ਈਟੀਓ ਵੱਲੋ ਦਿਲਜੋਤ ਦੇ ਸੰਸਕਾਰ ਮੌਕੇ ਦੁੱਖ ਦਾ ਪ੍ਰਗਟਾਵਾ

ਈਟੀਓ ਵੱਲੋ ਦਿਲਜੋਤ ਦੇ ਸੰਸਕਾਰ ਮੌਕੇ ਦੁੱਖ ਦਾ ਪ੍ਰਗਟਾਵਾ

ਅੰਮਿ੍ਤਸਰ 11 ਅਪ੍ਰੈਲ ( ਅਨਮੋਲ ਕੋਰ, ਲਵਪ੍ਰੀਤ ਕੋਰ ਅਠਵਾਲ, ਜਸਦੀਪ ਕੋਰ,ਨਵਨੀਤ ਕੋਰ ਅਠਵਾਲ,ਸੋਨੂੰ ਜੋਹਲ )
ਬੀਤੇ ਦਿਨੀ 24 ਸਾਲਾ ਨੌਜਵਾਨ ਦਿਲਜੋਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਮੈਂਬਰ ਪੰਚਾਇਤ ਜੋਧਾਨਗਰੀ ਜੋ ਕਿ ਰੋਜੀ ਰੋਟੀ ਲਈ ਐਮ ਪੀ ਵਿੱਚ ਤੂੜੀ ਬਣਾਉਣ ਵਾਲੀ ਮਸੀਨਰੀ ਲੈਕੇ ਗਿਆ ਸੀ।ਉਸ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ।ਜਿਸ ਕਰਕੇ ਨਗਰ ਵਿੱਚ ਨੋਜਵਾਨੀ ਮੌਤ ਤੇ ਸੋਗ ਦੀ ਲਹਿਰ ਦੌੜ ਗਈ ।ਅੱਜ ਦਿਲਜੋਤ ਦੀ ਡੈੱਡ ਬਾਡੀ ਪਿੰਡ ਵਿੱਚ ਆਉਣ ਤੇ ਅੰਤਿਮ ਸੰਸਕਾਰ ਮੌਕੇ ਨਗਰ ਨਿਵਾਸੀ ਸਾਕ ਸੰਬੰਧੀਆਂ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਪਰਮਾਤਮਾ ਦਾ ਭਾਣਾ ਮੰਨਣ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਲਈ ਅਰਦਾਸ ਬੇਨਤੀ ਕੀਤੀ ।ਇਸ ਮੌਕੇ ਆਪ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਨਗਰ ਨਿਵਾਸੀਆਂ ਵਿੱਚ ਇਕਬਾਲ ਸਿੰਘ, ਕੁਲਦੀਪ ਸਿੰਘ,ਜਸਬੀਰ ਸਿੰਘ ਪੰਚ,ਬਲਕਾਰ ਸਿੰਘ, ਤਲਵਿੰਦਰ ਸਿੰਘ, ਸਰਵਣ ਸਿੰਘ,ਗੁਰਮੀਤ ਕੌਰ ਜੋਧਾਨਗਰੀ ,ਗੁਰਮੁਖ ਸਿੰਘ ਸਰਜਾ,ਪਰਮਿੰਦਰ ਸਿੰਘ ਡੇਹਰੀਵਾਲ ਆਦਿ ਹਾਜ਼ਰ ਸਨ।

55 Views