ਬਾਬਾ ਖੜਕ ਦਾਸ ਜੀ ਦਾ ਸਾਲਾਨਾ ਮੇਲਾ ਅੱਜ 13 ਨੂੰ
ਕਰਤਾਰਪੁਰ .
ਜੁਲਾਈ (ਦਿਨੇਸ਼ ਕੁਮਾਰ )
ਡੇਰਾ ਬਾਬਾ ਖੜਕ ਦਾਸ ਜੀ ਮਹਾਰਾਜ ਦਾ ਸਾਲਾਨਾ ਜੋੜ ਮੇਲਾ 13 ਜੁਲਾਈ(29ਹਾੜ) ਵੀਰਵਾਰ ਨੂੰ ਸਥਾਨਕ ਕਿਸ਼ਨਗੜ੍ਹ ਰੋਡ ਕਰਤਾਰਪੁਰ ਵਿਖੇ ਗੱਦੀ ਨਸ਼ੀਨ ਬਾਬਾ ਸੋਨਾ ਜੀ ਦੀ ਦੇਖ ਰੇਖ ਹੇਠ ਬੜੀ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਮਹਿੰਦੀ ਦੀ ਰਸਮ 12 ਜੁਲਾਈ ਰਾਤ 8 ਵਜੇ,ਚਾਦਰ ਤੇ ਝੰਡੇ ਦੀ ਰਸਮ ਸਵੇਰੇ 11 ਵਜੇ ਅਤੇ ਮਹਿਫਲੇ ਕਵਾਲੀ ਦੁਪਹਿਰ 2 ਵਜੇ ਹੋਵੇਗੀ ।ਇਸ ਤੋ ਇ਼ਲਾਵਾਂ ਬਹੁਤ ਸਾਰੇ ਨਾਮਵਰ ਗਾਇਕ ਕਲਾਕਾਰ ਅਤੇ ਕਵਾਲ ਪਾਰਟੀਆਂ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਲਗਵਾਉਣਗੀਆਂ। ਉਪਰੋਕਤ ਜਾਣਕਾਰੀ ਡੇਰੇ ਦੇ ਮੁੱਖ ਸੇਵਾਦਾਰ ਵਰਿੰਦਰ ਲਵਲੀ ਅਤੇ ਪੱਪੂ ਪਹਿਲਵਾਨ ਵਲੋਂ ਦਿੱਤੀ ਗਈ।
71 Views

