ਪੁਰਾਣੇ ਮੁਕਦਮੇ ਵਿੱਚ ਭਗੌੜਾ ਵਿਅਕਤੀ 5 ਕਿਲੋ 690 ਗ੍ਰਾਮ ਡੋਡਿਆਂ ਸਣੇ ਘਰ ਤੋਂ ਕਾਬੂ।
ਪੁਰਾਣੇ ਮੁਕਦਮੇ ਵਿੱਚ ਭਗੌੜਾ ਵਿਅਕਤੀ 5 ਕਿਲੋ 690 ਗ੍ਰਾਮ ਡੋਡਿਆਂ ਸਣੇ ਘਰ ਤੋਂ ਕਾਬੂ।
ਫੋਟੋ ਕੈਪਸ਼ਨ:- ਸੰਧੂ ਚੱਠਾ ਤੋਂ ਡੋਡਿਆਂ ਸਮੇਤ ਕਾਬੂ ਕੀਤੇ ਵਿਅਕਤੀ ਨਾਲ ਥਾਣਾ ਮੁਖੀ ਮੁਕੇਸ਼ ਕੁਮਾਰ, ਚੌਂਕੀ ਇੰਚਾਰਜ ਸਰਬਜੀਤ ਸਿੰਘ ਅਤੇ ਮੁਨੀਸ਼ ਜਿੰਦਰ ਲਾਲ਼ ਤੇ ਹੋਰ ਮੁਲਾਜ਼ਮ।
ਸੁਖਵਿੰਦਰ ਸਿੱਧੂ, ਕਾਲਾ ਸੰਘਿਆਂ
ਕਾਲ਼ਾ ਸੰਘਿਆਂ ਪੁਲਿਸ ਨੇ ਨਜ਼ਦੀਕੀ ਪਿੰਡ ਸੰਧੂ ਚੱਠਾ ਤੋਂ ਡੋਡਿਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਕਾਲ਼ਾ ਸੰਘਿਆਂ ਦੇ ਇੰਚਾਰਜ਼ ਸਬ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤਾ ਵਿਅਕਤੀ ਸੁਖਵਿੰਦਰ ਸਿੰਘ ਉਰਫ਼ ਹੈਪੀ ਪੁੱਤਰ ਗੁਰਦਿੱਤ ਸਿੰਘ ਥਾਣਾ ਲਾਂਬੜਾ (ਜਲੰਧਰ) ਵਿਖੇ ਦਰਜ਼ ਇਕ ਪੁਰਾਣੇ ਮਾਮਲੇ ਵਿੱਚ ਭਗੌੜਾ ਚਲਦਾ ਆ ਰਿਹਾ ਸੀ। ਇਸ ਦੇ ਚਲਦਿਆਂ ਸੁਖਵਿੰਦਰ ਸਿੰਘ ਉਰਫ਼ ਹੈਪੀ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਪੁਲਿਸ ਨੇ ਵੇਖਿਆ ਕਿ ਉਕਤ ਵਿਅਕਤੀ ਨੇ ਘਰ ਵਿੱਚ ਹੀ ਡੋਡਿਆਂ ਦੇ ਕਾਫ਼ੀ ਬੂਟੇ ਲਗਾਏ ਹੋਏ ਸਨ।
ਚੌਂਕੀ ਇੰਚਾਰਜ ਨੇ ਕਿਹਾ ਕਿ ਜਦੋਂ ਪੁਲਿਸ ਪਾਰਟੀ ਸੰਧੂ ਚੱਠਾ ਵਿਖੇ ਛਾਪੇਮਾਰੀ ਕਰਨ ਗਈ ਤਾਂ ਸੁਖਵਿੰਦਰ ਸਿੰਘ ਉਰਫ਼ ਹੈਪੀ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ ਅਤੇ ਇਸ ਦੇ ਘਰੋਂ ਕਰੀਬ 5 ਕਿਲੋ 690 ਗ੍ਰਾਮ ਹਰੇ ਡੋਡੇ ਬਰਾਮਦ ਕੀਤੇ ਗਏ। ਸਬ ਇੰਸਪੈਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਵਿਅਕਤੀ ਤੇ ਐਨ ਡੀ ਪੀ ਐਸ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 41 ਦਰਜ਼ ਕੀਤਾ ਗਿਆ ਹੈ।

