ਜਿੰਨਾਂ ਚਿਰ ਮਨੀਪੁਰ ਦੇ ਪੀੜ੍ਹਤ ਤ ਲੋਕਾਂ ਨੂੰ ਇੰਨਸਾਫ ਨਹੀਂ ਮਿਲਦਾ ਉਨਾਂ ਚਿਰ ਦੇਸ਼ ਵਿੱਚ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ …. ਗੁਰਮੁਖ ਖੋਸਲਾ ਰਾਸ਼ਟਰੀ ਪ੍ਰਧਾਨ

ਮਨੀਪੁਰ ਦੇ ਦੋਸ਼ੀਆਂ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਜਾਣ ….. ਸੁਨੀਲ ਮਸੀਹ
ਕਾਲਾ ਸੰਘਿਆਂ 9 ਅਗਸਤ (ਮਨਜੀਤ ਮਾਨ)ਅੱਜ ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਵੱਲੋਂ ਮਨੀਪੁਰ ਦੇ ਪੀੜ੍ਹਤ ਲੋਕਾਂ ਨੂੰ ਇੰਨਸਾਫ਼ ਦਿਵਾਉਣ ਲਈ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਹੁਸ਼ਿਆਰਪੁਰ ਦੇ ਵੱਖ ਵੱਖ ਇਲਾਕਿਆਂ ਵਿੱਚ ਕੇਂਦਰ ਸਰਕਾਰ ਦੇ ਖ਼ਿਲਾਫ਼ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ! ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਨੀਪੁਰ ਦੇ ਵਿੱਚ ਹਿੰਸਾ ਰੁਕਣ ਦਾ ਨਾਅ ਨਹੀਂ ਲੈ ਰਹੀ ਦੇਸ਼ ਦਾ ਪ੍ਰਧਾਨ ਮੰਤਰੀ ਇਸ ਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਜਦੋ ਦੀ ਮੁਨੀਪੁਰ ਵਿੱਚ ਹਿੰਸਾ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਜੀ ਚੁੱਪੀ ਧਾਰਨ ਕਰੀ ਬੈਠੇ ਹੈ। ਉਹਨਾਂ ਨੇ ਕਿਹਾ ਕਿ ਮਨੀਪੁਰ ਵਿੱਚ ਔਰਤਾਂ ਦੇ ਕੱਪੜੇ ਉਤਾਰ ਕੇ ਉਹਨਾਂ ਨੂੰ ਨੰਗਾ ਕਰ ਘੁੰਮਾਇਆ ਗਿਆ ਜੋ ਬਹੁਤ ਹੀ ਸ਼ਰਮਨਾਕ ਘਟਨਾ ਸੀ! ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਆਰਮੀ ਦੇ ਜਵਾਨ ਦੀ ਪਤਨੀ ਨੂੰ ਨੰਗਾ ਕਰ ਉਸ ਤੋਂ ਪ੍ਰੇਡ ਕਰਵਾਈ ਗਈ। ਜਿਸ ਨਾਲ ਭਾਰਤੀ ਸੈਨਾ ਅਤੇ ਭਾਰਤ ਦੇਸ਼ ਦੇ 140 ਕਰੋੜ ਲੋਕਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ! ਇਸ ਤੇ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਮਨੀਪੁਰ ਦੇ ਪੀੜ੍ਹਤ ਲੋਕਾਂ ਨੂੰ ਇੰਨਸਾਫ ਨਹੀਂ ਮਿਲਦਾ ਉਨਾਂ ਚਿਰ ਦੇਸ਼ ਵਿੱਚ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ !
ਇਸ ਮੌਕੇ ਸੁਨੀਲ ਮਸੀਹ ਪ੍ਰਧਾਨ ਦੁਆਬਾ ਜੋਨ,ਡੈਮੋਕ੍ਰੇਟਿਕ ਭਾਰਤੀ ਲੋਕ ਦਲ ਨੇ ਕਿਹਾ ਕਿ ਮਨੀ ਪੁਰ ਦੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਮਨੀਪੁਰ ਵਿੱਚ ਹੋ ਰਹੀ ਹਿੰਸਾ ਨੂੰ ਰੋਕਣ ਲਈ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਨੀਪੁਰ ਦੇ ਮੁੱਖ ਮੰਤਰੀ ਨੂੰ ਤਤਕਾਲ ਹੀ ਆਪਣਾ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ। ਉਹਨਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਮਨੀਪੁਰ ਦੇ ਦੋਸ਼ੀਆਂ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਤੋਂ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਕੋਈ ਵੀ ਹਿਮਤ ਨਾ ਕਰੇ! ਇਸ ਮੋਕੇ ਸੋਨੂੰ ਮਸੀਹ, ਡੇਵਿਡ ਮਸੀਹ, ਅੰਕੁਸ਼ ਭਾਟੀਆ, ਵਿੱਕੀ ਮਸੀਹ, ਯਾਕੂਬ ਮਸੀਹ,ਬਿੱਲਾ,ਰਿਕੀ,ਸੁਹੇਲ ਮਸੀਹ, ਕਲੇਰ ਕੱਕੌੰ, ਰਾਜ ਕੁਮਾਰ, ਧਾਮੀ, ਜਸ਼ਨ,ਸੁਨੀਲ ਆਦਿ ਸਾਥੀ ਮੌਜੂਦ ਸਨ ।

