ਕਪੂਰਥਲਾ ਪੁਲਿਸ ਵੱਲੋਂ ਅੱਖਾ ਵਿੱਚ ਮਿਰਚਾ ਪਾ ਕੇ ਲੁਟ ਖੋਹ ਦੀਆਂ ਵਾਰਦਾਤਾ ਨੂੰ ਅਨਜਾਮ ਦੇਣ ਵਾਲੇ ਦੋ ਦੋਸ਼ੀ ਗ੍ਰਿਫਤਾਰ

ਕਪੂਰਥਲਾ ਪੁਲਿਸ ਵੱਲੋਂ ਅੱਖਾ ਵਿੱਚ ਮਿਰਚਾ ਪਾ ਕੇ ਲੁਟ ਖੋਹ ਦੀਆਂ ਵਾਰਦਾਤਾ ਨੂੰ ਅਨਜਾਮ ਦੇਣ ਵਾਲੇ ਦੋ ਦੋਸ਼ੀ ਗ੍ਰਿਫਤਾਰ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੋਰੀਆਂ ਅਤੇ ਲੁਟਾਂ ਖੋਹਾਂ ਕਰਨ ਵਾਲੇ ਮਾੜੇ ਅਨਸਰ ਦੇ ਖਿਲਾਫ ਵੱਢੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਦੀ ਟੀਮ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀਆਂ ਹਦਾਇਤਾਂ ਤੇ ਜਸਪ੍ਰੀਤ ਸਿੰਘ .ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਅਗਵਾਈ ਹੇਠ ਐਸ.ਆਈ. ਬਿਸਮਨ ਸਿੰਘ ਸਾਹੀ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ ਦੀ ਪੁਲਿਸ ਪਾਰਟੀ ਵੱਲੋਂ ਦੋ ਲੁਟੇਰੇ ਜੋ ਚੋਰੀਆਂ, ਖੋਹਾਂ ਅਤੇ ਅੱਖਾਂ ਵਿੱਚ ਮਿਰਚਾ ਪਾ ਕੇ ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਨਜਾਮ ਦਿੰਦੇ ਸਨ ਨੂੰ ਖੋਹਾਂ ਸਮੇਂ ਵਰਤੇ ਗਏ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਨੇ ਦੱਸਿਆ ਕਿ ਮਾੜੇ ਅਨਸਰਾ ਅਤੇ ਚੋਰੀ ਅਤੇ ਲੁੱਟਾ ਖੋਹਾ ਦੀਆ ਵਾਰਦਾਤਾ ਨੂੰ ਠੱਲ ਪਾਉਣ ਲਈ ਇੱਕ ਸਪੈਸ਼ਲ ਮੁੰਹਿਮ ਤਹਿਤ ਸੀ.ਆਈ.ਏ ਸਟਾਫ ਫਗਵਾੜਾ ਦੀ ਟੀਮ ਵੱਲੋਂ ਥਾਣਾ ਸਦਰ ਫਗਵਾੜਾ ਦੀ ਪੁਲਿਸ ਟੀਮ ਨਾਲ ਮਿਲ ਕੇ ਹਿਊਮਨ ਅਤੇ ਟੈਕਨੀਕਲ ਮਦਦ ਦੇ ਅਧਾਰ ਤੇ ਭੁਲਾਰਾਈ ਚੋਂਕ ਫਗਵਾੜਾ ਉਪਰ ਨਾਕਾਬੰਦੀ ਕਰਕੇ ਹੁਸ਼ਿਆਰਪੁਰ ਸਾਈਡ ਤੋਂ ਫਗਵਾੜਾ ਸ਼ਹਿਰ ਨੂੰ ਆਦੇ ਹੋਏ ਦੋ ਮੋਨੇ ਨੋਜਵਾਨ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਜੋਗਦਿਰ ਸਿੰਘ ਵਾਸੀ ਖਾਟੀ ਪਿੰਡ ਥਾਣਾ ਸਦਰ ਫਗਵਾਵਾ ਜਿਲ੍ਹਾ ਕਪੂਰਥਲਾ ਅਤੇ ਜਸਬੀਰ ਸਿੰਘ ਉਰਫ ਰੋਹਿਤ ਪੁੱਤਰ ਜੋਗਦਿਰ ਸਿੰਘ ਵਾਸੀ ਖਾਟੀ ਪਿੰਡ ਥਾਣਾ ਸਦਰ ਫਗਵਾੜਾ ਜੋ ਚੋਰੀ ਅਤੇ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਨਜਾਮ ਦਿੰਦੇ ਸਨ ਜਿਨਾਂ ਨੇ ਬੀਤੀ ਦਿਨੀ ਰਾਹਗੀਰਾਂ ਦੀਆਂ ਅੱਖਾਂ ਵਿਚ ਲਾਲ ਮਿਰਚਾਂ ਸੁਟ ਕੇ ਉਨਾਂ ਕੋਲੋ ਨਗਦੀ ਆਦਿ ਖੋਹੇ ਸਨ ਜੋ ਵਾਰਦਾਤਾਂ ਵਿੱਚ ਵਰਤੇ ਮੋਟਰ ਸਾਈਕਲ ਮਾਰਕਾ ਸਪਲੈਡਰ ਨੰਬਰੀ PB 09 P 3750 ਰੰਗ ਨੀਲ਼ਾ ਤੇ ਸਵਾਰ ਸਨ ਨੂੰ ਮੁੱਕਦਮਾ ਨੰਬਰ 33 ਮਿਤੀ 6-4-2024 ਅ/ਧ 379 ਬੀ ਥਾਣਾ ਸਦਰ ਫਗਵਾੜਾ ਵਲੋ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਉਪਰ ਥਾਣਾ ਸਿਟੀ ਫਗਵਾੜਾ, ਸਦਰ ਫਗਵਾੜਾ ਅਤੇ ਥਾਣਾ ਰਾਵਲਪਿੰਡੀ ਵਿੱਚ ਕਾਫੀ ਚੋਰੀ ਅਤੇ ਖੋਹ ਦੇ ਪਰਚੇ ਦਰਜ ਹਨ ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆ ਪਾਸੋਂ ਪੁੱਛਗਿਸ਼ ਕੀਤੀ ਜਾਵੇਗੀ ਦੋਸ਼ੀਆਂ ਪਾਸੋ ਹੋਰ ਵੀ ਲੁੱਟਾ ਖੋਹਾ ਦੀਆਂ ਵਾਰਦਾਤਾ ਸੰਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ

88 Views