ਵਾਟਰ ਸਪਲਾਈ ਯੂਨੀਅਨ ਵਲੋਂ 16 ਅਗਸਤ ਨੂੰ ਮੁੱਖ ਦਫਤਰ ਸਾਹਮਣੇ ਸੂਬਾ ਪੱਧਰੀ ਰੈਲੀ – ਮਹੈਣੀਆ,ਕੌਂਡਲ

ਯੂਨੀਅਨ ਦਾ ਇਲਜ਼ਾਮ ਕਿ ਟ੍ਰੇਨਿੰਗ ਦੇ ਨਾਅ ਤੇ ਕਰੋੜਾਂ ਰੁਪਏ ਬਰਬਾਦ
ਕਾਲਾ ਸੰਘਿਆਂ 9 ਅਗਸਤ (ਮਨਜੀਤ ਮਾਨ)ਵਾਟਰ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੈਣੀਆ ਅਤੇ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਫੀਲਡ ਮੁਲਾਜ਼ਮਾਂ ਨਾਲ 2011 ਅਨਾਮਲੀ ਕਮੇਟੀ ਤੋਂ ਲੇ ਕੇ ਹੁਣ ਹਮੇਸ਼ਾ ਵਿਤਕਰਾ ਹੀ ਹੋਇਆ ਹੈ ਹੁਣ ਜਥੇਬੰਦੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ 15 ਅਗਸਤ ਤੱਕ ਮੰਗਾਂ ਨੂੰ ਹੱਲ ਕਰਨ ਲਈ ਮਹਿਕਮੇ ਦੇ ਪ੍ਰਿੰਸੀਪਲ ਸੈਕਟਰੀ ਨਾਲ ਮੀਟਿੰਗ ਨਾਂ ਕਾਰਵਾਈ ਤਾਂ ਜਥੇਬੰਦੀ ਵਲੋਂ 16 ਅਗਸਤ ਨੂੰ ਮਹਿਕਮੇ ਦੇ ਮੁੱਖ ਦਫਤਰ ਮੋਹਾਲੀ ਦੇ ਸਾਹਮਣੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਮੰਗਾਂ ਦੇ ਸੰਬੰਧ ਵਿਚ ਕਈ ਵਾਰ ਮਹਿਕਮੇ ਦੇ ਮੁਖੀ ਨਾਲ ਮੀਟਿੰਗਾਂ ਹੋਈਆਂ ਪਰ ਕੋਈ ਹੱਲ ਨਹੀਂ ਨਿਕਲਿਆ ਜਥੇਬੰਦੀ ਦੀਆਂ ਮੁੱਖ ਮੰਗਾਂ ਮਹਿਕਮੇ ਵਿੱਚ ਕੰਮ ਕਰਦੇ ਦਰਜਾ ਤਿੰਨ ਅਤੇ ਚਾਰ ਫੀਲਡ ਮੁਲਾਜ਼ਮਾਂ ਨੂੰ ਬਾਕੀ ਪੋਸਟਾਂ ਦੀ ਪ੍ਰਮੋਸ਼ਨ ਵਾਂਗ ਸਨਿਆਰਤਾ ਦੇ ਅਧਾਰ ਤੇ ਪ੍ਰਮੋਸ਼ਨ ਦਿਤੀ ਜਾਵੇ ,ਫੀਲਡ ਮੁਲਾਜ਼ਮਾਂ ਨੂੰ ਟਾਈਮ ਸਕੇਲ ਨਾਲ ਤਰਕੀਆਂ ਦਿਤੀਆਂ ਜਾਣ, ਮਹਿਕਮੇ ਵਿੱਚ ਕੰਮ ਕਰਦੇ ਇੰਨਲੇਸਟਮੈਂਟ ਵਾਲੇ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ, ਰੈਗੂਲਰ ਫੀਲਡ ਮੁਲਾਜ਼ਮਾਂ ਨੂੰ ਹਫਤਾਵਾਰੀ ਛੁੱਟੀਆਂ ਅਤੇ ਤਿਊਹਾਰੀ ਛੁੱਟੀਆਂ ਦਿਤੀਆਂ ਜਾਣ , ਮਹਿਕਮੇ ਵਿਚ ਡਿਪਲੋਮਾ ਪਾਸ ਮੁਲਾਜ਼ਮਾਂ ਨੂੰ ਵਨ ਟਾਈਮ ਪਾਲਿਸੀ ਬਣਾ ਕੇ ਯੂਨੀਅਰ ਇੰਜੀਨੀਅਰ ਪ੍ਰਮੋਟ ਕੀਤਾ ਜਾਵੇ ਅਤੇ ਅਖੀਰ ਵਿੱਚ ਮੁੱਖ ਮੰਤਰੀ ਜੀ ਧਿਆਨ ਦੇਣ ਕਿ 25-30 ਸਾਲ ਦੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਤੇ ਟ੍ਰੇਨਿੰਗ ਕੈਂਪ ਲਗਾਉਣਾ ਕਿੰਨਾ ਸਹੀ ਹੈ ਇਸ ਨਾਲ ਸਿਰਫ ਤੇ ਸਿਰਫ ਸਰਕਾਰੀ ਪੈਸੇ ਦੀ ਬਰਬਾਦੀ ਹੋਈ ਹੈ ਜਥੇਬੰਦੀ ਮੰਗ ਕਰਦੀ ਹੈ ਕਿ ਇਸ ਤਰ੍ਹਾਂ ਸਰਕਾਰੀ ਪੈਸੇ ਦੀ ਬਰਬਾਦੀ ਰੋਕੀ ਜਾਵੇ ਅਤੇ ਇਹ ਪੈਸਾ ਪੰਜਾਬ ਦੇ ਵਿਕਾਸ ਤੇ ਲਗਾਇਆ ਜਾਵੇ ।

