ਕੇ.ਐਲ. ਚਾਂਦ ਟਰੱਸਟ ਵਲੋਂ ਬਿਮਾਰਾਂ ਤੇ ਅੰਗਹੀਣਾਂ ਦੀ ਸੇਵਾ ਦਾ ਉਪਰਾਲਾ ਸ਼ਲਾਘਾਯੋਗ – ਰਮਨ ਨਹਿਰਾ
ਕੇ.ਐਲ. ਚਾਂਦ ਟਰੱਸਟ ਵਲੋਂ ਬਿਮਾਰਾਂ ਤੇ ਅੰਗਹੀਣਾਂ ਦੀ ਸੇਵਾ ਦਾ ਉਪਰਾਲਾ ਸ਼ਲਾਘਾਯੋਗ – ਰਮਨ ਨਹਿਰਾ
ਬਜੁਰਗ ਬਿਮਾਰ ਔਰਤ ਨੂੰ ਭੇਂਟ ਕੀਤੀ ਵਹੀਲ ਚੇਅਰ
ਫਗਵਾੜਾ (ਡਾ ਰਮਨ/ਕਸਤੂਰੀ ਲਾਲ ) ਕੇ.ਐਲ. ਚਾਂਦ ਵੈਲਫੇਅਰ ਟਰੱਸਟ ਯੂ.ਕੇ. ਦੀ ਪੰਜਾਬ ਇਕਾਈ ਵਲੋਂ ਇਕ ਹੋਰ ਲੋੜਵੰਦ ਬਿਮਾਰ ਤੇ ਬਜੁਰਗ ਔਰਤ ਨੂੰ ਵਹੀਲ ਚੇਅਰ ਭੇਂਟ ਕਰਨ ਦਾ ਨੇਕ ਉਪਰਾਲਾ ਕੀਤਾ ਗਿਆ। ਟਰੱਸਟ ਦੀ ਟੀਮ ਨੇ ਇਹ ਉਪਰਾਲਾ ਸੂਬਾ ਕੋਆਰਡੀਨੇਟਰ ਰਾਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਲੋੜਵੰਦ ਮਹਿਲਾ ਦੇ ਗ੍ਰਹਿ ਪਿੰਡ ਚੱਕ ਰਾਮੂ (ਬਹਿਰਾਮ) ਵਿਖੇ ਮੋਹਤਬਰ ਵਿਅਕਤੀਆਂ ਦੀ ਹਾਜਰੀ ਵਿਚ ਭੇਂਟ ਕੀਤੀ। ਰਾਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਉਕਤ ਮਹਿਲਾ ਚੂਲੇ ਵਿਚ ਗੰਭੀਰ ਸੱਟ ਲੱਗਣ ਨਾਲ ਤੁਰ-ਫਿਰ ਨਹੀਂ ਸਕਦੀ ਸੀ ਅਤੇ ਪਰਿਵਾਰ ਦੀ ਆਰਥਕ ਹਾਲਤ ਬਹੁਤ ਤਰਸਯੋਗ ਹੋਣ ਕਰਕੇ ਟਰੱਸਟ ਨੇ ਪਰਿਵਾਰ ਦੀ ਮੱਦਦ ਕਰਨ ਦਾ ਫੈਸਲਾ ਲਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੋਜੂਦ ਰਹੇ ਸਮਾਜ ਸੇਵਕ ਅਤੇ ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਜਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਰਮਨ ਨਹਿਰਾ ਨੇ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਟਰੱਸਟ ਵਲੋਂ ਅੰਗਹੀਣਾਂ, ਬਿਮਾਰਾਂ ਤੇ ਬਜੁਰਗਾਂ ਦੀ ਜੋ ਸੇਵਾ ਸਹਾਇਤਾ ਵਹੀਲ ਚੇਅਰਾਂ ਅਤੇ ਟਰਾਈ ਸਾਇਕਲਾਂ ਵੰਡ ਕੇ ਅਤੇ ਆਰਟੀਫਿਸ਼ਲ ਅੰਗ ਲਗਵਾ ਕੇ ਕੀਤੀ ਜਾ ਰਹੀ ਹੈ ਉਹ ਹੋਰਨਾਂ ਲਈ ਵੀ ਪ੍ਰੇਰਣਾ ਵਾਲੀ ਹੈ। ਇਸ ਮੌਕੇ ਟਰੱਸਟ ਦੇ ਸੀਨੀਅਰ ਮੈਂਬਰ ਸ਼ਿੰਗਾਰਾ ਰਾਮ, ਸਕੱਤਰ ਜਸਵਿੰਦਰ ਸਿੰਘ ਠੇਕੇਦਾਰ ਅਕਾਲਗੜ੍ਹ, ਕੈਸ਼ੀਅਰ ਆਸ਼ਾ ਰਾਣੀ ਚੁੰਬਰ, ਕੈਲਵਿਨ ਚੁੰਬਰ, ਚੇਤਨ ਬਾਹੜ ਮਜਾਰਾ, ਗੋਰਵ ਸਹਾਰਨ, ਗੁਰਨਾਮ ਪਾਲ ਪ੍ਰਧਾਨ ਗੁਰੂ ਰਵਿਦਾਸ ਮੰਦਰ ਅਕਾਲਗੜ੍ਹ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।
ਤਸਵੀਰ : ਫਗਵਾੜਾ ਦੇ ਨਜਦੀਕੀ ਪਿੰਡ ਚੱਕ ਰਾਮੂ (ਬਹਿਰਾਮ) ਦੀ ਇੱਕ ਲੋੜਵੰਦ ਬਜੁਰਗ ਔਰਤ ਨੂੰ ਵਹੀਲ ਚੇਅਰ ਭੇਂਟ ਕਰਦੇ ਹੋਏ ਕੇਐਲ ਚਾਂਦ ਵੈਲਫੇਅਰ ਟਰੱਸਟ ਦੀ ਟੀਮ

