵੇਗਾ। ਇਸ ਦੌਰਾਨ ਪਿੰਡ ਵਾਸੀਆਂ ਅਤੇ ਇਲਾਕੇ ਭਰ ਦੇ ਪਤਵੰਤਿਆਂ ਨੇ ਜੋਗਿੰਦਰ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਇਸ ਸੜਕ ਦੀ ਉਸਾਰੀ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ, ਅਵਤਾਰ ਸਿੰਘ ਸਰਪੰਚ ਪੰਡਵਾ, ਦੇਸ ਰਾਜ ਸਰਪੰਚ ਬਘਾਣਾ, ਵਰੁਣ ਬੰਗੜ ਚੱਕ ਹਕੀਮ, ਤਰਲੋਚਨ ਸਿੰਘ ਨੰਬਰਦਾਰ, ਜੰਗ ਬਹਾਦਰ ਸਰਪੰਚ, ਸਤਨਾਮ ਸਿੰਘ ਸ਼ਾਮਾ ਬਲਾਕ ਸੰਮਤੀ ਮੈਂਬਰ, ਰਣਬੀਰ ਸਿੰਘ ਪਾਂਗਲੀ, ਰਾਕੇਸ਼ ਕੁਮਾਰ ਕੇਸ਼ੀ, ਸੁਰਿੰਦਰ ਸਿੰਘ, ਕੁਲਵੰਤ ਸਿੰਘ ਫੌਜੀ ਤੋਂ ਇਲਾਵਾ ਮਲਕੀਤ ਚੰਦ, ਜੋਗਾ ਸਿੰਘ ਮਨਜੀਤ ਸਿੰਘ ਪੰਚ, ਅਮਰਜੀਤ ਸਿੰਘ ਆਦਿ ਹਾਜਰ ਸਨ

