ਐਸ.ਐਮ. ਓ. ਡਾ. ਭੁਪਿੰਦਰਜੀਤ ਕੌਰ ਨੇ ਸਿਵਲ ਹਸਪਤਾਲ ਕਾਲਾ ਸੰਘਿਆਂ ਦਾ ਚਾਰਜ ਸੰਭਾਲਿਆ

ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਭੁਪਿੰਦਰਜੀਤ ਕੌਰ

ਕਾਲਾ ਸੰਘਿਆਂ 10 ਅਗਸਤ (ਮਨਜੀਤ ਮਾਨ)

ਸਥਾਨਿਕ ਕਸਬਾ ਕਾਲਾ ਸੰਘਿਆਂ ਜ਼ਿਲ੍ਹਾ ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਐਸ ਐਮ ਓ ਡਾ. ਰੀਟਾ ਬਾਲਾ ਦੇ ਤਬਾਦਲਾ ਹੋ ਜਾਣ ਤੋਂ ਬਾਅਦ ਡਾ. ਭੁਪਿੰਦਰਜੀਤ ਕੌਰ ਬੱਚਿਆਂ ਦੇ ਰੋਗਾਂ ਦੇ ਮਾਹਿਰ ਐਸ.ਐਮ. ਓ. ਵਜੋਂ ਆਪਣਾ ਅਹੁਦਾ ਸੰਭਾਲ ਕੇ ਸੇਵਾਵਾਂ ਸ਼ੁਰੂ ਕਰ ਦਿੱਤੀਆ ਹਨ। ਨਵਨਿਯੁਕਤ ਡਾਕਟਰ ਭੁਪਿੰਦਰਜੀਤ ਕੌਰ ਨੇ ਕਿਹਾ ਕਿ ਉਹ ਬਤੌਰ ਐਸ ਐਮ ਓ ਇੰਚਾਰਜ਼ ਦੀਆਂ ਸੇਵਾਵਾਂ ਦੇ ਨਾਲ ਨਾਲ ਬੱਚਿਆਂ ਦੇ ਡਾਕਟਰ ਵੱਜੋਂ ਵੀ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਹੋਰ ਕਿਹਾ ਬੱਚਿਆਂ ਦੇ ਇਲਾਜ ਲਈ ਉਹਨਾਂ ਨੇ ਲੋੜੀਦੀਆਂ ਦਵਾਈਆਂ ਵੀ ਮੰਗਵਾ ਲਈਆਂ ਹਨ ਅਤੇ ਹੁਣ ਲੋਕਾਂ ਨੂੰ ਆਪਣੇ ਬੱਚਿਆਂ ਦੀਆਂ ਬੀਮਾਰੀਆਂ ਦੇ ਇਲਾਜ ਲਈ ਸ਼ਹਿਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਐਸ.ਐਮ ਓ ਨੇ ਹਰੇਕ ਵਿਅਕਤੀ ਨੂੰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਇਸ ਲਈ ਆਪਣੇ ਘਰਾਂ ਅਤੇ ਆਲੇ ਦੁਆਲੇ ਵਿੱਚ ਸਫਾਈ ਰੱਖੋਂ ਘਰਾਂ ਦੇ ਨੇੜੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਕਿਉਂਕਿ ਇਸ ਪਾਣੀ ਕਾਰਨ ਪੈਦਾ ਹੋਣ ਵਾਲਾ ਮੱਛਰ ਡੇਂਗੂ ਦਾ ਕਾਰਨ ਬਣਦਾ ਹੈ। ਅੱਖਾਂ ਦੇ ਫਲੂ ਤੋਂ ਬਚਣ ਲਈ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ ਅਤੇ ਅੱਖਾ ਨੂੰ ਹੱਥ ਬਿਲਕੁੱਲ ਵੀ ਨਾ ਲਗਾਏ ਜਾਣ।

86 Views