ਸਾਬਕਾ ਮੈਬਰ ਪਾਰਲੀਮੈਟ ਮੈਡਮ ਸੰਤੋਸ਼ ਚੌਧਰੀ ਨੇ ਆਉਣ ਵਾਲੀਆ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਲਾਕਾ ਭਗਤਪੁਰਾ ਦੇ ਪੁਰਾਣੇ ਕਾਂਗਰਸੀ ਵਰਕਰਾਂ ਨਾਲ ਮੁਲਾਕਤ ਕਰ ਕੀਤੀ ਮੀਟਿੰਗ
ਸਾਬਕਾ ਮੈਬਰ ਪਾਰਲੀਮੈਟ ਮੈਡਮ ਸੰਤੋਸ਼ ਚੌਧਰੀ ਨੇ ਆਉਣ ਵਾਲੀਆ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਲਾਕਾ ਭਗਤਪੁਰਾ ਦੇ ਪੁਰਾਣੇ ਕਾਂਗਰਸੀ ਵਰਕਰਾਂ ਨਾਲ ਮੁਲਾਕਤ ਕਰ ਕੀਤੀ ਮੀਟਿੰਗ
ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਸਾਬਕਾ ਮੈਂਬਰ ਪਾਰਲੀਮੈਂਟ ਮੈਡਮ ਸੰਤੋਸ਼ ਚੌਧਰੀ ਨੇ ਆਉਣ ਵਾਲੀਆ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਲਾਕਾ ਭਗਤਪੁਰਾ ਦੇ ਪੁਰਾਣੇ ਕਾਂਗਰਸੀ ਵਰਕਰਾਂ ਨਾਲ ਮੁਲਾਕਤ ਕਰ ਮੀਟਿੰਗ ਕੀਤੀ ਇਸ ਮੋਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਰਾਮ ਮੂਰਤੀ ਭਾਣੋਕੀ, ਪ੍ਰੇਮ ਪਾਲ , ਮੈਡਮ ਸੰਗੀਤਾ ਧੀਰ ਮੋਜੂਦ ਸਨ ਇਸ ਮੌਕੇ ਉਨ੍ਹਾਂ ਡਾ ਰਮਨ ਸ਼ਰਮਾ , ਗੁਰਦਿਆਲ ਸਿੰਘ ਨੰਨੜਾ , ਸੰਜੀਵ ਸ਼ਰਮਾ ਟੀਟੂੰ, ਮੈਡਮ ਮਹਿੰਦਰ ਕੌਰ , ਮੈਡਮ ਜਤਿੰਦਰ ਕੌਰ, ਮੈਡਮ ਮੋਨੀਕਾ ਟੰਡਨ , ਹਰਦਿਆਲ ਸਿੰਘ ਸੰਧੂ , ਜੀਵਨ ਸੰਘਾ , ਮੁਕੇਸ਼ ਕੁਮਾਰ ਰੇਖੀ ,ਰਤਨ ਲਾਲ ਬੱਬੀ ਨੂੰ ਨਾਲ ਲੈਕੇ ਸਾਬਕਾ ਸੀਨੀਅਰ ਕਾਂਗਰਸੀ ਆਗੂ ਪਵਿੱਤਰ ਸਿੰਘ ਦੇ ਘਰ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਨਰਿੰਦਰ ਕੌਰ ਨਾਲ ਪਵਿੱਤਰ ਸਿੰਘ ਪ੍ਰਤੀ ਹਮਦਰਦੀ ਪ੍ਰਗਟ ਕਰ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰ ਅਫਸੋਸ ਪ੍ਰਗਟ ਕੀਤਾ ਅਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਵੇਲੇ ਪਰਿਵਾਰ ਨਾਲ ਖੜ੍ਹੇ ਹਨ ਇਸ ਤੋਂ ਬਾਅਦ ਉਨ੍ਹਾਂ ਸ਼ੀਲਾ ਮਹੰਤ ਦੇ ਡੇਰੇ ਤੇ ਜਾ ਨਤਮਸਤਕ ਹੋ ਆਸ਼ੀਰਵਾਦ ਪ੍ਰਾਪਤ ਕੀਤਾ

