ਐਸ.ਡੀ. ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਕੂੜੇ ਦੇ ਪ੍ਰਬੰਧਨ ਬਾਰੇ ਜਾਗਰੂਕ ਕੀਤਾ ਗਿਆ

ਐਸ.ਡੀ. ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ
ਕੂੜੇ ਦੇ ਪ੍ਰਬੰਧਨ ਬਾਰੇ ਜਾਗਰੂਕ ਕੀਤਾ ਗਿਆ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਕਮਿਸ਼ਨਰ, ਨਗਰ ਨਿਗਮ, ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਵੱਛਤਾ ਹੀ ਸੇਵਾ ਤਹਿਤ ਨਗਰ ਨਿਗਮ, ਫਗਵਾੜਾ ਵੱਲੋਂ ਐਸ.ਡੀ. ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦਾ ਕੰਪੋਸਟ ਪਿੱਟ ਸਾਈਟ ਨੇੜੇ STP ਪਲਾਂਟ ਹਦੀਆਬਾਦ ਵਿਖੇ ਦੌਰਾ ਕਰਵਾਇਆ ਗਿਆ ਜਿਸ ਵਿੱਚ ਸਕੂਲ ਵਿਦਿਆਰਥੀਆਂ ਨੂੰ ਕੂੜੇ ਦੇ ਪ੍ਰਬੰਧਨ ਬਾਰੇ ਜਾਗਰੂਕ ਕੀਤਾ ਗਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਕਰਨ, ਗਿੱਲੇ ਕੂੜੇ ਤੋਂ ਤਿਆਰ ਖਾਦ, ਸੁੱਕੇ ਕੂੜੇ ਦੀ ਵੰਡ, ਬੇਲਿੰਗ ਮਸ਼ੀਨ ਰਾਹੀਂ ਪਲਾਸਟਿਕ ਦੀਆਂ ਬੇਲਜ਼ ਬਣਾਉਣ, ਘਰ ਵਿੱਚ ਗਿੱਲੇ ਕੂੜੇ ਤੋਂ ਖਾਦ ਬਣਾਉਣ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ ਹਦੀਆਬਾਦ ਵਿਖੇ ਸਥਿਤ RRR Centre ਬਾਰੇ ਵੀ ਜਾਣੂੰ ਕਰਵਾਇਆ ਗਿਆ ਜਿੱਥੇ ਪੁਰਾਣੇ ਕੱਪੜੇ, ਜੁੱਤੀਆਂ, ਖਿਡੌਣੇ, ਬੈਗ ਆਦਿ ਜਮਾਂ ਕਰਵਾਏ ਜਾਂਦੇ ਹਨ ਅਤੇ ਕੋਈ ਵੀ ਲੋੜਵੰਦ ਇਸ ਸਾਮਾਨ ਨੂੰ RRR Centre ਵਿੱਚੋਂ ਲੈ ਵੀ ਸਕਦਾ ਹੈ। ਸਕੂਲ ਦੇ ਵਿਦਿਆਰਥੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਅੱਜ ਤੋਂ ਹੀ ਘਰ ਵਿੱਚ ਦੋ ਡਸਟਬਿਨ ਰੱਖ ਕੇ ਗਿੱਲੇ—ਸੁੱਕੇ ਕੂੜੇ ਨੂੰ ਅਲੱਗ ਰੱਖਣਗੇ, ਆਪਣਾ ਆਲਾ—ਦੁਆਲਾ ਸਾਫ ਰੱਖਣਗੇ ਅਤੇ ਫਗਵਾੜਾ ਸ਼ਹਿਰ ਨੂੰ ਸਵੱਛ ਬਣਾਉਣ ਵਿੱਚ ਪੂਰਾ ਸਹਿਯੋਗ ਕਰਨਗੇ। ਇਸ ਮੌਕੇ ਤੇ ਸ਼੍ਰੀ ਸੰਨੀ ਗੁਪਤਾ MIS Expert, ਸ਼੍ਰੀਮਤੀ ਪੂਜਾ IEC & CB Expert, ਸ਼੍ਰੀਮਤੀ ਸੁਨੀਤਾ CF, ਉਕਤ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰੀਟਾ ਥਾਪਰ, ਸਕੂਲ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਹੋਏ

51 Views