ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ , ਫਗਵਾੜਾ ਵੱਲੋਂ ਪਿੰਡ ਪਲਾਹੀ ਵਿਖੇ ਭਾਰਤ ਸਰਕਾਰ ਦੀ ‘ ਮੇਰੀ ਮਿੱਟੀ , ਮੇਰਾ ਦੇਸ਼ ‘ ਮੁਹਿੰਮ ਅਧੀਨ ਰੁੱਖ ਲਗਾਓ ਅਭਿਆਨ ਦਾ ਆਯੋਜਨ ਕੀਤਾ ਗਿਆ

ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ , ਫਗਵਾੜਾ ਵੱਲੋਂ ਪਿੰਡ ਪਲਾਹੀ ਵਿਖੇ ਭਾਰਤ ਸਰਕਾਰ ਦੀ ‘ ਮੇਰੀ ਮਿੱਟੀ , ਮੇਰਾ ਦੇਸ਼ ‘ ਮੁਹਿੰਮ ਅਧੀਨ ਰੁੱਖ ਲਗਾਓ ਅਭਿਆਨ ਦਾ ਆਯੋਜਨ ਕੀਤਾ ਗਿਆ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ , ਫਗਵਾੜਾ ਵੱਲੋਂ ਪਿੰਡ ਪਲਾਹੀ ਵਿਖੇ ਭਾਰਤ ਸਰਕਾਰ ਦੀ ‘ ਮੇਰੀ ਮਿੱਟੀ , ਮੇਰਾ ਦੇਸ਼ ’ ਮੁਹਿੰਮ ਅਧੀਨ ਰੁੱਖ ਲਗਾਓ ਅਭਿਆਨ ਦਾ ਆਯੋਜਨ ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ ਫਗਵਾੜਾ ਵੱਲੋਂ ਪਿੰਡ ਪਲਾਹੀ ਵਿਖੇ ਭਾਰਤ ਸਰਕਾਰ ਦੀ ‘ ਮੇਰੀ ਮਿੱਟੀ , ਮੇਰਾ ਦੇਸ਼ ‘ ਮੁਹਿੰਮ ਅਧੀਨ ਰੁੱਖ ਲਗਾਓ ਅਭਿਆਨ ਦਾ ਆਯੋਜਨ ਕੀਤਾ ਗਿਆ ਇੱਥੇ ਇਹ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ‘ ਆਜਾਦੀ ਕਾ ਅੰਮ੍ਰਿਤ ਮਹੋਤਸਵ ‘ ਪ੍ਰੋਗਰਾਮ ਤਹਿਤ ‘ ਮੇਰੀ ਮਿੱਟੀ ਮੇਰਾ ਦੇਸ਼ ‘ ਮੁਹਿੰਮ ਚਲਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕਾਲਜ ਵੱਲੋਂ ਇਸ ਮੁਹਿੰਮ ਦਾ ਆਯੋਜਨ ਕੀਤਾ ਇਸ ਮੁਹਿੰਮ ਤਹਿਤ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ 75 ਬੂਟੇ ਲਗਾਏ ਗਏ ਜੋ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲਾ ਨੂੰ ਸਮਰਪਿਤ ਸਨ ਇਸਦੀ ਵਿਸ਼ੇਸ਼ਤਾ ਸੀ ਜੋ ਬੂਟੇ ਲਗਾਏ ਗਏ ਉਹ ਸਭ ਦੇਸੀ ਬੂਟੇ ਸਨ । ਜਿਸ ਵਿੱਚ ਇਮਲੀ , ਕੜੀ ਪੱਤਾ , ਸ਼ਹਿਤੂਤ , ਅੰਬ , ਬਰਗਦ , ਲਸੂੜਾ , ਪਿੱਪਲ , ਨਿੰਮ , ਬੇਰ , ਅਰਜਨ , ਜਾਮਣ ਆਦਿ ਪੌਦੇ ਲਗਾ ਕੇ ਬਗੀਚੀ ਬਣਾਈ ਗਈ ਪਿੰਡ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਤੇ ਸ਼ੁੱਧਤਾ ਬਾਰੇ ਵੀ ਜਾਗਰੂਕਤਾ ਫੈਲਾਈ ਗਈ ਇਹ ਮੁਹਿੰਮ ਦੇਸ਼ ਦੇ ਸ਼ਹੀਦਾਂ ਨੂੰ ਵੀ ਸਮਰਪਿਤ ਸੀ ਇਸ ਮੌਕੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਤਿਰੰਗਾ ਲਹਿਰਾਇਆ ਗਿਆ ਇਸ ਪ੍ਰੋਗਰਾਮ ਵਿੱਚ ਐਨ ਐਸ ਐਸ ਵਲੰਟੀਅਰਜ਼ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਇਸ ਮੁਹਿੰਮ ਦਾ ਆਯੋਜਨ ਕਾਲਜ ਦੇ ਐੱਨ.ਐੱਸ.ਐੱਸ . ਯੂਨਿਟ ਵੱਲੋਂ ਕੀਤਾ ਗਿਆ ਸ਼੍ਰੀ ਗੁਰਮੀਤ ਸਿੰਘ ਪਲਾਹੀ , ਸਾਬਕਾ ਪ੍ਰਿੰਸੀਪਲ ਪੋਲੀਟੈਕਨਿਕ ਕਾਲਜ ਪਲਾਹੀ ਵਲੋਂ ਕਾਲਜ ਦੇ ਐੱਨ . ਐੱਸ . ਐੱਸ . ਯੂਨਿਟ ਨਾਲ ਮਿਲਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਪੂਰਾ ਯੋਗਦਾਨ ਦਿੱਤਾ ਗਿਆ । ਇੱਥੇ ਇਹ ਵਰਣਨ ਯੋਗ ਹੈ ਕਿ ਨੈਸ਼ਨਲ ਸਰਵਿਸ ਸਕੀਮ ਦੇ ਅਧੀਨ ਕਾਲਜ ਵੱਲੋਂ ਪਿੰਡ ਪਲਾਹੀ ਨੂੰ ਵਿਕਾਸ ਦੇ ਕਾਰਜਾਂ ਲਈ ਗੋਦ ਲਿਆ ਗਿਆ । . . ਪ੍ਰਿੰਸੀਪਲ ਡਾ . ਸੁਰਿੰਦਰ ਜੀਤ ਕੌਰ ਨੇ ਪਿੰਡ ਵਾਸੀਆਂ ਨੂੰ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਵਧਾਈ ਦਿੱਤੀ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਵੀ ਜਾਗਰੂਕ ਕੀਤਾ ਉਨ੍ਹਾਂ ਨੇ ਕਿਹਾ ਕਿ ਸਾਧਾਰਨ ਜੀਵਨ ਸ਼ੈਲੀ ਵਿਚ ਤਬਦੀਲੀ ਕਰਕੇ ਵਾਤਾਵਰਣ ਅਨੁਕੂਲ ਕਾਰਜਾਂ ਨੂੰ ਅਪਣਾਉਣਾ ਜਿਵੇਂ ਰੁੱਖ ਲਗਾਉਣਾ , ਕੁਦਰਤੀ ਸਾਧਨਾਂ ਪਾਣੀ ਤੇ ਮਿੱਟੀ ਦੀ ਸੰਭਾਲ ਕਰਕੇ ਅਸੀਂ ਆਪਣੀ ਧਰਤੀ ਮਾਂ ਨੂੰ ਬਚਾ ਸਕਦੇ ਹਾਂ । ਇਹੀ ਸਾਡੀ ਆਪਣੇ ਦੇਸ਼ ਨੂੰ ਸੱਚੀ ਸ਼ਰਧਾਂਜਲੀ ਹੈ ਦੇਸ਼ ਦੇ ਵਾਤਾਵਰਣ ਦੀ ਸਾਂਭ ਸੰਭਾਲ ਵੀ ਦੇਸ਼ ਭਗਤੀ ਦਾ ਹੀ ਸਬੂਤ ਹੈ।ਇਸ ਮੌਕੇ ਪਿੰਡ ਦੀ ਸਰਪੰਚ ਸ਼੍ਰੀਮਤੀ ਰਣਜੀਤ ਕੌਰ ਤੇ ਪੰਚ , ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਮੁੱਖ ਅਧਿਆਪਕਾਂ ਸ਼੍ਰੀਮਤੀ ਬਲਜੀਤ ਕੌਰ ਅਤੇ ਸ਼੍ਰੀਮਤੀ ਪਰਸ਼ੋਤਮ ਕੁਮਾਰੀ ਵੀ ਮੌਜੂਦ ਸਨ ਭਾਰਤ ਸਰਕਾਰ ਦੀ ‘ ਮਾਟੀ ਕੋ ਨਮਨ – ਵੀਰੋਂ ਕਾ ਵੰਦਨ ‘ ਟੈਗਲਾਈਨ ਤਹਿਤ ਦੇਸ਼ ਦੀ ਡਿਫੈਂਸ ਫੋਰਸ ਵਿੱਚ ਸੇਵਾ ਕਰ ਚੁੱਕੇ ਪਿੰਡ ਵਾਸੀ ਸ਼੍ਰੀ ਰਵਿੰਦਰ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਸ਼੍ਰੀਮਤੀ ਮਨਪ੍ਰੀਤ ਕੌਰ ਭੋਗਲ , ਚੇਅਰਪਰਸਨ , ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਫਗਵਾੜਾ ਵੱਲੋਂ ਪ੍ਰਿੰਸੀਪਲ ਡਾ . ਸੁਰਿੰਦਰ ਜੀਤ ਕੌਰ , ਐੱਨ.ਐੱਸ.ਐੱਸ . ਯੂਨਿਟ ਦੇ ਇੰਚਾਰਜ ਸ੍ਰੀਮਤੀ ਜਸਵਿੰਦਰ ਕੌਰ , ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ‘ ਤੇ ਵਧਾਈ ਦਿੱਤੀ ਉਹਨਾਂ ਕਿਹਾ ਕਿ ਸਾਨੂੰ ਆਜ਼ਾਦੀ ਇਕ ਲੰਬੇ ਸੰਘਰਸ਼ ਤੋਂ ਬਾਅਦ ਮਿਲੀ ਹੈ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਸਾਡਾ ਕਰਤੱਵ ਹੈ ਉਨ੍ਹਾਂ ਉਮੀਦ ਕੀਤੀ ਕਿ ਕਾਲਜ ਭਵਿਖ ਵਿੱਚ ਵੀ ਅਜਿਹੇ ਦੇਸ਼ ਹਿੱਤਕਾਰੀ ਕਾਰਜ ਜਾਰੀ ਰੱਖੇਗਾ

55 Views