ਗਾਇਕ ਮਨੀ ਸੱਭਰਵਾਲ ਦਾ ਧਾਰਮਿਕ ਗੀਤ “ਗੌਰੀ ਲਾਲ” ਰਿਲੀਜ਼।

ਗਾਇਕ ਮਨੀ ਸੱਭਰਵਾਲ ਦਾ ਧਾਰਮਿਕ ਗੀਤ “ਗੌਰੀ ਲਾਲ” ਰਿਲੀਜ਼।

ਕਾਲਾ ਸੰਘਿਆਂ 19 ਸਤੰਬਰ (ਮਨਜੀਤ ਮਾਨ)

ਅਨੇਕਾਂ ਸੱਭਿਅਚਾਰਕ ਅਤੇ ਧਾਰਮਿਕ ਗੀਤਾਂ ਨਾਲ ਆਪਣੀ ਪਛਾਣ ਬਣਾਉਣ ਵਾਲੇ ਪ੍ਰਸਿੱਧ ਗਾਇਕ ਮਨੀ ਸੱਭਰਵਾਲ ਦਾ ਨਵਾਂ ਧਾਰਮਿਕ ਗੀਤ “ਗੌਰੀ ਲਾਲ” ਰਿਲੀਜ਼ ਕੀਤਾ ਗਿਆ। ਆਪਣੇ ਨਵੇਂ ਗੀਤ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗਾਇਕ ਮਨੀ ਸੱਭਰਵਾਲ ਨੇ ਦੱਸਿਆ ਕਿ ਗਣੇਸ਼ ਮਹਾਂਉਤਸਵ ਨੂੰ ਸਮਰਪਿਤ ਭਗਵਾਨ ਗਣੇਸ਼ ਜੀ ਦਾ ਇਹ ਧਾਰਮਿਕ ਗੀਤ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਗੀਤਕਾਰ ਹਰਮੇਸ਼ ਰੰਧਾਵਾ ਨੇ ਕਲਮਬੱਧ ਕੀਤਾ ਹੈ ਅਤੇ ਇਸ ਦੇ ਸੰਗੀਤ ਪ੍ਰਸਿੱਧ ਸੰਗੀਤਕਾਰ ਹਰੀ ਅੰਮਿਤ ਨੇ ਤਿਆਰ ਕੀਤਾ ਜਦਕਿ ਵੱਖ ਵੱਖ ਧਾਰਮਿਕ ਅਸਥਾਨਾਂ ਤੇ ਇਸ ਭਜਨ ਦਾ ਵੀਡੀਓ ਨਵੀ ਬਲੇਰ ਵੱਲੋਂ ਬਣਾਇਆ ਗਿਆ ਹੈ। ਗਾਇਕ ਮਨੀ ਸੱਭਰਵਾਲ ਨੇ ਕਿਹਾ ਕਿ ਸੱਭਰਵਾਲ ਮਿਊਜ਼ਿਕ ਕੰਪਨੀ ਦੇ ਯੂ ਟਿਊਬ ਚੈਨਲ ਸਮੇਤ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇਹ ਗੀਤ ਸਰੋਤਿਆਂ ਨੂੰ ਮਿਲੇਗਾ। ਉਹਨਾਂ ਕਿਹਾ ਕਿ ਸਾਡੀ ਟੀਮ ਨੂੰ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਮੇਰੇ ਪਹਿਲੇ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਨੂੰ ਸਰੋਤਿਆਂ ਦਾ ਪਿਆਰ ਮਿਲਿਆ ਉਸੇ ਤਰ੍ਹਾਂ ਇਸ ਗੀਤ ਨੂੰ ਵੀ ਸਰੋਤਿਆਂ ਦੇ ਮਣਾਂ ਮੂੰਹੀਂ ਪਿਆਰ ਮਿਲੇਗਾ।

109 Views