ਸੂਦ (ਮਕੌੜੇ) ਗੋਤਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਸੰਗਤਪੁਰ ਵਿਖੇ 13 ਅਪ੍ਰੈਲ ਨੂੰ
ਸੂਦ (ਮਕੌੜੇ) ਗੋਤਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਸੰਗਤਪੁਰ ਵਿਖੇ 13 ਅਪ੍ਰੈਲ ਨੂੰ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸੂਦ ਬਿਰਾਦਰੀ ਜਠੇਰੇ ਮਕੌੜੇ ਗੋਤਰ ਦਾ ਸਲਾਨਾ ਜੋੜ ਮੇਲਾ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੂਦ ਪਰਿਵਾਰਾਂ ਦੇ ਸਹਿਯੋਗ ਨਾਲ ਪਿੰਡ ਸੰਗਤਪੁਰ ਤਹਿਸੀਲ ਫਗਵਾੜਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਨਿਰਮਲ ਸੂਦ ਨੇ ਦੱਸਿਆ ਕਿ ਸਵੇਰੇ ਚਰਾਗ਼ ਅਤੇ ਪੂਜਾ ਦੀਆਂ ਰਸਮਾਂ ਉਪਰੰਤ ਸੂਦ ਬਿਰਾਦਰੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ। ਸੂਦ ਪਰਿਵਾਰਾਂ ਵਲੋਂ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਲਿਆ ਜਾਵੇਗਾ। ਇਸ ਮੌਕੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਉਹਨਾਂ ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਸੂਦ ਬਿਰਾਦਰੀ ਮਕੌੜੇ ਗੋਤਰ ਪਰਿਵਾਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਲਾਨਾ ਜੋੜ ਮੇਲੇ ਵਿਚ ਪਰਿਵਾਰਾਂ ਸਮੇਤ ਹਾਜਰੀ ਲਗਵਾ ਕੇ ਵੱਢੇ ਵਡੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ। ਪ੍ਰਬੰਧਕਾਂ ਅਨੁਸਾਰ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜੋਰ ਸ਼ੋਰ ਨਾਲ ਜਾਰੀ ਹਨ। ਇਸ ਮੌਕੇ ਅਨਿਲ ਕੁਮਾਰ ਸੂਦ, ਤਰਲੋਕ ਸੂਦ, ਦੀਪ ਸੂਦ, ਪ੍ਰਵੇਸ਼ ਕੁਮਾਰ ਸੂਦ, ਰਾਜੀਵ ਸੂਦ ਆਦਿ ਹਾਜਰ ਸਨ।

