ਯੂਥ ਵਾਇਸ ਫਾਊਂਡੇਸ਼ਨ ਐਨ ਜੀ ੳ ਨੇ ਹੜ੍ਰ ਪ੍ਰਭਾਵਿਤ ਪਿੰਡ ਮੰਡਾਲਾ ਦਾ ਕੀਤਾ ਦੌਰਾ

ਰਾਸ਼ਨ , ਦਵਾਈਆਂ , ਪਾਣੀ , ਦੁੱਧ , ਤਿਰਪਾਲ , (ਚਾਦਰ) ਆਦਿ ਚੀਜ਼ਾਂ ਵੰਡੀਆਂ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਪਿਛਲੇ ਕੁਝ ਦਿਨਾਂ ਤੋਂ ਪੰਜਾਬ ਚ ਭਾਰੀ ਬਾਰਿਸ਼ ਨੇ ਹਾਹਾਕਾਰ ਮੱਚਾਈ ਹੋੲੀ ਹੈ ਜਿਸ ਕਾਰਣ ਲੋਕਾ ਦਾ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਜਿਸ ਨੇ ਲੋਕਾਂ ਨੂੰ ਤਿੰਨ ਦਹਾਕੇ ਪਹਿਲਾਂ ਦੀਆਂ ਯਾਦਾ ਤਾਜ਼ਾ ਕਰਵਾ ਦਿੱਤੀਆ ਹਨ ਸਾਲ 1993 ਵਿੱਚ ਆਏ ਭਿਆਨਕ ਹੜ੍ਹਾ ਦਾ ਮੰਜਰ ਹਾਲੇ ਤੱਕ ਲੋਕਾ ਦੇ ਦਿਲਾ ਚ ਵੱਸਿਆ ਹੋਇਆ ਹੈ ੲਿਨ੍ਹਾਂ ਹਲਾਤਾ ਨਾਲ ਨਜਿੱਠਣ ਲਈ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਰਾਹੀ ਲੋਕਾ ਦੀ ਸੇਵਾ ਚ ਦਿਨ ਰਾਤ ੲਿੱਕ ਕਰਨ ਵਾਲੀ ਐਨ ਜੀ ੳ ਯੂਥ ਵਾਇਸ ਫਾਊਂਡੇਸ਼ਨ ਫਗਵਾੜਾ ਵਲੋਂ ਸ਼ਾਹਕੋਟ ਵਿਖੇ ਹੜ੍ਹ ਦੀ ਮੌਜੂਦਾ ਸਥਿਤੀ ਤੋਂ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਸਮਾਨ ਦਿੱਤਾ ਗਿਆ ਜਿਸ ਵਿੱਚ ਰਾਸ਼ਨ, ਦਵਾਈਆਂ , ਪਾਣੀ , ਦੁੱਧ , ਤ੍ਰਿਪਾਲਾ , ਚਾਦਰ ਆਦਿ ਸਮਾਨ ਭੇਟ ਕੀਤਾ ਗਿਆ
ੲਿਸ ਮੌਕੇ ਸੰਸਥਾ ਪ੍ਰਧਾਨ ਗਗਨਦੀਪ ਸਿੰਘ ਢੱਟ ਨੇ ਕਿਹਾ ਕਿ ਸਾਡੀ ਐਨਜੀਓ ਯੂਥ ਵਾਇਸ ਫਾਊਂਡੇਸ਼ਨ ਨੇ ਹਮੇਸ਼ਾ ਗਰੀਬ ਲੋਕਾਂ ਨੂੰ ਉਨ੍ਹਾਂ ਦੇ ਔਖੇ ਸਮੇਂ ਵਿੱਚ ਸਹਾਇਤਾ ਕੀਤੀ ਹੈ ਅਤੇ ਸਾਡਾ ਉਦੇਸ਼ ਹਮੇਸ਼ਾ ਉਨ੍ਹਾਂ ਦੇ ਔਖੇ ਸਮੇਂ ਵਿੱਚ ਜ਼ਰੂਰੀ ਚੀਜ਼ਾਂ ਦੇਣਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਲੋਕ ਇਸ ਸਮੇਂ ਦੌਰਾਨ ਇਕੱਠੇ ਹੋਣ ਕਿਉਂਕਿ ਪੰਜਾਬ ਬਹੁਤ ਮੁਸ਼ਕਲ ਦੋਰ ਚੋ ਗੁਜ਼ਰ ਰਿਹਾ ਹੈ ੲਿਸ ਅੌਖੀ ਘੜੀ ਚ ਹਰ ਵਰਗ ਨੂੰ ਅੱਗੇ ਆਕੇ ਲੋੜਵੰਦ ਅਤੇ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਉਣ ਉਨ੍ਹਾਂ ਅਪੀਲ ਕੀਤੀ ਕਿ ਜੋ ਵੀ ਵਿਆਕਤੀ ੲਿਸ ਅੌਖੀ ਘੜੀ ਚ ਮੱਦਦ ਕਰਨੀ ਚਾਹੁੰਦਾ ਹੈ ਉਹ ਸਾਡੀ ਐਨ ਜੀ ੳ ਨਾਲ ਵੀ ਸੰਪਰਕ ਕਰ ਸਕਦਾ ਹੈ ਤਾਂ ਜੋ ਅਸੀਂ ਸਾਰੇ ਰਲ ਮਿਲ ਕੇ ਲੋੜਵੰਦ ਜਾਂ ਗਰੀਬ ਲੋਕਾਂ ਲਈ ਕੰਮ ਕਰ ਸਕੀਏ ੲਿਸ ਮੌਕੇ ਨੰਦ ਸੋਨੀ, ਸ਼ਿਸ਼ੋਬਿਤ ਵੀਰ ਸਿੰਘ, ਲਵਪ੍ਰੀਤ ਸਿੰਘ , ਚੰਦਨ , ਅਰਸ਼ ਸੰਧੂ , ਅਨੂ ਸਹੋਤਾ , ਅਸ਼ਵਨੀ ਸਹੋਤਾ , ਆਦਿ ਮੌਜੂਦ ਸਨ

50 Views