ਲੋਕ ਮਾੜੇ ਅਨਸਰਾਂ ਨੂੰ ਕਾਬੂ ਕਰਨ ‘ ਚ ਪੁਲਸ ਦਾ ਸਹਿਯੋਗ ਕਰਨ : ਰਣਜੀਤ ਸਿੰਘ

ਲੋਕ ਮਾੜੇ ਅਨਸਰਾਂ ਨੂੰ ਕਾਬੂ ਕਰਨ ‘ ਚ ਪੁਲਸ ਦਾ ਸਹਿਯੋਗ ਕਰਨ : ਰਣਜੀਤ ਸਿੰਘ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਪੰਜਾਬ ਸਰਕਾਰ ਅਤੇ ਪੁਲਸ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਅੈਸ ਅੈਸ ਪੀ ਕਪੂਰਥਲਾ ਦੇ ਹੁਕਮਾਂ ਅਤੇ ਅੈਸ ਪੀ ਫਗਵਾੜਾ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਪੁਲਸ ਵਲੋਂ ਅਮਨ – ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ , ਉੱਥੇ ਜੇਕਰ ਆਮ ਲੋਕ ਪੁਲਸ ਵਿਭਾਗ ਦਾ ਸਾਥ ਦੇਣ ਤਾਂ ਅਜਿਹੇ ਮਾੜੇ ਅਨਸਰਾਂ ਨੂੰ ਜਲਦ ਕਾਬੂ ਕੀਤਾ ਜਾ ਸਕਦਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੋਕੀ ਇੰਚਾਰਜ ਕਾਲਾ ਸੰਘਿਆਂ ਤੋ ਬਦਲ ਕੇ ਆਏ ਚਹੈੜੂ ਚੋਕੀ ਇੰਚਾਰਜ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਪ੍ਰਤੀਨਿਧਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਚੋਰੀ , ਲੁੱਟ – ਖੋਹ ਜਾਂ ਹੋਰ ਮਾੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜਾਂ ਕੋਈ ਵੀ ਸ਼ੱਕੀ ਵਿਅਕਤੀ ਬਾਰੇ ਜੇਕਰ ਕਿਸੇ ਨੂੰ ਵੀ ਪਤਾ ਲੱਗਦਾ ਹੈ ਤਾ ਉਸ ਸਬੰਧੀ ਸੂਚਨਾ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਅਤੇ ਚੋਰ- ਲੁਟੇਰਿਆਂ ਨੂੰ ਕਾਬੂ ਕਰਨਾ ਜਿੱਥੇ ਪੁਲਸ ਵਿਭਾਗ ਦੀ ਡਿਊਟੀ ਬਣਦੀ ਹੈ , ਉੱਥੇ ਹਰ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਪੁਲਸ ਵਿਭਾਗ ਦਾ ਹਰ ਤਰ੍ਹਾਂ ਨਾਲ ਸਾਥ ਦੇਵੇ ਤਾਂ ਜੋ ਅਮਨ – ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਦਿਆਂ ਨਸ਼ਾ ਸਲਮੱਗਲਰਾਂ ਤੇ ਚੋਰ – ਲੁਟੇਰਿਆਂ ਨੂੰ ਕਾਬੂ ਕਰ ਕੇ ਸਲਾਖਾ ਪਿੱਛੇ ਸੁੱਟਿਆ ਜਾ ਸਕੇ

58 Views