ਅੱਖਾਂ ਦੇ ਫਲੂ ਵਰਗੇ ਲੱਛਣ ਆਉਣ ਤਾਂ ਘਬਰਾਓ ਨਾ ; ਡਾ ਰੁਪਿੰਦਰਜੀਤ ਕੌਰ

ਸਗੋਂ ਸਰਕਾਰੀ ਹਸਪਤਾਲਾਂ ‘ ਚ ਇਸ ਦਾ ਮੁਫਤ ਇਲਾਜ ਕਰਾਓ

ਫਗਵਾੜਾ ( ਡਾ ਰਮਨ ) ਪੀ ਅਐਚ ਸੀ ਪਾਂਛਟ ਫਗਵਾੜਾ ਵੱਲੋਂ ਆਮ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਸਬੰਧੀ ਸਮੇਂ ਸਮੇਂ ਜਾਗਰੂਕ ਕੀਤਾ ਜਾ ਰਿਹਾ ਹੈ । ਬਰਸਾਤੀ ਮੌਸਮ ਵਿੱਚ ਕੰਜਕਟਿਵਾਈਟਸ ( ਅੱਖਾਂ ਦੀ ਫਲੂ ) ਵਰਗੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਇਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਸੀਨੀਅਰ ਮੈਡੀਕਲ ਅਫਸਰ ਪੀ ਅਐਚ ਸੀ ਪਾਂਛਟ ਡਾ ਰੁਪਿੰਦਰਜੀਤ ਕੌਰ ਨੇ ਦੱਸਿਆ ਕਿ ਅੱਖਾਂ ਦਾ ਲਾਲ ਹੋਣਾ , ਅੱਖਾਂ ’ ਚ ਖੁਜਲੀ ਹੋਣੀ , ਅੱਖਾਂ ਵਿੱਚੋਂ ਪਾਣੀ ਆਉਣਾ , ਅੱਖਾਂ ‘ ਚ ਗਿੱਡ ਆਉਣੀ , ਅੱਖਾਂ ਦੇ ਹੇਠਲੇ ਹਿੱਸੇ ‘ ਚ ਸੋਜ਼ ਆਉਣੀ ਆਦਿ ਲੱਛਣ ਨਜ਼ਰ ਆਉਣ ਤਾਂ ਆਪਣੇ ਆਪ ਇਸ ਦਾ ਘਰ ਵਿੱਚ ਇਲਾਜ ਨਾ ਕਰੋ , ਸਗੋਂ ਤੁਰੰਤ ਆਪਣੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਅੱਖਾਂ ਦੇ ਮਾਹਰ ਡਾਕਟਰ ਕੋਲੋਂ ਚੈੱਕਅਪ ਕਰਵਾਇਆ ਜਾਵੇ । ਉਨ੍ਹਾਂ ਦੱਸਿਆ ਕਿ ਇਹ ਅੱਖਾਂ ਦੀ ਬਿਮਾਰੀ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੋ ਸਕਦੀ ਹੈ । ਇਸ ਲਈ ਸਰਕਾਰੀ ਹਸਪਤਾਲਾਂ ‘ ਚ ਇਸ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਆਪਣੀਆਂ ਅੱਖਾਂ ਨੂੰ ਵਾਰ ਵਾਰ ਛੂਹਣ ਤੋਂ ਬਚੋ ਤੇ ਹੱਥਾਂ ਨੂੰ ਵਾਰ ਵਾਰ ਸਾਬਣ ਤੇ ਪਾਣੀ ਨਾਲ ਸਾਫ ਕਰੋ , ਕਾਲੀਆਂ ਐਨਕਾਂ ਲਗਾ ਕੇ ਰੱਖੋ , ਭੀੜ ਵਾਲੇ ਇਲਾਕਿਆਂ ‘ਚ ਜਾਣ ਤੋਂ ਗੁਰੇਜ਼ ਕਰੋ , ਦੂਸਰੇ ਵਿਅਕਤੀ ਦੇ ਵਰਤੇ ਹੋਏ ਤੋਲੀਏ ਜਾਂ ਰੁਮਾਲ ਦੀ ਵਰਤੋਂ ਨਾ ਕੀਤੀ ਜਾਵੇ , ਘਰ ‘ ਚ ਕਿਸੇ ਪਰਿਵਾਰਕ ਮੈਂਬਰ ਨੂੰ ਉਪਰੋਕਤ ਲੱਛਣ ਪਾਏ ਜਾਂਦੇ ਹਨ ਤਾਂ ਉਸ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਸਕੂਲ ਵਿੱਚ ਪੜ੍ਹਨ ਵਾਲੇ ‘ ਬੱਚੇ ਨੂੰ ਉਪਰੋਕਤ ਲੱਛਣ ਪਾਏ ਜਾਂਦੇ ਹਨ ਤਾਂ ਉਸ ਬੱਚੇ ਨੂੰ ਸਕੂਲ ਤੋਂ ਛੁੱਟੀ ਦਿੱਤੀ ਜਾਵੇ ਤਾਂ ਤੇ ਉਸ ਦਾ ਇਲਾਜ ਹੋਣ ਉਪਰੰਤ ਹੀ ਸਕੂਲ ਭੇਜਿਆ ਜਾਵੇ ਕਿਸੇ ਵਿਅਕਤੀ ਨੂੰ ਲੱਛਣ ਪਾਏ ਜਾਂਦੇ ਹਨ ਤਾਂ ਘਬਰਾਉ ਨਾ , ਸਗੋਂ ਸਰਕਾਰੀ ਹਸਪਤਾਲਾਂ ‘ ਚ ਇਸ ਦਾ ਮੁਫਤ ਇਲਾਜ ਕਰਾਓ

71 Views