ਤੇਰਾਂ ਤੇਰਾਂ ’ ਸੰਸਥਾ ਵੱਲੋਂ ਇੰਨਰਵੀਲ੍ਰ ਕੱਲਬ ਸਾਊਥ ੲੀਸਟ ਫਗਵਾੜਾ ਦੇ ਸਹਿਯੋਗ ਨਾਲ ਵਿਦਿਅਰਥੀਆਂ ਦੀ ਆਰਥਿਕ ਮੱਦਦ

ਤੇਰਾਂ ਤੇਰਾਂ ’ ਸੰਸਥਾ ਵੱਲੋਂ ਇੰਨਰਵੀਲ੍ਰ ਕੱਲਬ ਸਾਊਥ ੲੀਸਟ ਫਗਵਾੜਾ ਦੇ ਸਹਿਯੋਗ ਨਾਲ ਵਿਦਿਅਰਥੀਆਂ ਦੀ ਆਰਥਿਕ ਮੱਦਦ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਫਗਵਾੜਾ ਸ਼ਹਿਰ ਦੀ ‘ ਤੇਰਾਂ ਤੇਰਾਂ ’ ਸੰਸਥਾ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ , ਵੰਡ ਛਕੋ ਦੇ ਮਿਸ਼ਨ ਨੂੰ ਸਮਰਪਿਤ ਹੈ , ਵੱਲੋਂ ਸਥਾਨਕ ਇੰਨਰਵੀਲ੍ਰ ਕੱਲਬ ਸਾਊਥ ੲੀਸਟ ਫਗਵਾੜਾ ਦੇ ਸਹਿਯੋਗ ਨਾਲ ਕਮਲਾ ਨਹਿਰੂ ਕਾਲਜ ਫਾਰ ਵੂਮੈਨ , ਫਗਵਾੜਾ ਵਿਖੇ ਪਹੁੰਚ ਕੇ ਹੋਣਹਾਰ ਲੋੜਵੰਦ 20 ਵਿਦਿਆਰਥੀਆਂ ਦੀ ਆਰਥਿਕ ਮੱਦਦ ਕੀਤੀ ਗਈ ਇਸ ਸੰਸਥਾ ਵੱਲੋਂ ਹਰ ਮਹੀਨੇ ਦੀ 13 ਤਰੀਕ ਨੂੰ ਲੋੜਵੰਦਾਂ ਦੀ ਕਿਸੇ ਨੇ ਕਿਸੇ ਰੂਪ ਵਿੱਚ ਸਹਾਇਤਾ ਕੀਤੀ ਜਾਂਦੀ ਹੈ । ਇਸ ਮੌਕੇ ‘ ਤੇਰਾਂ ਤੇਰਾਂ ‘ ਸੰਸਥਾ ਅਤੇ ‘ ਇਨਰ ਸਰਕਲ ’ ਸੰਸਥਾ ਦੇ ਸਮੂਹ ਅਹੁਦੇਦਾਰਾਂ ਦੇ ਨਾਲ ਨਾਲ ਸ . ਗੁਰਦੇਵ ਸਿੰਘ ‘ ਯੂ.ਕੇ. ਵਿਸ਼ੇਸ਼ ਤੌਰ ਤੇ ਅਤੇ ਜਲੰਧਰ ਤੋਂ ਮਿਰਚੀ ਚੈਨਲ ਦੇ ਆਰ.ਜੇ. ਪਕ – ਪਕ – ਦੀਪਕ ਵੀ ਹਾਜ਼ਿਰ ਸਨ ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਸਵਿੰਦਰ ਪਾਲ ਨੇ ਇਨ੍ਹਾਂ ਸੰਸਥਾਵਾਂ ਦੇ ਅਹੁਦੇਦਾਰਾਂ ਦਾ ਇਸ ਨੇਕ ਕੰਮ ਲਈ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਕਾਲਜ ਨਾਲ ਜੁੜੇ ਰਹਿਣ ਦੀ ਆਸ ਕੀਤੀ ਅਤੇ ਦੱਸਿਆ ਕਿ ਕਮਲਾ ਨਹਿਰੂ ਕਾਲਜ ਪਿਛਲੇ 56 ਸਾਲਾਂ ਤੋਂ ਵਿਦਿਅਕ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਰਿਹਾ ਹੈ ਇਸ ਕਾਲਜ ਵਿੱਚ ( ਮੈਡੀਕਲ / ਮੈਡੀਕਲ / ਕੰਪਿਊਟਰ ਬੀ.ਏ. / ਬੀ.ਕਾੱਮ / ਬੀ.ਐਸ.ਸੀ . ਨਾਨ ਬੀ.ਸੀ.ਏ. / ਬੀ.ਬੀ.ਏ . ਬੀ.ਵਾੱਕ ਸਾਇੰਸ / ਇਕਨਾਮਿਕਸ / ਫੈਸ਼ਨ ਡਿਜਾਇਨਿੰਗ ) ਕਾਸਮੈਟੋਲੋਜੀ / ਡਿਪਲੋਮਾ ਨੈਨੀ ਅਤੇ ਕੰਪਿਊਟਰ ਸਾਇੰਸ / ਐਮ.ਕਾੱਮ . / ਐਮ.ਐਸ.ਸੀ. ਕੰਪਿਊਟਰ ਸਾਇੰਸ / ਪੀ.ਜੀ.ਡਿਪਲੋਮਾ ( ਕੰਪਿਊਟਰ ਐਪਲੀਕੇਸ਼ਨ / ਫੈਸ਼ਨ ਡਿਜਾਇੰਨਿੰਗ ਅਤੇ ਕਾਸਮੈਟੋਲੋਜੀ ) ਤੋਂ ਇਲਾਵਾ ਕਾਲਜ ਦੇ ਇੱਕ ਸਾਲ ਦੇ ਹੋਬੀ ਕੋਰਸ ਵੀ ਹਨ ਇਸ ਮੌਕੇ ਤੇ ਡਾ . ਰੁਮਿੰਦਰ ਕੌਰ , ਡਾ . ਕੰਵਲਜੀਤ ਸਿੰਘ , ਡਾ . ਗੁਰਪ੍ਰੀਤ ਕੌਰ , ਮੈਡਮ ਪੂਰਨਿਮਾ ਅਤੇ ਮੈਡਮ ਇੰਦਰਪ੍ਰੀਤ , ਇੰਨਰਵੀਲ੍ਰਵ ਕਲੱਬ ਸਾਊਥ ੲੀਸਟ ਫਗਵਾੜਾ ਪ੍ਰਧਾਨ ਪਾਰੂਲ ਜੈਨ , ਸੈਕਟਰੀ ਨੰਦਨੀ ਹਾਡਾ , ਸਾਨੀਆ ਸੇਠ , ਰੀਤੀਕਾ ਗੁਪਤਾ , ਮਮਤਾ ਗੁਪਤਾ , ਨੂੰਪੂਰ ਗੁਪਤਾ ਆਦਿ ਹਾਜਿਰ ਸਨ

59 Views