ਅੱਖਾ ਦੇ ਫ਼ਲੂ ਵਰਗੇ ਲੱਛਣ ਆੳੁਣ ਤਾ ਤੁਰੰਤ ਸਰਕਾਰੀ ਹਸਪਤਾਲਾਂ ‘ ਚ ਇਸ ਦਾ ਮੁਫਤ ਇਲਾਜ ਕਰਾਓ : ਡਾ ਪ੍ਰਭਜੋਤ ਜੱਬਲ*

*ਡੈਗੂ ਤੋਂ ਬਚਣ ਲਈ ਘਰਾ ਦੇ ਆਲੇ-ਦੁਆਲੇ ਪਾਣੀ ਇੱਕਠਾ ਨਾ ਹੋਣ ਦਿੳ ; ਡਾ ਜਤਿੰਦਰ ਸੰਧੂ*
ਫਗਵਾੜਾ ( ਡਾ ਰਮਨ ) ਸਿਵਲ ਸਰਜਨ ਕਪੂਰਥਲਾ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਦੀਆ ਹਿਦਾਇਤਾਂ ਤੇ ਆਰ ਬੀ ਅੈਸ ਕੇ ਐਮ ੳ ਡਾ ਪ੍ਰਭਜੋਤ ਜੱਬਲ ਅਤੇ ਡਾ ਜਤਿੰਦਰ ਸੰਧੂ ਦੀ ਕੁਸ਼ਲ ਅਗਵਾਈ ਹੇਠ ਰਾਸਟਰੀਏ ਬਾਲ ਸਿਹਤ ਪ੍ਰੋਗਰਾਮ ਅਧੀਨ ਆਂਗਨਬਾੜੀ ਸੈਂਟਰ ਭਗਤਪੁਰਾ/ ਪ੍ਰੀਤ ਨਗਰ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਡਾ ਪ੍ਰਭਜੋਤ ਜੱਬਲ ਨੇ ਦੱਸਿਆ ਕਿ ੲਿਹ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਆਂਗਨਬਾੜੀ ਚ ਰਜਿ ਬੱਚਿਆਂ ਦਾ ਸਾਲ ਚ 2 ਵਾਰ ਚੈਕ ਅੱਪ ਕੀਤਾ ਜਾਦਾ ਹੈ ਜਿਸ ਵਿੱਚ ਬੱਚਿਆਂ ਦੀਆਂ ਜਨੈਟਿਕ ਬਿਮਾਰੀਆਂ ਦੀ ਜਾਂਚ ਕਰ ਉਸ ਦਾ ੲਿਲਾਜ ਕੀਤਾ ਜਾਦਾ ਹੈ ਉਨ੍ਹਾਂ ਕਿਹਾ ਕਿ ਜੋ ਬੱਚੇ ਸਰਕਾਰੀ ਜਾ ਅਰਧ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਉਨ੍ਹਾਂ ਦਾ ਚੈਕ ਅੱਪ ਸਾਲ ਚ ੲਿੱਕ ਵਾਰ ਕੀਤਾ ਜਾਂਦਾ ਹੈ ਜਿਨ੍ਹਾਂ ਚ ਜਮਾਂਦਰੂ ਦਿਲ ਦੀਆ ਬਿਮਾਰੀਆਂ , ਅੱਖਾ ਦੀਆ ਬਿਮਾਰੀਆਂ , ਬੱਚਿਆਂ ਚ ਪਾੲੀ ਜਾਦੀ ਖੂਨ ਦੀ ਘਾਟ , ਭਾਰ ਦਾ ਘਟਣਾ ਆਦਿ 31 ਤਰ੍ਹਾਂ ਦੀਆ ਬਿਮਾਰੀਆਂ ਦਾ ਸਰਕਾਰੀ ਸੰਸਥਾਵਾਂ ਚ ਮੁੱਫਤ ੲਿਲਾਜ ਕੀਤਾ ਜਾਦਾ ਹੈ ਉਨ੍ਹਾਂ ੲਿਹ ਵੀ ਦੱਸਿਆ ਕਿ ਆਰ ਬੀ ਅੈਸ ਕੇ ਦੇ ੲਿਸ ਪ੍ਰੋਗਰਾਮ ਤਹਿਤ ਹੁਣ ਤੱਕ 100 ਦੇ ਕਰੀਬ ਦਿਲ ਦੀਆ ਬਿਮਾਰੀਆਂ ਨਾਲ ਪੀੜਤ ਬੱਚਿਆਂ ਦਾ ਫ੍ਹਰੀ ੲਿਲਾਜ ਕੀਤਾ ਜਾ ਚੁੱਕਾ ਹੈ ਉਨ੍ਹਾਂ ੲਿਸ ਮੌਕੇ ਬਰਸਾਤੀ ਮੌਸਮ ਵਿੱਚ ਕੰਜਕਟਿਵਾਈਟਸ ( ਅੱਖਾ ਦਾ ਫਲੂ ) ਵਰਗੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੱਸਿਆ ਕਿ ਅੱਖਾਂ ਦਾ ਲਾਲ ਹੋਣਾ , ਅੱਖਾਂ ‘ ਚ ਖੁਜਲੀ ਹੋਣੀ , ਅੱਖਾਂ ਵਿੱਚੋਂ ਪਾਣੀ ਆਉਣਾ , ਅੱਖਾਂ ‘ ਚ ਗਿੱਡ ਆਉਣੀ , ਅੱਖਾਂ ਦੇ ਹੇਠਲੇ ਹਿੱਸੇ ‘ ਚ ਸੋਜ਼ ਆਉਣੀ ਆਦਿ ਲੱਛਣ ਨਜ਼ਰ ਆਉਣ ਤਾਂ ਆਪਣੇ ਆਪ ਇਸ ਦਾ ਘਰ ਵਿੱਚ ਇਲਾਜ ਨਾ ਕਰੋ , ਸਗੋਂ ਤੁਰੰਤ ਆਪਣੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਅੱਖਾਂ ਦੇ ਮਾਹਰ ਡਾਕਟਰ ਕੋਲੋਂ ਚੈੱਕਅਪ ਕਰਵਾਇਆ ਜਾਵੇ । ਉਨ੍ਹਾਂ ਦੱਸਿਆ ਕਿ ਇਹ ਅੱਖਾਂ ਦੀ ਬਿਮਾਰੀ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੋ ਸਕਦੀ ਹੈ ਅੱਖਾਂ ਨੂੰ ਵਾਰ ਵਾਰ ਛੂਹਣ ਤੋਂ ਬਚੋ ਤੇ ਹੱਥਾਂ ਨੂੰ ਵਾਰ ਵਾਰ ਸਾਬਣ ਤੇ ਪਾਣੀ ਨਾਲ ਸਾਫ ਕਰੋ ਕਾਲੀਆਂ ਐਨਕਾਂ ਲਗਾ ਕੇ ਰੱਖੋ ਭੀੜ ਵਾਲੇ ਇਲਾਕਿਆਂ ‘ ਚ ਜਾਣ ਤੋਂ ਗੁਰੇਜ਼ ਕਰੋ ਦੂਸਰੇ ਵਿਅਕਤੀ ਦੇ ਵਰਤੇ ਹੋਏ ਤੋਲੀਏ ਜਾਂ ਰੁਮਾਲ ਦੀ ਵਰਤੋਂ ਨਾ ਕੀਤੀ ਜਾਵੇ ਘਰ ‘ ਚ ਕਿਸੇ ਪਰਿਵਾਰਕ ਮੈਂਬਰ ਨੂੰ ਉਪਰੋਕਤ ਲੱਛਣ ਪਾਏ ਜਾਂਦੇ ਹਨ ਤਾਂ ਉਸ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਸਕੂਲ ਵਿੱਚ ਪੜ੍ਹਨ ਵਾਲੇ ‘ ਬੱਚੇ ਨੂੰ ਉਪਰੋਕਤ ਲੱਛਣ ਪਾਏ ਜਾਂਦੇ ਹਨ ਤਾਂ ਉਸ ਬੱਚੇ ਨੂੰ ਸਕੂਲ ਤੋਂ ਛੁੱਟੀ ਦਿੱਤੀ ਜਾਵੇ ਤਾਂ ਤੇ ਉਸ ਦਾ ਇਲਾਜ ਹੋਣ ਉਪਰੰਤ ਹੀ ਸਕੂਲ ਭੇਜਿਆ ਜਾਵੇ ਕਿਸੇ ਵਿਅਕਤੀ ਨੂੰ ਇਹ ਲੱਛਣ ਪਾਏ ਜਾਂਦੇ ਹਨ ਤਾ ਤੁਰੰਤ ਸਰਕਾਰੀ ਹਸਪਤਾਲਾਂ ‘ ਚ ਇਸ ਦਾ ਮੁਫਤ ਇਲਾਜ ਕਰਾਓ ੲਿਸ ਮੌਕੇ ਬੋਲਦਿਆਂ ਡਾ ਜਤਿੰਦਰ ਸੰਧੂ ਨੇ ਆਖਿਆ ਕਿ ਘਰਾਂ ਵਿੱਚ ਕੂਲਰਾ , ਗਮਲਿਆਂ , ਟ੍ਰੇਆਂ ’ ਚ ਸਾਫ ਪਾਣੀ ਖੜ੍ਹਾ ਨਾ ਹੋਣ ਦਿਉ , ਡੇਂਗੂ ਮੱਛਰ ਸਾਫ ਪਾਣੀ ਦੇ ਸੋਮਿਆਂ ਵਿੱਚ ਹੁੰਦਾ ਹੈ ਅਤੇ ਦਿਨ ਵੇਲੇ ਹੀ ਕੱਟਦਾ ਹੈ ਉਨ੍ਹਾਂ ਕਿਹਾ ਕਿ ਤੇਜ ਬੁਖਾਰ ਹੋਣਾ , ਸਿਰ ਦਰਦ ਅਤੇ ਮਾਸ ਪੇਸ਼ੀਆਂ ‘ ਚ ਦਰਦ ਹੋਣਾ , ਚਮੜੀ ‘ ਤੇ ਦਾਣੇ ਬਣ ਜਾਣੇ , ਅੱਖਾਂ ਦੇ ਪਿਛਲੇ ਹਿੱਸੇ ‘ ਚ ਦਰਦ ਹੋਣਾ , ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਵਗਣਾ ਡੇਂਗੂ ਦੇ ਲੱਛਣ ਹੋ ਸਕਦੇ ਹਨ ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਸਾਨੂੰ – ਸੁਚੇਤ ਹੋਣ ਦੀ ਲੋੜ ਹੈ , ਜੇਕਰ ਡੇਂਗੂ ਦੀ ਲਪੇਟ ‘ ਚ ਆ ਗਏ ਹੋ ਤਾਂ ਐਸਪਰੀਨ ਅਤੇ ਬਰੂਫਿਨ ਨਾ ਲਵੋ ਸਿਰਫ ਪੈਰਾਸੀਟਾਮੋਲ ਲਵੋ ਪਾਣੀ ਜਾਂ ਤਰਲ ਚੀਜਾਂ ਪੀਓ ਅਤੇ ਅਰਾਮ ਕਰੋ ਬੁਖਾਰ ਹੋਣ ਦੀ ਸੂਰਤ ਵਿੱਚ ਸਰਕਾਰੀ ਹਸਪਤਾਲ ਜਾਂ ਸਰਕਾਰੀ ਡਿਸਪੈਂਸਰੀ ਤੋਂ ਹੀ ਇਲਾਜ ਕਰਵਾਇਆ ਜਾਵੇ ੲਿਸ ਮੌਕੇ ਸਾਬਕਾ ਕੋਸਲਰ ਬੀਬੀ ਪਰਮਜੀਤ ਕੌਰ ਕੰਬੋਜ , ਸਮਾਜ ਸੇਵੀ ਡਾ ਰਮਨ , ਆਂਗਨਬਾੜੀ ਸੈਂਟਰ ਇੰਚਾਰਜ ਆਰਤੀ , ਬਲਵੀਰ ਕੌਰ , ਰਮਾ ਰਾਣੀ , ਸੁਨੀਤਾ ਆਦਿ ਮੌਜੂਦ ਸਨ

